21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਆਸਟ੍ਰੇਲੀਆ ਅੰਬੈਸੀ ਵਿਦਿਆਰਥੀ ਵੀਜ਼ੇ ਦੇਣ ਲਈ ਇੱਛੁਕ-ਸੁਖਵਿੰਦਰ ਸਿੰਘ <br/>

ਅਜੀਤ ਡੈਸਕ 22-06-2025
ਸੰਗਰੂਰ, 21 ਜੂਨ (ਅਮਨਦੀਪ ਸਿੰਘ ਬਿੱਟਾ)-ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਅੰਬੈਸੀ ਵਿਦਿਆਰਥੀ ਵੀਜ਼ੇ ਦੇਣ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਸਟੂਡੈਂਟ ਵੀਜ਼ੇ ਆ ਵੀ ਰਹੇ ਹਨ ਪਰ ਅਸਟਰੇਲੀਆ ਯੂਨੀਵਰਸਿਟੀਆਂ ਵਿਦਿਆਰਥੀਆ ਦੇ ਦਸਤਾਵੇਜ਼ਾਂ ਨੂੰ ਬੜੀ ਬਰੀਕੀ ਨਾਲ ਅਧਿਐਨ ਕਰ ਰਹੀਆਂ ਹਨ ਇਸ ਪ੍ਰੀਕਿਆ ਦੇ ਚੱਲਦਿਆ ਵੀਜਿਆਂ ਵਿਚ ਕੁੱਝ ਦੇਰੀ ਹੋ ਰਹੀ ਹੈ | ਉਨ੍ਹਾਂ ਸੁਝਾਅ ਦਿੱਤਾ ਕਿ ਅਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆ ਦੇ ਮਾਪੇ ਪੂਰੀ ਸੁਚੇਚਤਾਂ ਵਰਤਦਿਆਂ ਆਪਣੇ ਬੱਚਿਆ ਦੇ ਦਸਤਾਵੇਜ਼ ਸਹੀ ਰੂਪ ਵਿਚ ਹੀ ਲਗਾਉਣ ਅਤੇ ਕਿਸੇ ਏਜੰਟ ਦੇ ਉਸ ਝਾਂਸੇ ਵਿਚ ਨਾ ਆਉਣ ਜੋ ਉਨ੍ਹਾਂ ਦੇ ਗ਼ਲਤ ਦਸਤਾਵੇਜ਼ ਨੂੰ ਠੀਕ ਦਸਤਾਵੇਜ਼ ਬਣਾ ਕੇ ਪੇਸ਼ ਕਰਨ ਦਾ ਦਾਅਵਾ ਕਰਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸਟ੍ਰੇਲੀਆ ਅੰਬੈਸੀ ਵਿਜ਼ਟਰ ਵੀਜ਼ੇ ਤੇਜ਼ੀ ਨਾਲ ਦੇ ਰਹੀ ਹੈ ਅਤੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਮਾਪਿਆਂ ਨੂੰ ਵਿਜ਼ਟਰ ਵੀਜ਼ਾ ਲੈਣ ਵਿਚ ਕੋਈ ਦਿੱਕਤ ਨਹੀ ਆ ਰਹੀ ਹੈ | ਕੈਨੇਡਾ ਸਬੰਧੀ ਚਰਚਾ ਕਰਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕੈਨੇਡਾ ਜਾਣ ਦੇ ਚਾਹਵਾਨਾਂ ਦੀ ਗਿਣਤੀ ਹੁਣ ਘੱਟ ਹੈ ਪਰ ਜੋ ਮੌਜੂਦਾ ਸਮੇਂ ਵਿਦਿਆਰਥੀ ਕੈਨੇਡਾ ਜਾ ਰਹੇ ਹਨ ਉਨ੍ਹਾਂ ਦੇ ਪੀ.ਆਰ ਹੋਣ ਦੀ ਸੰਭਾਵਨਾ ਵਧੇਰੇ ਹੈ | ਇਸ ਮੌਕੇ ਉਨ੍ਹਾਂ ਸੁਖਦੀਪ ਸਿੰਘ ਲੁਧਿਆਣਾ ਨੂੰ ਅਸਟ੍ਰੇਲੀਆ ਸਟੱਡੀ ਵੀਜ਼ਾ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ |

ਪਿਛਲੀ ਖ਼ਬਰ ਸੰਗਰੂਰ ਅਤੇ ਮਲੇਰਕੋਟਲਾ ਵਿਚ ਥਾਂ-ਥਾਂ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ <br/> ਅਗਲੀ ਖ਼ਬਰ ਈਜ਼ੀ ਜਮਾਂਬੰਦੀ ਪੋਰਟਲ ਨਾਲ ਲੋਕਾਂ ਨੂੰ ਰਿਸ਼ਵਤਖ਼ੋਰੀ ਤੋਂ ਰਾਹਤ ਮਿਲੇਗੀ - ਬੌਬੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।