ਸੰਗਰੂਰ, 21 ਜੂਨ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਸਰਕਾਰ ਦੇ ਆਦੇਸ਼ ਤਹਿਤ 11ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਸਬੰਧੀ ਸੀ.ਐਮ. ਦੀ ਯੋਗਸ਼ਾਲਾ' ਦੇ ਬੈਨਰ ਹੇਠ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਕਾਲੀ ਮਾਤਾ ਮੰਦਿਰ ਦੇ ਹਾਲ ਵਿਖੇ ਕਰਵਾਇਆ ਗਿਆ ਅਤੇ ਹਰੇਕ ਬਲਾਕ ਵਿੱਚ ਵੀ ਸਮਾਗਮ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਅਤੇ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਯੋਗ ਵਧੀਆ ਸਾਧਨ ਹੈ | ਹਲਕਾ ਵਿਧਾਇਕ ਨੇ ਕਿਹਾ ਕਿ 'ਸੀ.ਐਮ. ਦੀ ਯੋਗਸ਼ਾਲਾ' ਦੇ ਬੈਨਰ ਹੇਠ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਸਮਾਗਮ ਕਰਵਾਏ ਗਏ ਹਨ | ਉਨ੍ਹਾਂ ਨੇ ਕਿਹਾ ਕਿ ਯੋਗ ਆਸਣਾਂ ਨੂੰ ਅਪਣਾ ਕੇ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਯੋਗ ਤਨ ਤੇ ਮਨ ਦਾ ਸੁਮੇਲ ਹੈ | ਉਨ੍ਹਾਂ ਦੱਸਿਆ ਕਿ ਹਲਕਾ ਸੰਗਰੂਰ ਸਮੇਤ ਪੂਰੇ ਜ਼ਿਲ੍ਹੇ ਵਿਚ 372 ਕਲਾਸਾਂ ਲੱਗ ਰਹੀਆਂ ਹਨ, ਜਿਨ੍ਹਾਂ ਦਾ 05 ਹਜ਼ਾਰ ਦੇ ਕਰੀਬ ਲੋਕ ਲਾਭ ਲੈ ਰਹੇ ਹਨ | ਮਾਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕਲਾਸਾਂ ਵਿਚ 65 ਪਿੰਡ ਵੀ ਸ਼ਾਮਲ ਹਨ | ਹਲਕਾ ਵਿਧਾਇਕ ਨੇ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਇਸ ਸਮਾਗਮ ਵਿਚ ਵੱਡੀ ਗਿਣਤੀ ਅÏਰਤਾਂ ਨੇ ਸ਼ਿਰਕਤ ਕੀਤੀ ਹੈ | ਉਨ੍ਹਾਂ ਕਿਹਾ ਕਿ ਅÏਰਤਾਂ, ਖ਼ਾਸ ਕਰ ਕੇ ਮਾਂ ਬਣਨ ਤੋਂ ਬਾਅਦ ਤਾਂ ਯੋਗ ਕਰਨਾ ਬਹੁਤ ਲਾਜ਼ਮੀ ਹੈ, ਜਿਸ ਨਾਲ ਉਹ ਤਾਅ ਉਮਰ ਨਿਰੋਗ ਰਹਿ ਸਕਦੀਆਂ ਹਨ | ਸਮਾਗਮ ਦੌਰਾਨ ਮੰਚ ਸੰਚਾਲਨ ਸਟੇਟ ਐਵਾਰਡੀ ਡਾਕਟਰ ਹਰਪ੍ਰੀਤ ਸਿੰਘ ਭੰਡਾਰੀ ਵਲੋਂ ਕੀਤਾ ਗਿਆ | ਹਲਕਾ ਵਿਧਾਇਕ ਵਲੋਂ ਇਸ ਕੈਂਪ ਵਿਚ ਭਾਗ ਲੈਣ ਵਾਲੇ ਵਿਅਕਤੀਆਂ 'ਚ ਸ਼ਾਮਲ ਹੋ ਕੇ ਖ਼ੁਦ ਯੋਗ ਆਸਣ ਕੀਤੇ ਗਏ | ਉਨ੍ਹਾਂ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਹਲਕਾ ਸੰਗਰੂਰ ਸਮੇਤ ਸਾਰੇ ਜ਼ਿਲ੍ਹੇ ਵਿਚ ਯੋਗ ਟਰੇਨਰ ਨਿਯੁਕਤ ਕੀਤੇ ਗਏ ਹਨ, ਜੋ ਨਿਯਮਿਤ ਤੌਰ 'ਤੇ ਵੱਖ-ਵੱਖ ਥਾਵਾਂ 'ਤੇ ਸੀ.ਐਮ. ਦੀ ਯੋਗਸ਼ਾਲਾ ਰਾਹੀਂ ਯੋਗ ਸਿਖਲਾਈ ਦੇ ਰਹੇ ਹਨ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਿਤ ਬੈਂਬੀ ਨੇ ਨੌਜਵਾਨ ਪੀੜ੍ਹੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਯੋਗ ਟਰੇਨਰਾਂ ਬੇਅੰਤ ਸਿੰਘ, ਨਿਲਾਮ ਰਾਣੀ ਅਤੇ ਨਵਰੀਤ ਵਲੋਂ ਯੋਗ ਆਸਣ ਕਰਵਾਏ ਗਏ ਅਤੇ ਯੋਗ ਵਿਧੀਆਂ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ | ਉਨ੍ਹਾਂ ਵਲੋਂ ਯੋਗ ਆਸਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿਨ੍ਹਾਂ ਵਿਚ ਭੁਜੰਗਾਸਨ, ਧਨੁਰਾਸਨ, ਸ਼ਵਾਸਨ, ਉਤਨਾਸਨ, ਤਿ੍ਕੋਣਾਸਨ, ਤਦਾਸਨ, ਉਤਕਤਾਸਨ, ਸਾਲਭਾਸਨ ਤੇ ਹੋਰ ਵੱਡੀ ਗਿਣਤੀ ਆਸਣ ਸ਼ਾਮਲ ਸਨ | ਸੰਗਰੂਰ ਤੋਂ ਇਲਾਵਾ ਇਹ ਸਮਾਗਮ ਧੂਰੀ (ਰਾਮ ਬਾਗ), ਭਵਾਨੀਗੜ੍ਹ (ਸਟੇਡੀਅਮ), ਸੁਨਾਮ (ਐੱਸ. ਯੂ.ਐੱਸ. ਕਾਲਜ), ਲਹਿਰਾਗਾਗਾ (ਸੌਰਵ ਕੰਪਲੈਕਸ), ਮੂਣਕ (ਅਗਰਵਾਲ ਧਰਮਸ਼ਾਲਾ), ਦਿੜ੍ਹਬਾ (ਗੀਤਾ ਭਵਨ), ਸ਼ੇਰਪੁਰ (ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ) ਅਤੇ ਖਨੌਰੀ (ਗਊਸ਼ਾਲਾ ਪਾਰਕ) ਵਿਖੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਹਾਜ਼ਰ ਹੋਰ ਸਖ਼ਸੀਅਤਾਂ ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਕੌਂਸਲ, ਡਾ. ਮਲਕੀਅਤ ਸਿੰਘ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਸੰਗਰੂਰ, ਡਾ. ਰਵੀ ਮਦਾਨ ਐੱਸ.ਐਮ.ਓ., ਰਜਿੰਦਰ ਸਿੰਘ ਐੱਸ.ਐਮ.ਓ., ਡਾ. ਅਮਨਦੀਪ ਭਾਰਤੀ ਏ.ਐਮ.ਓ., ਡਾ. ਰਜਨੀ ਬਾਲਾ ਏ.ਐਮ.ਓ., ਡਾ. ਆਸਿਫ਼ ਏ.ਐਮ.ਓ., ਡਾ. ਦਿਵਿਆ ਬਾਂਸਲ ਏ.ਐਮ.ਓ., ਡਾ. ਰਾਕੇਸ਼ ਸਿੰਗਲਾ ਪ੍ਰਧਾਨ ਨੀਮਾ, ਡਾ. ਸੰਜੇ ਸ਼ਰਮਾ, ਡਾ. ਰਮਨ ਕੁਮਾਰ, ਕੋਆਰਡੀਨੇਟਰ ਨਿਰਮਲ ਸਿੰਘ, ਯੋਗੇਸ਼ ਸ਼ਰਮਾ, ਪੁਸ਼ਪਦੀਪ, ਕੁਲਦੀਪ ਸ਼ਰਮਾ, ਨਵਦਿਤਾ ਸੇਨ ਸਹਾਇਕ, ਹਰਪ੍ਰੀਤ ਕੌਰ, ਸ਼ਗਨਦੀਪ ਕਲਰਕ ਜਗਤਾਰ ਸਿੰਘ, ਹਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ, ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਸ੍ਰੀਮਤੀ ਬਲਵਿੰਦਰ ਕੌਰ ਸੋਹੀ, ਯੋਗੇਸ਼ ਸ਼ਰਮਾ, ਜੀਵਨ ਕੁਮਾਰ, ਆਸ਼ੀਸ ਜਿੰਦਲ, ਵਰੁਣ ਸ਼ਰਮਾ ਅਲਟਰਾਟੈਕ, ਜਤਿੰਦਰ ਗੁਪਤਾ, ਕ੍ਰਿਸ਼ਨ ਲਾਲ ਵਿੱਕੀ ਮੀਤ ਪ੍ਰਧਾਨ ਨਗਰ ਕੌਂਸਲ ਅਤੇ ਘਣਸ਼ਿਆਮ ਅਤੇ ਜ਼ਿਲ੍ਹੇ ਦੇ ਹੋਰ ਕਈ ਅਧਿਕਾਰੀ, ਵੱਡੀ ਗਿਣਤੀ ਵਿਦਿਆਰਥੀ ਅਤੇ ਸ਼ਹਿਰ ਵਾਸੀ ਹਾਜ਼ਰ ਸਨ |
ਸੰਗਰੂਰ, (ਦਮਨਜੀਤ ਸਿੰਘ)-ਅੱਜ ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਕਾਲਜ ਦੇ ਪਿ੍ੰਸੀਪਲ ਪ੍ਰੋ. ਰੋਮੀ ਗਰਗ , ਵਾਇਸ ਪਿ੍ੰਸੀਪਲ ਡਾਕਟਰ ਹਰਦੀਪ ਸਿੰਘ ਦੀ ਰਹਿਨੁਮਾਈ ਅਤੇ ਅਸਿਸਟੈਂਟ ਪ੍ਰੋਫ਼ੈਸਰ ਡਾਕਟਰ ਰੁਪਿੰਦਰ ਕੁਮਾਰ ਸ਼ਰਮਾ ਪ੍ਰੋਗਰਾਮ ਅਫ਼ਸਰ ਐੱਨ.ਐੱਸ.ਐੱਸ.ਯੂਨਿਟ ਇੱਕ, ਅਸਿਸਟੈਂਟ ਪ੍ਰੋਫ਼ੈਸਰ ਸੁਧਾ ਰਾਣੀ ਸ਼ਰਮਾ ਪ੍ਰੋਗਰਾਮ ਅਫ਼ਸਰ ਐੱਨ.ਐੱਸ.ਐੱਸ. ਯੂਨਿਟ ਦੋ ਅਤੇ ਅਸਿਸਟੈਂਟ ਪ੍ਰੋਫ਼ੈਸਰ ਪਰਮਜੀਤ ਕੌਰ ਪ੍ਰੋਗਰਾਮ ਅਫ਼ਸਰ ਐੱਨ.ਐੱਸ.ਐੱਸ.ਯੂਨਿਟ ਚਾਰ ਦੀ ਅਗਵਾਈ ਵਿਚ 'ਯੋਗਾ ਫ਼ਾਰ ਵੱਨ ਅਰਥ, ਵੱਨ ਹੈਲਥ' ਵਿਸ਼ੇ ਅਧੀਨ ਗਿਆਰ੍ਹਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਵਾਇਸ ਪਿ੍ੰਸੀਪਲ ਡਾਕਟਰ ਹਰਦੀਪ ਸਿੰਘ ਨੇ ਵਲੰਟੀਅਰਜ਼ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ ਕਿ ਸਾਨੂੰ ਹਰ ਰੋਜ਼ ਯੋਗ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਆਪਣੇ ਸਰੀਰ ਨੂੰ ਅਰੋਗ ਰੱਖ ਸਕੀਏ | ਅਸਿਸਟੈਂਟ ਪ੍ਰੋਫ਼ੈਸਰ ਰੁਪਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਯੋਗਾ ਨਾਲ ਅਸੀਂ ਆਧੁਨਿਕਤਾ ਦੇ ਦੌਰ ਵਿਚ ਆਪਣੇ ਸਰੀਰ ਨੂੰ ਤੰਦਰੁਸਤ, ਤਨਾਅ ਮੁਕਤ ਅਤੇ ਲਚਕਦਾਰ ਰੱਖ ਸਕਦੇ ਹਾਂ | ਇਸ ਮੌਕੇ ਯੋਗਾ ਇੰਸਟਰਕਟਰ ਸ਼੍ਰੀ ਪ੍ਰਸ਼ੋਤਮ ਦਾਸ ਸਿੰਗਲਾ ਅਤੇ ਸ਼੍ਰੀ ਪਵਨ ਕੁਮਾਰ ਨੇ ਵਲੰਟੀਅਰਜ਼ ਅਤੇ ਐੱਨ.ਸੀ.ਸੀ. ਕੈਡਿਟਸ ਨੂੰ ਵੱਖ-ਵੱਖ ਪ੍ਰਕਾਰ ਦੇ ਯੋਗ ਆਸਣ ਕਰਵਾਏ | ਕਾਲਜ ਪ੍ਰਸ਼ਾਸਨ ਵਲੋਂ ਯੋਗਾ ਮਾਹਿਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਵਾਇਸ ਪਿ੍ੰਸੀਪਲ ਡਾਕਟਰ ਹਰਦੀਪ ਸਿੰਘ, ਅਸਿਸਟੈਂਟ ਪ੍ਰੋਫ਼ੈਸਰ ਰੁਪਿੰਦਰ ਕੁਮਾਰ ਸ਼ਰਮਾ, ਅਸਿਸਟੈਂਟ ਪ੍ਰੋਫ਼ੈਸਰ ਸੁਧਾ ਰਾਣੀ ਸ਼ਰਮਾ, ਅਸਿਸਟੈਂਟ ਪ੍ਰੋਫ਼ੈਸਰ ਪਰਮਜੀਤ ਕੌਰ, ਸ਼੍ਰੀ ਕਮਲਦੀਪ ਸਿੰਘ ਅਤੇ ਐੱਨ.ਐੱਸ.ਐੱਸ. ਵਲੰਟੀਅਰਜ਼ ਅਤੇ ਐੱਨ. ਸੀ.ਸੀ.