ਧੂਰੀ, 20 ਜੂਨ (ਲਖਵੀਰ ਸਿੰਘ ਧਾਂਦਰਾ)-ਅਗਰਵਾਲ ਪੀਰਖਾਨਾ ਟਰੱਸਟ ਧੂਰੀ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰਖਾਨਾ ਟਰੱਸਟ ਦੇ ਵਿਜੈ ਬਾਬਾ ਦੀ ਅਗਵਾਈ ਹੇਠ 18ਵਾਂ ਵਿਸ਼ਾਲ ਦੀਵਾਨ ਗਰੀਨ ਸਿਟੀ ਪੀਰਖਾਨਾ ਧੂਰੀ ਵਿਖੇ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਟਰਾਈ ਸਾਈਕਲ, ਸਿਲਾਈ ਮਸ਼ੀਨਾਂ, ਰਾਸ਼ਨ, ਖਿਡੌਣੇ, ਚੱਪਲਾਂ, ਸਟੀਲ ਦੇ ਭਾਂਡੇ ਵੰਡੇ ਗਏ | ਇਸ ਮੌਕੇ 'ਤੇ ਅੰਗਹੀਣਾਂ ਨੇ ਅਗਰਵਾਲ ਪੀਰਖਾਨਾ ਟਰੱਸਟ ਦਾ ਅਤੇ ਵਿਜੈ ਬਾਬਾ ਦਾ ਧੰਨਵਾਦ ਕੀਤਾ ਅਤੇ ਵਿਜੈ ਬਾਬਾ ਕੁਮਾਰ ਨੇ ਕਿਹਾ ਕਿ ਮਾਨਵ ਸੇਵਾ ਸਭ ਤੋਂ ਉੱਤਮ ਸੇਵਾ ਹੈ | ਜਿਸ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਜਦ ਵੀ ਮੌਕਾ ਮਿਲੇ ਮਾਨਵ ਸੇਵਾ ਜ਼ਰੂਰ ਹਰ ਇੱਕ ਨੂੰ ਕਰਨੀ ਚਾਹੀਦੀ ਹੈ | ਇਸ ਮੌਕੇ ਵਰੁਣ ਗਰਗ ਐੱਸ.ਸੀ, ਹਵਾਂਸ਼ੂ ਪੁੱਡਾ ਪਟਿਆਲਾ, ਹਰਕੇਸ਼ ਕੁਮਾਰ ਕਾਲੇ ਵਾਲੀ, ਸੀਤਾ ਰਾਮ ਜਿੰਦਲ, ਮਮਤਾ ਗੋਇਲ, ਮੀਨਾਕਸ਼ੀ ਗੋਇਲ, ਸ਼ੁਭਮ ਗੋਇਲ ਕੈਨੇਡਾ, ਰਾਹੁਲ ਬੰਸਲ ਕੈਨੇਡਾ, ਸੋਨੀਆ ਰਾਣੀ ਕੈਨੇਡਾ, ਕਾਕੂ ਕੈਨੇਡਾ, ਗੋਬਿੰਦ ਗੋਇਲ, ਰੋਹਿਤ ਬੰਸਲ, ਰਵੀ ਸ਼ਰਮਾ, ਰਿਸ਼ੂ ਬੰਸਲ, ਰਜੇਸ਼ ਬੰਸਲ, ਸਰਬਜੀਤ ਗੱਗੀ, ਗੋਪਾਲ ਖੰਨਾ, ਸੁਨੀਲ ਜਿੰਦਲ, ਰੋਹਿਤ ਪਟਿਆਲਾ, ਸੋਮਨਾਥ, ਵਿਨੂੰ ਜੀ, ਸੁਨੀਲ ਜਿੰਦਲ, ਸ਼ਿਵ ਨਾਭਾ, ਚੰਦਨ ਗੋਇਲ, ਚੀਨੂ ਬਸੀ ਪਠਾਣਾ, ਜਿਮੀ ਕਰਿਆਨੇ ਵਾਲੇ, ਕਾਕਾ ਮੈਡੀਕਲ, ਪਰਵਿੰਦਰ ਡੇਲੋ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਗਵਾਈ |