28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨੀਟ ਪ੍ਰੀਿਖ਼ਆ ਵਿਚ ਵਧੀਆ ਪ੍ਰਦਸ਼ਨ ਹਾਸਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਚਮਕਾਇਆ <br/>

ਅਜੀਤ ਡੈਸਕ 21-06-2025
ਧੂਰੀ, 20 ਜੂਨ (ਲਖਵੀਰ ਸਿੰਘ ਧਾਂਦਰਾ)-ਸ੍ਰੀ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਵਿਚੋਂ ਵਧੀਆ ਪਰਸੈਂਟਾਈਲ ਹਾਸਲ ਕਰ ਕੇ ਮੱਲ੍ਹਾਂ ਮਾਰੀਆਂ ਹਨ | ਧਵਨੀ ਜੈਨ ਪੁੱਤਰੀ ਸ੍ਰੀ ਟਿੰਕੇਸ਼ਵਾਰ ਜੈਨ ਮਾਤਾ ਸ੍ਰੀਮਤੀ ਰੀਤੂ ਜੈਨ ਨੇ 99.77 ਪਰਸੈਂਟਾਈਲ ਹਾਸਲ ਕੀਤੀ | ਨਵਜੋਤ ਕੌਰ ਪੁੱਤਰੀ ਸਰਦਾਰ ਜਸਵੀਰ ਸਿੰਘ ਮਾਤਾ ਵੀਰਪਾਲ ਕੌਰ ਨੇ 99.52 ਪਰਸੈਂਟਾਈਲ ਅਤੇ ਖੁਸ਼ਪ੍ਰੀਤ ਕੌਰ ਸਿੱਧੂ ਪੁੱਤਰੀ ਸਰਦਾਰ ਸੁਖਵਿੰਦਰ ਸਿੰਘ ਮਾਤਾ ਰਾਜਵਿੰਦਰ ਕੌਰ ਨੇ 99.23 ਪਰਸੈਂਟਾਈਲ ਹਾਸਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੁਸ਼ਨਾਇਆ ਹੈ | ਇਸ ਸ਼ਾਨਦਾਰ ਉਪਲਬਧੀ ਤੇ ਟਰੱਸਟ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਗਿੱਲ ਅਤੇ ਸਮੂਹ ਟਰੱਸਟ ਮੈਂਬਰਾਂ ਦੁਆਰਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਣਯੋਗ ਮਾਪਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ | ਸਕੂਲ ਦੇ ਪਿ੍ੰਸੀਪਲ ਸਤਿਬੀਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ, 'ਨੀਟ ਵਿਚ ਸਫਲਤਾ ਪ੍ਰਾਪਤ ਕਰਨੀ ਕਿਸਮਤ ਦੀ ਗੱਲ ਨਹੀਂ, ਇਹ ਲਗਾਤਾਰ ਮਿਹਨਤ, ਲਗਨ ਅਤੇ ਪੜ੍ਹਾਈ ਪ੍ਰਤੀ ਬਣਾਈ ਗਈ ਯੋਜਨਾ ਅਤੇ ਅਟੁੱਟ ਸੰਕਲਪ ਦਾ ਨਤੀਜਾ ਹੈ | ਸਕੂਲ ਦੇ ਵਾਈਸ ਪਿ੍ੰਸੀਪਲ ਮਿਸਟਰ ਬਿਨੋਏ ਪੀ.ਕੇ ਜੀ ਵਲੋਂ ਇਸ ਖ਼ੁਸ਼ੀ ਦੇ ਮੌਕੇ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਅਗਰਵਾਲ ਪੀਰਖਾਨਾ ਟਰੱਸਟ ਵਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਟਰਾਈ ਸਾਈਕਲ, ਸਿਲਾਈ ਮਸ਼ੀਨਾਂ, ਰਾਸ਼ਨ ਅਤੇ ਹੋਰ ਸਮਾਨ ਵੰਡਿ... ਅਗਲੀ ਖ਼ਬਰ ਮੁਕੰਮਲ ਤੌਰ 'ਤੇ ਜ਼ੁਬਾਨੀ ਕੁਰਾਨ ਸ਼ਰੀਫ਼ ਯਾਦ ਕਰਨ ਵਾਲੇ ਵਿਦਿਆਰਥੀਆਂ ਦੀ ਕੀਤੀ ਦਸਤਾਰਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।