ਕੈਡਿਟਸ ਮੌਜੂਦ ਸਨ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ)-ਮਨਸਾ ਦੇਵੀ ਮੰਦਰ ਸੰਗਰੂਰ ਵਿਖੇ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਪਿ੍ਸੀਪਲ ਮੰਜੂਲਾ ਸ਼ਰਮਾ ਦੀ ਅਗਵਾਈ ਹੇਠ ਮਹਿਲਾ ਕਾਰਕੁੰਨਾ ਨੇ ਯੋਗ ਦਿਵਸ ਮਨਾਇਆ | ਪਿ੍ਸੀਪਲ ਸ਼ਰਮਾ ਨੇ ਕਿਹਾ ਕਿ ਯੋਗਾ ਨੂੰ ਜੇ ਆਪਣੀ ਜਿੰਦਗੀ ਦਾ ਰੋਜਾਨਾ ਇੱਕ ਅੰਗ ਬਣਾ ਲਿਆ ਜਾਵੇ ਤਾਂ ਸਰੀਰ ਨੂੰ ਬਿਮਾਰੀਆਂ ਨਾਲ ਲੜਣ ਦੀ ਤਾਕਤ ਆਪ ਮੁਹਰੇ ਮਿਲ ਜਾਵੇਗੀ | ਇਸ ਮੌਕੇ ਨੀਰੂ ਤੁੱਲੀ, ਰੀਣਾ, ਪਰਮਜੀਤ ਕੌਰ, ਸੰਦੀਪ, ਅਨੀਤਾ ਹਾਡਾਂ, ਸਨੇਹਾ ਸੋਲਨੀ ਗਰਗ ਆਦੀ ਮਹਿਲਾ ਕਾਰਕੁਨ ਮੌਜੂਦ ਸਨ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ)-ਸ਼ਿਵਸ਼ੰਕਰ ਬਿਰਧ ਆਸ਼ਰਮ ਵਿਖੇ ਰੈਡ ਕਾਰਸ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮੋਹਨ ਸ਼ਰਮਾ ਨੇ ਯੋਗਾ ਮਾਹਿਰ ਜੋਨੀ ਸਿੰਘ ਅਤੇ ਯੁਵਰਾਜ ਚੋਹਾਨ ਦਾ ਸੰਸਥਾ ਵਿਚ ਪੁੱਜਣ ਉੱਤੇ ਸਵਾਗਤ ਕਰਦਿਆ ਸੰਸਥਾ ਦੀ ਕਾਰਗੁਜਾਰੀ ਸੰਬਧੀ ਜਾਣੂ ਕਰਵਾਇਆ | ਆਸਰਿਤ ਬਜੁਰਗਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਤੰਦਰੁਸਤ ਰੱਖਣ ਲਈ ਵੱਖ-ਵੱਖ ਕਿਰਿਆਵਾ ਕਰਵਾਈਆਂ ਗਈਆ | ਜੋਨੀ ਸਿੰਘ ਅਤੇ ਯੁਵਰਾਜ ਚੋਹਾਨ ਨੇ ਦੱਸਿਆ ਕਿ ਮਾਨਸਿਕ, ਸਰੀਰਕ ਅਤੇ ਬੌਧਿਕ ਤੰਦਰੁਸਤੀ ਲਈ ਯੋਗਾ ਬਹੁਤ ਜਰੂਰੀ ਹੈ | ਸੰਸਥਾ ਦੇ ਟਰੱਸਟੀ ਏ.ਪੀ ਸਿੰਘ, ਕਿ੍ਸਨ ਵਰਮਾ ਨੇ ਆਈ ਟੀਮ ਦਾ ਸਵਾਗਤ ਕਰਦਿਆ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਬਜੁਰਗਾਂ ਦੀ ਸੇਵਾ ਕਰਦੇ ਰਹਿਣਗੇ | ਇਸ ਮੌਕੇ ਕੁਮਦ ਬਤਰਾਂ, ਸੁਖਦੀਪ ਕੌਰ, ਕਸਮ ਮਘਾਨ, ਨਿੰਮੀ ਬਾਂਸਲ, ਕਰਮ ਸਿੰਘ, ਡੌਲੀ ਕੁਮਾਰੀ ਆਦਿ ਸਖਸੀਅਤਾ ਮੌਜੂਦ ਸਨ |
ਮੂਨਕ, (ਪ੍ਰਵੀਨ ਮਦਾਨ)-ਅੰਤਰਰਾਸ਼ਟਰੀ ਯੋਗਾ ਦਿਵਸ ਤੇ ਜਸਵਿੰਦਰ ਯੋਗਾ ਸੈਂਟਰ ਮੂਨਕ ਵਿਖੇ ਯੋਗਾ ਦਿਵਸ ਵੱਡੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਤੇ ਬੱਚਿਆਂ ਬਜ਼ੁਰਗਾ ਅਤੇ ਔਰਤਾਂ ਨੇ ਯੋਗਾ ਦੀਆਂ ਵੱਖ-ਵੱਖ ਆਸ਼ਨਾਵਾਂ ਕਰਕੇ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਧਿਆਨ ਕੇਂਦਰਿਤ ਕੀਤਾ | ਯੋਗਾ ਸੈਸ਼ਨ ਦੀ ਸ਼ੁਰੂਆਤ ਯੋਗਾ ਕੋਚ ਜਸਵਿੰਦਰ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਯੋਗਾ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਯੋਗਾ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਯੋਗਾ ਦਿਵਸ ਦੇ ਸਮਾਪਨ ਤੇ ਰਿਟਾਇਰਡ ਹੈੱਡ ਮਾਸਟਰ ਸੁਭਾਸ਼ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਵਿਮਲ ਜੈਨ ਪੁਰਾਣੀ ਜ਼ਿੰਕ ਫ਼ੈਕਟਰੀ, ਰੋਮੀ ਜੈਨ, ਬਲਬੀਰ ਸੈਣੀ ਐਮ.ਸੀ ਗੁਰਨਾਮ ਸੈਣੀ ਸਾਬਕਾ ਐਮ.ਸੀ, ਰਘਵੀਰ ਸੈਣੀ ਸਾਬਕਾ ਐਮ.ਸੀ ਅਤੇ ਐਡਵੋਕੇਟ ਕੁਲਦੀਪ ਸਿੰਘ ਮਾਸਟਰ ਕਰਨੈਲ ਸਿੰਘ ਖੁਸ਼ਵੰਤ ਸਿੰਘ ਪਿ੍ਤਪਾਲ ਵਾਲੀਆ ਹਾਜ਼ਰ ਸਨ |
ਮੂਨਕ, (ਪ੍ਰਵੀਨ ਮਦਾਨ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚਲਾਏ ਗਏ ਪ੍ਰੋਜੈਕਟ ਸੀ.ਐਮ ਦੀ ਯੋਗਸਾਲਾ ਦੇ ਅਧੀਨ ਇੰਟਰਨੈਸ਼ਨਲ ਯੋਗਾ ਦਿਵਸ ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਟਰੇਨਰ ਰਾਧਾ ਰਾਣੀ ਗੁਰਦੀਪ ਸਿੰਘ ਸਰਬਜੀਤ ਦੀ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਉਨ੍ਹਾਂ ਦੱਸਿਆ ਕੀ ਇਸ ਸਮਾਗਮ ਦੇ ਰਾਜ ਭਰ ਵਿਚ ਪੂਰਨਤਾ ਲਈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਡਾਕਟਰ ਸੰਜੀਵ ਗੋਇਲ, ਰਾਜ ਪੱਧਰੀ ਸਲਾਹਕਾਰ ਅਮਰੀਸ਼ ਅਤੇ ਕਮਲੇਸ਼ ਮਿਸ਼ਰਾ ਜ਼ਿਲ੍ਹਾ ਕੁਆਰਡੀਨੇਟਰ ਨਿਰਮਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ | ਇਸ ਦੌਰਾਨ ਮੁੱਖ ਮਹਿਮਾਨ ਨਾਇਬ ਤਹਿਸੀਲਦਾਰ ਤਰਲੋਚਨ ਸਿੰਘ, ਐੱਸ.