28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਆਦਰਸ਼ ਸਕੂਲ ਯੂਨੀਅਨ ਦੀ ਮੁੱਖ ਮੰਤਰੀ ਨਾਲ 26 ਜੂਨ ਦੀ ਮੀਟਿੰਗ ਮੁਲਤਵੀ ਹੋਈ ਤਾਂ ਯੂਨੀਅਨ ਵਿੱਢੇਗੀ ਤਿੱਖਾ ਸੰਘਰਸ਼

ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਦੇ ਆਗੂ ਅਧਿਆਪਕ ਗੱਲਬਾਤ ਕਰਨ ਸਮੇਂ | ਤਸਵੀਰ: ਗੁਰਜੀਤ ਸਿੰਘ ਚਹਿਲ <br/> 21-06-2025
ਧਰਮਗੜ੍ਹ, 20 ਜੂਨ (ਗੁਰਜੀਤ ਸਿੰਘ ਚਹਿਲ)-ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਨੂੰ ਕਰੀਬ ਤਿੰਨ ਸਾਲ ਦੀ ਸਖ਼ਤ ਜਦੋਂ ਜਹਿਦ ਤੋ ਬਾਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ 26 ਜੂਨ ਨੂੰ ਮਿਲੀ ਹੈ ਅਤੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਗਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲੀ ਇਹ ਮੀਟਿੰਗ ਕਿਸੇ ਵੀ ਕਾਰਨ ਕਰ ਕੇ ਕੈਂਸਲ ਜਾਂ ਅੱਗੇ ਪਾਈ ਜਾਂਦੀ ਹੈ ਤਾਂ ਯੂਨੀਅਨ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਜਨਰਲ ਸਕੱਤਰ ਸੁਖਦੀਪ ਕੌਰ ਸਰਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਦੇ ਮੱਦੇਨਜ਼ਰ ਲੁਧਿਆਣਾ ਵਿਖੇ ਰੋਸ ਰੈਲੀ ਕਰਨ ਤੋਂ ਬਾਅਦ ਆਦਰਸ਼ ਸਕੂਲ ਦੇ ਮੁਲਾਜ਼ਮਾਂ ਨੂੰ ਲੁਧਿਆਣਾ ਪ੍ਰਸ਼ਾਸਨ ਵਲੋਂ 26 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਸੀ, ਜਿਸ ਸਬੰਧੀ ਯੂਨੀਅਨ ਨੂੰ ਪੱਤਰ ਵੀ ਪ੍ਰਾਪਤ ਹੋ ਚੁੱਕਾ ਹੈ | ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂਆਂ ਨੇ ਦੱਸਿਆ ਕਿ ਉਹ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਜੋ ਕਿ ਪਿਛਲੇ ਕਰੀਬ 13 ਸਾਲਾਂ ਤੋਂ ਕੇਵਲ 10 ਹਜ਼ਾਰ ਮਾਸਕ ਤਨਖ਼ਾਹ 'ਤੇ ਹੀ ਗੁਜ਼ਾਰਾ ਕਰ ਰਹੇ ਹਨ, ਜਦੋਂ ਕਿ ਦੂਜੇ ਪਾਸੇ ਇਨ੍ਹਾਂ ਹੀ ਸਕੂਲਾਂ ਵਿਚ ਕਈ ਅਧਿਆਪਕ 80 ਹਜ਼ਾਰ 41 ਹਜ਼ਾਰ ਤਨਖ਼ਾਹਾਂ ਲੈ ਰਹੇ ਹਨ ਆਿਖ਼ਰ ਇਹ ਨਾ ਇਨਸਾਫੀ ਕਿਉਂ?