ਐਚ.ਓ ਅਮਨਦੀਪ ਸਿੰਘ ਅਤੇ ਸਮਾਜ ਸੇਵੀ ਰਾਜੀਵ ਕੁਮਾਰ ਜੈਨ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋ ਕੇ ਮੌਜੂਦ ਯੋਗਾ ਪ੍ਰੇਮੀਆਂ ਨੂੰ ਯੋਗ ਲਈ ਪ੍ਰੇਰਿਤ ਕੀਤਾ | ਇਸ ਸਮਾਗਮ ਵਿਚ ਲਗਭਗ 250 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ | ਪਿਰਥੀ ਸੈਣੀ ਨੇ ਦੱਸਿਆ ਕੀ ਯੋਗਾ ਦੇਪ੍ਰਤੀ ਆਪਣੀ ਜਾਗਰੂਕਤਾ ਨੂੰ ਵਧਾ ਕੇ ਯੋਗ ਸਦਕੇ ਬਹੁਤ ਲੋਕ ਯੋਗਾ ਨਾਲ ਜੁੜੇ ਅਤੇ ਆਪਣੀ ਛੋਟੀ ਬਿਮਾਰੀਆਂ ਤੋਂ ਰਾਹਤ ਮਹਿਸੂਸ ਕੀਤੀ | ਇਸ ਦੌਰਾਨ ਸਾਬਕਾ ਪਿੰ੍ਰਸੀਪਲ ਮੇਘ ਸਿੰਘ ਡਿਪਟੀ ਵਾਲੀਆ ਸੁਰਿੰਦਰ ਮਦਾਨ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ | ਇਸ ਤੋ ਬਿਨ੍ਹਾਂ ਰਾਧਾ ਰਾਣੀ, ਸਰਬਜੀਤ ਕੌਰ, ਸਰਬਜੀਤ ਕੌਰ ਆਪਣੇ ਨਾਮ ਜਿਨ੍ਹਾਂ ਨੇ ਵੀ ਇਸ ਯੋਗਾ ਦਿਵਸ ਪ੍ਰੋਗਰਾਮ ਵਿੱਚ ਡਿਊਟੀ ਨਿਭਾਈ |
ਸੁਨਾਮ ਊਧਮ ਸਿੰਘ ਵਾਲਾ, (ਹਰੀਸ਼ ਗੱਖੜ)-ਸਥਾਨਕ ਗੀਤਾ ਭਵਨ ਵਿਖੇ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਭਾਰਤ ਵਿਕਾਸ ਪਰੀਸ਼ਦ, ਲਾਇਨ ਕਲੱਬ, ਸਰਬ ਹਿੱਤਕਾਰੀ ਵਿੱਦਿਆ ਮੰਦਰ ਅਤੇ ਬਾਂਕੇ ਬਿਹਾਰੀ ਸੇਵਾ ਸੰਮਤੀ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਿਰਕਤ ਕੀਤੀ, ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਸੁਨਾਮ ਦੇ ਸੈਕਟਰੀ ਨਰਿੰਦਰ ਸ਼ਰਮਾ ਨੇ ਸ਼ਿਰਕਤ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ ਅਤੇ ਹੋਰ ਵੀ ਪਹੁੰਚੇ | ਇਸ ਮੌਕੇ ਮਾਰਕੀਟ ਕਮੇਟੀ ਸੁਨਾਮ ਦੇ ਸੈਕਟਰੀ ਨਰਿੰਦਰ ਸ਼ਰਮਾ ਨੇ ਕਿਹਾ ਕਿ ਯੋਗ ਅਤੇ ਆਯੁਰਵੇਦ ਭਾਰਤ ਦਾ ਹੀ ਸਿਹਤਮੰਦ ਰਹਿਣ ਦਾ ਇੱਕ ਪੁਰਾਣਾ ਢੰਗ ਹੈ | ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਜਿੱਥੇ ਰੋਗਾਂ ਦਾ ਖ਼ਾਤਮਾ ਹੁੰਦਾ ਹੈ, ਉੱਥੇ ਹੀ ਜ਼ਿੰਦਗੀ ਵਿਚ ਉਤਸ਼ਾਹ ਅਤੇ ਪ੍ਰਸੰਨਤਾ ਵਿਚ ਵਾਧਾ ਹੁੰਦਾ ਹੈ | ਇਸ ਮੌਕੇ ਸੈਕਟਰੀ ਨਰਿੰਦਰ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਕੇਸ਼ ਕੁਮਾਰ, ਸੈਕਟਰੀ ਬਲਵਿੰਦਰ ਕੁਮਾਰ, ਗੋਪਾਲ ਸ਼ਰਮਾ, ਪ੍ਰਭਾਤ ਜਿੰਦਲ, ਵੇਦ ਹੋਡਲਾ, ਹਕੂਮਤ ਜਿੰਦਲ, ਕਿ੍ਸ਼ਨ ਸੰਦੋਹਾ ਆਦਿ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਹੋਰ ਲੋਕ ਵੀ ਹਾਜ਼ਰ ਸਨ |
ਸ਼ੇਰਪੁਰ, (ਮੇਘ ਰਾਜ ਜੋਸ਼ੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਵਿਖੇ ਸਕੂਲ ਮੁਖੀ ਅਮਨਦੀਪ ਸਿੰਘ ਪਾਠਕ ਦੀ ਅਗਵਾਈ ਅਤੇ ਗੁਰਵਿੰਦਰ ਸਿੰਘ ਡੀਪੀਈ ਦੀ ਦੇਖ ਰੇਖ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਆਸਨ ਕੀਤੇ ਗਏ, ਸਕੂਲ ਮੁਖੀ ਅਮਨਦੀਪ ਸਿੰਘ ਪਾਠਕ ਨੇ ਕਿਹਾ ਕਿ ਸਿਹਤ ਦਾ ਧਿਆਨ ਰੱਖਦੇ ਹੋਏ ਸਾਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ, ਯੋਗ ਹਰ ਉਮਰ ਦੇ ਵਿਅਕਤੀ, ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਲਈ ਲਾਭਦਾਇਕ ਹੈ | ਇਸ ਮੌਕੇ ਸਕੂਲ ਵਿਚ ਪੌਦੇ ਵੀ ਲਗਾਏ ਗਏ | ਇਸ ਮੌਕੇ ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ ਡੀ.ਪੀ.ਈ, ਜਸਵਿੰਦਰ ਕੌਰ, ਮਾਲਵਿੰਦਰ ਕੌਰ, ਜਤਿੰਦਰ ਸਿੰਘ, ਹਰਦੀਪ ਸਿੰਘ, ਪੂਨਮਦੀਪ ਕੌਰ, ਅਮਨਦੀਪ ਕੌਰ, ਅਮਨਦੀਪ ਧੀਮਾਨ, ਈਨਾ ਗਰਗ ਆਦਿ ਹਾਜ਼ਰ ਸਨ |
ਦਿੜ੍ਹਬਾ ਮੰਡੀ, (ਅÏਜਲਾ, ਛਾਜਲੀ)-ਰਾਸ਼ਟਰੀ ਸਵਮਸੇਵਕ ਸੰਘ ਦੀ ਅਗਵਾਈ ਹੇਠ ਭਾਰਤੀ ਯੋਗ ਸੰਸਥਾਨ ਦਿੜ੍ਹਬਾ ਵਲੋ ਜ਼ਿਲ੍ਹਾ ਪੱਧਰੀ ਅੰਤਰ ਰਾਸ਼ਟਰੀ ਯੋਗ ਦਿਵਸ ਗੀਤਾ ਭਵਨ ਧਰਮਸਾਲਾ ਦਿੜ੍ਹਬਾ ਵਿਖੇ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ | ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਚਰਨ ਦਾਸ ਅਤੇ ਸ਼ੁਭਮ ਗਰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵਾਂ ਜ਼ਿਲ੍ਹਾ ਪੱਧਰੀ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਇੰਕ ਘੰਟਾ ਤਰਸੇਮ ਚੰਦ ਅਤੇ ਜਤਿੰਦਰ ਕੁਮਾਰ ਗੋਇਲ ਵਲੋਂ ਯੋਗਾ ਕਰਵਾਇਆ ਗਿਆ ਅਤੇ ਯੋਗਾ ਕਰਨ ਦੇ ਫ਼ਾਇਦੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਇਸ ਦੌਰਾਨ ਪੁਰਸ਼ਾਂ ਨੇ ਮਹਿਲਾਵਾਂ ਸਮੇਤ ਪ੍ਰੋਗਰਾਮ ਦੌਰਾਨ ਸ਼ਮੂਲੀਅਤ ਕੀਤੀ | ਇਸ ਮੌਕੇ ਪੰਤਜਲੀ ਯੋਗ ਸਮਿਤੀ ਦਿੜ੍ਹਬਾ ਦੇ ਪ੍ਰਮੁੱਖ ਤਰਸੇਮ ਚੰਦ ਨੇ ਯੋਗਾ ਸਬੰਧੀ ਦੱਸਦਿਆਂ ਕਿਹਾ ਕਿ ਲੱਖਾਂ ਸਾਲਾ ਤੋ ਭਾਰਤ ਦੇ ਲੋਕ ਸੰਤ ਮਹਾਂਰਿਸ਼ੀ ਯੋਗ ਕਰਦੇ ਆ ਰਹੇ ਹਨ ਯੋਗਾ ਭਾਰਤ ਦੀ ਸਭਿਅਤਾ ਦੇ ਮੁੱਖ ਅੰਗ ਹੈ ਜਿਸ ਸਦਕਾ ਮਨੁੱਖ ਅਨੇਕਾਂ ਬਿਮਾਰੀ ਤੋ ਬਚਿਆ ਰਹਿੰਦਾ ਹੈ | ਇਸ ਮੌਕੇ ਚੰਦਰ ਪ੍ਰਕਾਸ਼ ਵਧਵਾ, ਪ੍ਰਧਾਨ ਮਨਿੰਦਰ ਸਿੰਘ, ਰਾਜੇਸ਼ ਗੋਪ ਤੋ ਇਲਾਵਾ ਹੋਰ ਹਾਜ਼ਰ ਸਨ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ)-ਅੰਤਰਰਾਸ਼ਟਰੀ ਯੋਗ ਦਿਵਸ 'ਤੇ ਛਪਾਰ ਪਾਰਕ ਵੱਖ-ਵੱਖ ਸੰਸਥਾਵਾਂ ਦੇ ਵੱਡੀ ਗਿਣਤੀ ਵਿਚ ਪਹੁੰਚੇ ਪ੍ਰਬੰਧਕਾਂ ਅਤੇ ਮੈਂਬਰਾਂ ਵੱਲੋਂ ਭਾਗ ਲੈਂਦੇ ਹੋਏ ਯੋਗ ਕਿਰਿਆਵਾਂ ਕੀਤੀਆਂ ਗਈਆਂ | ਸਮਾਜ ਸੇਵੀ ਮਾ ਪਰਮਜੀਤ ਸਿੰਘ ਜਵੰਧਾ, ਵਿਨੇ ਕੁਮਾਰ ਅਤੇ ਹੋਰਨਾਂ ਬੁਲਾਰਿਆਂ ਨੇ ਰੋਜ਼ਾਨਾ ਯੋਗ ਕਰਨ ਦੇ ਨਾਲ ਸਰੀਰ ਦੇ ਵਿਚ ਹੋਣ ਵਾਲੀ ਸ਼ੁੱਧੀ ਅਤੇ ਸਿਹਤ ਸੁਧਾਰ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ | ਪਿੰਡ ਛਪਾਰ ਦੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਵਲੋਂ ਪਿੰਡ ਛਪਾਰ ਦੇ ਪਾਰਕ ਵਿਚ ਯੋਗ ਦਿਵਸ ਮਨਾਉਣ ਪੁੱਜੇ ਸਮੂਹ ਇਲਾਕਾ ਵਾਸੀਆਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਤੇ ਮਾ ਪਰਮਜੀਤ ਸਿੰਘ ਜਵੰਦਾ, ਵਿਨੇ ਕੁਮਾਰ, ਮਾ ਕੁਲਦੀਪ ਸਿੰਘ, ਜਤਿੰਦਰ ਭੋਲਾ, ਕੁਲਦੀਪ ਸ਼ਰਮਾ ਪਲਵਿੰਦਰ ਸਿੰਘ ਛਪਾਰ, ਗੁਰਪ੍ਰੀਤ ਸਿੰਘ, ਰਾਜਕੁਮਾਰ, ਬਿੰਦਰ ਜੈਨ ਟਰੇਡਰ, ਪੰਕਜ, ਐਡਵੋਕੇਟ ਕਮਲ ਸ਼ਰਮਾ, ਜਸਵੀਰ ਕੌਰ ਛਪਾਰ, ਮਨੀਸ਼ਾ ਵਰਮਾ, ਅਮਰਜੀਤ ਕੌਰ, ਰਣਜੀਤ ਕੌਰ, ਪਿਆਰਾ ਸਿੰਘ, ਵਰਿੰਦਰ ਜੋਗਾ, ਲੱਕੀ ਫੁਟਵੀਅਰ, ਮਨਿੰਦਰ ਕੌਰ, ਰਾਜੂ ਮੋਬਾਈਲ, ਜਗਦੀਸ਼ ਕੌਰ, ਊਸ਼ਾ ਰਾਣੀ, ਨਰਿੰਦਰ ਭਗਤ ਆਦਿ ਮੌਜੂਦ ਸਨ |