ਜੇਕਰ ਉਨ੍ਹਾਂ ਨਾਲ 26 ਜੂਨ ਦੀ ਮੀਟਿੰਗ ਕਿਸੇ ਕਰਨ ਮੁਲਤਵੀ ਹੁੰਦੀ ਹੈ ਤਾਂ ਮੁਲਾਜ਼ਮਾਂ ਦੀਆਂ ਆਸਾਂ ਤੇ ਪਾਣੀ ਫਿਰ ਜਾਵੇਗਾ, ਜਿਸ ਤੋਂ ਬਾਅਦ ਯੂਨੀਅਨ ਕੋਲ ਸੰਘਰਸ਼ ਤੋ ਬਿਨਾ ਹੋਰ ਕੋਈ ਵੀ ਰਾਹ ਨਹੀਂ ਬਚਦਾ ਹੈ | ਜਥੇਬੰਦੀ ਨੂੰ ਇਸ ਵਾਰ ਪੂਰਨ ਭਰੋਸਾ ਵੀ ਹੈ ਕੀ ਮੁੱਖ ਮੰਤਰੀ ਪੰਜਾਬ ਇਸ ਮੀਟਿੰਗ ਦੌਰਾਨ ਆਦਰਸ਼ ਸਕੂਲਾਂ 'ਚ ਵੀ 'ਸਿੱਖਿਆ ਕ੍ਰਾਂਤੀ' ਦਾ ਝੰਡਾ ਜ਼ਰੂਰ ਲਹਿਰਾਉਣਗੇ | ਇਸ ਮੌਕੇ ਯੂਨੀਅਨ ਦੇ ਸੂਬਾ ਸਹਾਇਕ ਸਕੱਤਰ ਸਲੀਮ ਮੁਹੰਮਦ, ਮੈਡਮ ਮੀਨੂ ਬਾਲਾ ਸੀਨੀਅਰ ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਮਰਜੋਤ ਜੋਸ਼ੀ, ਵਿੱਤ ਸਕੱਤਰ ਭੁਪਿੰਦਰ ਕੌਰ, ਸਹਾਇਕ ਵਿੱਤ ਸਕੱਤਰ ਸਰਬਜੀਤ ਕੌਰ, ਮੈਡਮ ਓਮਾ ਮਾਧਵੀ, ਗਗਨ ਮਹਾਜਨ, ਗੁਰਜਿੰਦਰ ਰਾਮ, ਜਗਸੀਰ ਸਿੰਘ, ਮਨਪ੍ਰੀਤ ਕੌਰ ਹਰਦਾਸਾ, ਕਰਮਜੀਤ ਕੌਰ ਬਰਾੜ, ਰਜਵੰਤ ਕੌਰ ਸੇਖਵਾ, ਰਾਜਵੰਤ ਕੌਰ ਧੰਨਾ ਸ਼ਹੀਦ, ਜਸਵਿੰਦਰ ਕੌਰ, ਸੁਖਬੀਰ ਕੌਰ, ਕੁਲਵਿੰਦਰ ਕੌਰ ਫਿਰੋਜ਼ਪੁਰ, ਸਰਬਜੀਤ ਕੌਰ, ਪਵਨ ਕੁਮਾਰ, ਮਨਪ੍ਰੀਤ ਕੌਰ ਬਾਠ, ਮੈਡਮ ਦੀਪਿਕਾ, ਨਵਰੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਗੁਰਚਰਨ ਸਿੰਘ, ਸੁਖਚੈਨ ਸਿੰਘ, ਸਵਰਨਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਖਰ ਭਿ੍ਸ਼ਟਾਚਾਰ ਕਿਵੇਂ ਹੋਵੇਗਾ ਖ਼ਤਮ... ਜਦੋਂ ਸੱਤਾਧਾਰੀ ਧਿਰ 'ਆਪ' ਨਾਲ ਸਬੰਧਿਤ ਆਗੂ ਖ਼ੁਦ ਮੰਨਦੇ ਨੇ ਕਿ ਉਹ ਦ... ਅਗਲੀ ਖ਼ਬਰ ਅਗਰਵਾਲ ਪੀਰਖਾਨਾ ਟਰੱਸਟ ਵਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਟਰਾਈ ਸਾਈਕਲ, ਸਿਲਾਈ ਮਸ਼ੀਨਾਂ, ਰਾਸ਼ਨ ਅਤੇ ਹੋਰ ਸਮਾਨ ਵੰਡਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।