ਸੁਨਾਮ,ਊਧਮ ਸਿੰਘ ਵਾਲਾ, (ਸੱਗੂ, ਧਾਲੀਵਾਲ)-ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਅੱਜ ਦੀ ਦੌੜ ਭੱਜ ਦੀ ਮਨੁੱਖੀ ਜ਼ਿੰਦਗੀ ਵਿੱਚ ਮਨ ਦੀ ਸ਼ਾਂਤੀ ਬਹੁਤ ਜ਼ਰੂਰੀ ਹੈ ਜਿਹੜੀ ਕਿ ਯੋਗਾ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ | ਯੋਗਾ ਮਨ ਨੂੰ ਸ਼ਾਂਤੀ ਪ੍ਰਦਾਨ ਕਰਵਾਉਣ ਦੇ ਨਾਲ ਨਾਲ ਇਹ ਸਰੀਰ ਨੂੰ ਨਿਰੋਗ ਵੀ ਰੱਖਦਾ ਹੈ | ਉਨ੍ਹਾਂ ਆਮ ਲੋਕਾਂ ਅਤੇ ਹਾਜ਼ਰੀਨ ਨੂੰ ਯੋਗ ਕਿਰਿਆਵਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰਨ ਲਈ ਪ੍ਰੇਰਿਆ | ਉਹ ਅੱਜ ਸੁਨਾਮ ਸ਼ਹਿਰ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਅਤੇ ਸਹਿਯੋਗੀ ਪਤੰਜਲੀ ਯੋਗ ਸਮਿਤੀ, ਅਗਰਵਾਲ ਸਭਾ, ਲਾਇੰਨਜ਼ ਕਲੱਬ, ਸ਼੍ਰੀ ਸੂਰਜਕੁੰਡ ਐੱਸ ਵੀ ਐਮ ਵਲੋਂ ਗੀਤਾ ਭਵਨ ਮੰਦਿਰ ਕੰਪਲੈਕਸ ਵਿਖੇ, ਰੋਟਰੀ ਕਲੱਬ ਸੁਨਾਮ ਵੱਲੋਂ ਰੋਟਰੀ ਕੰਪਲੈਕਸ ਵਿਖੇ, ਸਵੇਰ ਕੀ ਸੈਰ ਅਤੇ ਸ਼ਹੀਦ ਊਧਮ ਸਿੰਘ ਯੋਗਾ ਗਰੁੱਪ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਮਨਾਏ ਗਏ ਅੰਤਰ ਰਾਸ਼ਟਰੀ ਯੋਗਾ ਦਿਵਸ ਸਮਾਗਮਾਂ ਨੂੰ ਸ਼ਿਰਕਤ ਕਰਨ ਉਪਰੰਤ ਸੰਬੋਧਨ ਕਰ ਰਹੇ ਸਨ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਸਰੀਰਕ ਪੱਖੋਂ ਤੰਦਰੁਸਤ ਅਤੇ ਮਾਨਸਿਕ ਤੌਰ ਉੱਤੇ ਮਜ਼ਬੂਤ ਰੱਖਣ ਲਈ ਸੀ ਐੱਮ ਦੀ ਯੋਗਸ਼ਾਲਾ ਤਹਿਤ ਮੁਫ਼ਤ ਯੋਗ ਕਲਾਸਾਂ ਲਾਈਆਂ ਜਾ ਰਹੀਆਂ ਹਨ | ਇਨ੍ਹਾਂ ਸਮਾਗਮਾਂ ਦੌਰਾਨ ਯੋਗਾ ਮਾਹਿਰਾਂ ਵੱਲੋਂ ਯੋਗ ਕਿਰਿਆਵਾਂ ਕਰਵਾਈਆਂ ਗਈਆਂ | ਇਸ ਮੌਕੇ ਵੱਖ ਵੱਖ ਸਮਾਗਮਾਂ ਵਿੱਚ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਕੁਮਾਰ, ਬਲਵਿੰਦਰ ਬਾਂਸਲ, ਰਵਿੰਦਰ ਹੈਪੀ, ਮਹਿਲਾ ਆਗੂ ਸੀਮਾ ਰਾਣੀ, ਰੋਟਰੀ ਕਲੱਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ, ਹਨੀਸ਼ ਸਿੰਗਲਾ, ਰਾਜਨ ਸਿੰਗਲਾ, ਅਮਨਦੀਪ ਸ਼ਾਸ਼ਤਰੀ, ਜੋਨਸ ਗੁਪਤਾ ਸਵੇਰ ਦੀ ਸੈਰ ਅਤੇ ਐੱਸ ਯੂ ਐੱਸ ਯੋਗਾ ਗਰੁੱਪ ਦੇ ਮੈਂਬਰ ਮਨਪ੍ਰੀਤ ਬਾਂਸਲ, ਗੁਰਦੀਪ ਸਿੰਘ, ਕੁਨਾਲ ਗੋਇਲ, ਅਸ਼ੋਕ ਗਾਂਧੀ, ਚਮਕੌਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਸੱਗੂ)-ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਐਨ.ਐੱਸ.ਐੱਸ, ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਵਲੋਂ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ | ਜਿਸ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਯੋਗਾ ਦਿਵਸ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ਅਤੇ Tਕਰੋ ਯੋਗ ਰਹੋ ਨਿਰੋਗUਦਾ ਨਾਰਾ ਲਾਉਂਦੇ ਹੋਏ ਵਲੰਟੀਅਰ ਅਤੇ ਸ਼ਹਿਰ ਦੇ ਬਾਕੀ ਯੋਗਾ ਵਿਚ ਭਾਗ ਲੈ ਰਹੇ ਮੈਂਬਰਾਂ ਨੂੰ ਵੱਧ ਤੋਂ ਵੱਧ ਯੋਗ ਨੂੰ ਅਪਣਾ ਕੇ ਨਿਰੋਗ ਰਹਿਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਯੋਗ ਗੁਰੂ ਸਤਿਗੁਰ ਸਿੰਘ ਨੇ ਵੀ ਬੜੇ ਹੀ ਚੰਗੇ ਢੰਗ ਨਾਲ ਯੋਗ ਆਸਨ ਕਰਵਾਏ | ਪਿ੍ੰਸੀਪਲ ਡਾ. ਸੁਖਵਿੰਦਰ ਸਿੰਘ ਨੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਸੱਜਣਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜੰਗ ਦੀ ਸ਼ਲਾਘਾ ਕੀਤੀ ਅਤੇ ਯੋਗ ਨੂੰ ਸੀ.ਐਮ. ਯੋਗਸਾਲਾ ਜਰੀਏ ਘਰ-ਘਰ ਪਹੁੰਚਾਉਣ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਵਾਈਸ ਪਿ੍ੰਸੀਪਲ ਡਾ. ਅਚਲਾ, ਐਨ.ਐੱਸ.ਐੱਸ. ਵਿਭਾਗ ਵਲੋਂ ਡਾ. ਮਨੀਤਾ ਜੋਸ਼ੀ, ਅਸਿਸ.ਪ੍ਰੋ. ਗੁਰਪ੍ਰੀਤ ਸਿੰਘ, ਅਸਿਸ.ਪ੍ਰੋ. ਕਾਲਾ ਸਿੰਘ, ਡਾ. ਮਨਪ੍ਰੀਤ ਹਾਂਡਾ, ਸਰੀਰਕ ਸਿੱਖਿਆ ਤੇ ਖੇਡ ਵਿਭਾਗ ਤੋਂ ਅਸਿਸ.ਪ੍ਰੋ. ਦਰਸ਼ਨ ਕੁਮਾਰ, ਅਸਿਸ. ਪ੍ਰੋ. ਦਲਜੀਤ ਸਿੰਘ ਅਤੇ ਕਾਲਜ ਅਮਲੇ ਦੇ ਮੈਂਬਰ ਆਦਿ ਮੌਜੂਦ ਸਨ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ)-ਭਾਰਤੀ ਯੋਗ ਸੰਸਥਾਨ ਅਹਿਮਦਗੜ੍ਹ ਵੱਲੋਂ ਭੀਮ ਸੈਨ ਜਿੰਦਲ ਦੀ ਅਗਵਾਈ ਵਿਚ ਯੋਗ ਦਿਵਸ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਮਨਾਇਆ ਗਿਆ | ਯੋਗ ਦਿਵਸ ਦੌਰਾਨ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆ ਨੇ ਭਾਗ ਲੈਂਦੇ ਹੋਏ ਯੋਗ ਕਿਰਿਆਵਾਂ ਕੀਤੀਆਂ | ਯੋਗ ਦਿਵਸ ਤੇ ਏਕ ਨਈ ਪਹਿਲ ਕਲੱਬ ਵੱਲੋਂ ਦੇਸੀ ਦਵਾਈਆਂ ਦੇ ਬੂਟੇ, ਤੁਲਸੀ ਦੇ ਬੂਟੇ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਆਰਗੈਨਿਕ ਖਾਦ, ਮਿੱਟੀ ਦੇ ਭਾਂਡੇ ਵੰਡੇ, ਮੁੰਡੇ ਅਹਿਮਦਗੜ੍ਹ ਵੈੱਲਫੇਅਰ ਕਲੱਬ ਪ੍ਰਧਾਨ ਰਾਕੇਸ਼ ਗਰਗ, ਅਰੁਣ ਵਰਮਾ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਲਾਈਫ਼ ਕੇਅਰ ਵਲੋ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਤੇ ਭੀਮ ਸੈਨ ਜਿੰਦਲ, ਜਤਿੰਦਰ ਜੈਨ, ਸੰਜੀਵ ਵਿਨਾਇਕ, ਮੁਨੀਸ਼ ਗੁਪਤਾ, ਬਲਜਿੰਦਰ ਬਿੱਲੂ, ਰਾਮ ਸ਼ਾਹ, ਨੀਰਜ ਫਰਵਾਹਾ, ਵਿਨੀ ਵਰਮਾ, ਜਤਿੰਦਰ ਜੈਨ, ਹਰਦੇਵ ਸਿੰਘ ਸੇਖੋਂ, ਰਮੇਸ਼ ਚੰਦ ਘਈ, ਆਸ਼ੂ ਜਿੰਦਲ, ਗੋਰਾ ਢੰਡ, ਸੁਮਨ ਗੋਇਲ, ਪ੍ਰੀਤੀ ਗੋਇਲ , ਅਮੀ ਚੰਦ ਜੋਸ਼ੀ, ਸਾਹਿਲ ਜਿੰਦਲ, ਮੋਨਿਕਾ ਗੋਇਲ, ਸੁਮਨ ਗੋਇਲ, ਮੋਨਿਕਾ ਬਾਂਸਲ, ਮੀਨਾਕਸ਼ੀ, ਮੀਨੂ ਗੋਇਲ , ਡਾ ਭਵਆ ਮੈਣੀ, ਜਗਦੀਸ਼ ਗੋਇਲ, ਜੈ ਗੋਪਾਲ, ਤਿਰਲੋਚਨ ਸਿੰਘ ਚਾਪੜਾ, ਮਹੇਸ ਸ਼ਰਮਾ, ਤਰਸੇਮ ਗਰਗ, ਸੰਜੇ ਮਿੱਤਲ ਪਿੰਟਾ, ਰਾਕੇਸ ਗਰਗ, ਅਰੁਣ ਵਰਮਾ, ਐੱਸ ਪੀ ਸੋਫਤ, ਗੋਪਾਲ ਕਿ੍ਸ਼ਨ ਟੋਨੀ, ਸੁਸ਼ੀਲ ਸਿੰਗਲਾ, ਡਾ ਮੋਹਿਤ ਸਿੰਗਲਾ, ਅਮਰੀਕ ਸਿੰਘ ਫ਼ਰਵਾਹਾ, ਅਸੋਕ ਵਰਮਾ, ਹਰਜੀਤ ਵੈਦ, ਅਨਿਲ ਗੋਇਲ, ਲਲਿਤ ਕੌੜਾ, ਐਡਵੋਕੇਟ ਸਤਿਅਮ ਨਾਗਰ, ਸੁਸੀਲ ਨਾਗਰ, ਸੁਖਚਰਨਜੀਤ ਸ਼ਰਮਾ, ਡਾ ਰੁਪਿੰਦਰ ਸਿੰਘ ਬ੍ਰਹਮਪੁਰੀ, ਨਵਰਾਜ ਚੀਮਾਂ, ਮੋਹਿਤ ਜਿੰਦਲ, ਆਸ਼ੂ ਆਦਿ ਮੌਜੂਦ ਸਨ |
ਲਹਿਰਾਗਾਗਾ, (ਮਦਨ ਸ਼ਰਮਾ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਨਲ ਪਬਲਿਕ ਸਕੂਲ ਚੂੜਲ ਕਲਾਂ ਵਿਖੇ ਯੋਗ ਦਿਵਸ ਮਨਾਇਆ ਗਿਆ, ਜਿਸ ਵਿਚ ਕਰਨਲ ਪਬਲਿਕ ਸਕੂਲ ਕਰਨਲ ਡਿਗਰੀ ਕਾਲਜ ਦੇ ਐਨ ਸੀ ਸੀ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਰਿਟਾਇਰਡ ਕਰਨਲ (ਓ ਪੀ) ਰਾਠੀ, ਪਿੰ੍ਰਸੀਪਲ ਸੰਜੀਵ ਡਬਰਾਲ ਨੇ ਯੋਗ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਹੋਇਆ ਕਿਹਾ ਕਿ ਯੋਗ ਰਾਹੀਂ ਸਰੀਰ ਨੂੰ ਸਿਹਤਮੰਦ ਰੱਖਣ ਸਹਾਈ ਹੁੰਦਾ ਹੈ, ਇਸ ਲਈ ਸਾਨੂੰ ਨਿਯਮਤ ਤੌਰ ਤੇ ਯੋਗ ਕਰਨਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਵਾਈਸ ਪਿ੍ੰਸੀਪਲ ਕਿ੍ਸ਼ਨ ਕੁਮਾਰ ਨੇ ਅਧਿਆਪਕ ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਟੋਨੀ ਸਮੇਤ ਯੋਗ ਕੈਂਪ ਵਿਚ ਭਾਗ ਲਿਆ | ਇਸ ਮੌਕੇ ਗਰੁੱਪ ਦੇ ਪ੍ਰਬੰਧਕੀ ਮੈਨੇਜਰ ਨਰੇਸ਼ ਰਾਠੀ ਨੇ ਵੀ ਭਾਗ ਲਿਆ ਅਤੇ ਬੱਚਿਆਂ ਨੂੰ ਯੋਗ ਸਾਧਨਾ ਦੀ ਮਹੱਤਤਾ ਬਾਰੇ ਦੱਸਿਆ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)-ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ ਵਿਖੇ ਯੋਗਾ ਦਿਵਸ ਮਨਾਇਆ ਗਿਆ | ਜਿਸ ਵਿਚ ਚੇਅਰਮੈਨ ਡਾ. ਐਮ. ਐੱਸ. ਖ਼ਾਨ ਅਤੇ ਵਾਈਸ ਚੇਅਰਪਰਸਨ ਡਾ.ਕਾਫਿਲਾ ਖ਼ਾਨ ਵੀ ਪਹੁੰਚੇ | ਵਿਸ਼ੇਸ਼ ਤੌਰ ਤੇ ਚੇਅਰਮੈਨ ਡਾ. ਐਮ. ਐੱਸ. ਖ਼ਾਨ ਨੇ ਵਿਸਥਾਰ ਰੂਪ ਵਿਚ ਵਿਦਿਆਰਥੀਆਂ ਨੂੰ ਯੋਗਾ ਦਿਵਸ ਤੋ ਜਾਣੂ ਕਰਵਾਉਂਦਿਆਂ ਯੋਗਾ ਦੀ ਸਹੀ ਤਕਨੀਕ ਅਤੇ ਮਹੱਤਤਾ ਬਾਰੇ ਦੱਸਿਆ | ਸਟਾਫ਼ ਅਤੇ ਵਿਦਿਆਰਥੀਆਂ ਨੂੰ ਰਤਨ ਲਾਲ ਗਰਗ ਵੱਲੋਂ ਵੱਖ-ਵੱਖ ਆਸਣਾਂ ਦਾ ਅਭਿਆਸ ਕਰਾਇਆ ਗਿਆ ਜਿਨ੍ਹਾਂ ਵਿਚ ਪ੍ਰਣਆਮ ਆਸਣ, ਅਨਮੋਲ ਬਲੋਮ ਅਤੇ ਚੱਕਰ ਆਸਣ ਆਦਿ ਕਰਵਾਏ ਗਏ | ਇਸ ਮੌਕੇ ਡਾ.ਕਾਫਿਲਾ ਖ਼ਾਨ ਵਾਈਸ ਚੇਅਰਪਰਸਨ, ਪਿ੍ੰਸੀਪਲ ਡਾ ਸਿਰਾਜੂਨਬੀ ਜਾਫ਼ਰੀ, ਜੀ.ਐਨ.ਐਮ ਦੇ ਪਿ੍ੰਸੀਪਲ ਬਿੱਕਰ ਸਿੰਘ ਅਤੇ ਸਟਾਫ਼ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ | ਇਸੇ ਤਰ੍ਹਾਂ ਹੀ ਸ਼ਿਵ ਮੰਦਰ ਵਿਖੇ ਭਾਰਤੀਆ ਯੋਗ ਸੰਸਥਾਨ ਵਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ 'ਤੇ ਸੰਸਥਾਨ ਪ੍ਰਮੁੱਖ ਕ੍ਰਿਪਾਲ ਸਿੰਘ, ਮਾਸਟਰ ਕ੍ਰਿਸ਼ਨ ਚੰਦ ਅਤੇ ਕੁਲਵੰਤ ਸਿੰਘ ਗਰੇਵਾਲ ਨੇ ਯੋਗਾ ਕਰਵਾਇਆ | ਇਸ ਮੌਕੇ 'ਤੇ ਐਡਵੋਕੇਟ ਯਸ਼ਪਾਲ ਬੁਸਰਾ, ਰੇਨੂੰ ਸਿੰਗਲਾ, ਆੜ੍ਹਤੀਆ ਐੱਸੋ: ਦੇ ਪ੍ਰਧਾਨ ਪ੍ਰਦੀਪ ਮਿੱਤਲ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਹਾਕੀ, ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਉਨ੍ਹਾਂ ਦੀ ਪਤਨੀ ਸੁਖਚੈਨ ਕੌਰ ਬਾਜਵਾ, ਕੌਂਸਲਰ ਗੁਰਵਿੰਦਰ ਸਿੰਘ ਸੱਗੂ, ਸੁਖਦਰਸ਼ਨ ਸਲਦੀ ਤੋਂ ਇਲਾਵਾ ਹੋਰ ਸ਼ਹਿਰ ਵਾਸੀ ਹਾਜ਼ਰ ਸਨ | ਸਮਾਗਮ ਦੌਰਾਨ ਨੀਟ 'ਚੋਂ ਅਵੱਲ ਆਏ ਵਿਰੇਨ ਬਾਂਯਲ ਅਤੇ ਬੀ.ਟੈ ੱਕ ਵਿਚ ਦਾਖਲਾ ਲੈਣ ਵਾਸੀ ਅਨਨਿਆ ਸਿੰਗਲਾ ਨੂੰ ਸਨਮਾਨਤ ਕੀਤਾ | ਪਿੰਡ ਘਰਾਚੋਂ ਦੇ ਬਾਬਾ ਸਾਹਿਬ ਬਿਰਧ ਆਸ਼ਰਮ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ ਰਾਹੁਲ ਗਰਗ ਅਤੇ ਸੁਮੇਸ਼ ਕੁਮਾਰ ਮੈਂਬਰ ਰੈਡ ਕਰਾਸ ਸੰਗਰੂਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਯੋਗਾ ਮਾਹਿਰ ਲਵਪ੍ਰੀਤ ਸਿੰਘ ਅਤੇ ਯੋਗਾ ਟੀਮ ਵਲੋਂ ਬੇਸਹਾਰਾ ਬਜ਼ੁਰਗਾਂ ਨੂੰ ਯੋਗਾ ਆਸਣ ਕਰਵਾਏ ਗਏ | ਇਸ ਮੌਕੇ 'ਤੇ ਆਸ਼ਰਮ ਦੇ ਚੇਅਰਮੈਨ ਅਵਿਨਾਸ਼ ਰਾਣਾ, ਡੀ.ਐੱਸ.ਐੱਸ.ਓ ਜਸਵੀਰ ਕੌਰ ਆਦਿ ਹਾਜ਼ਰ ਸਨ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ)-ਸਥਾਨਕ ਸਰਕਾਰੀ ਕਾਲਜ ਵਿਖੇ ਡੀ.ਡੀ.ਓ ਪਿ੍ੰਸੀਪਲ ਡਾ. ਵਨੀਤਾ ਰਾਣੀ ਦੀ ਸਰਪ੍ਰਸਤੀ ਅਤੇ ਕਾਰਜਕਾਰੀ ਪਿ੍ੰਸੀਪਲ ਪ੍ਰੋ ਅਰਵਿੰਦ ਕੌਰ ਮੰਡ ਦੀ ਰਹਿਨੁਮਾਈ ਵਿਚ 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਲੈਫ਼ਟੀਨੈਂਟ ਕਰਨਲ ਫੈਜਾਨ ਜਾਹੂਰ ਅਤੇ ਐੱਸ.ਐਮ ਸੁਖਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਐਨ ਸੀ ਸੀ ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਵਿਭਾਗ ਦੇ ਏ.ਐਨ.ਓ. ਲੈਫ਼ਟੀਨੈਂਟ ਗੁਰਤੇਜ ਸਿੰਘ ਨੇ ਦੱਸਿਆ ਕਿ ਅੱਜ ਦੇ ਅੰਤਰਰਾਸ਼ਟਰੀ ਯੋਗ ਦਿਵਸ ਸਮੇਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਈਵ ਭਾਸ਼ਣ ਸੁਣਿਆ ਗਿਆ ਤੇ ਬਾਅਦ 'ਚ ਪ੍ਰੋ. ਪਰਮਜੀਤ ਸਿੰਘ ਵਲੋਂ ਕਾਲਜ ਕੈਂਪਸ ਵਿਚ ਪਹੁੰਚੇ ਸਟਾਫ਼, ਐਨ.ਸੀ.ਸੀ. ਕੈਡਿਟਸ ਅਤੇ ਐਨ.ਐੱਸ.ਐੱਸ ਵਲੰਟੀਅਰਜ਼ ਨੂੰ ਵੱਖ-ਵੱਖ ਯੋਗ ਆਸਣ ਕਰਵਾਏ ਗਏ | ਕਾਲਜ ਦੇ ਪਿ੍ੰਸੀਪਲ ਡਾ. ਵਨੀਤਾ ਰਾਣੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਜੀਵਨ ਲਈ ਯੋਗ ਤੰਦਰੁਸਤੀ ਵੱਲ ਵਧਦੇ ਕਦਮ ਹਨ | ਕਾਰਜਕਾਰੀ ਪਿ੍ੰਸੀਪਲ ਪ੍ਰੋ. ਅਰਵਿੰਦ ਕੌਰ ਮੰਡ ਨੇ ਕੈਡਿਟਸ ਨੂੰ ਚੰਗੇ ਚਰਿੱਤਰ ਅਤੇ ਨਿਰੋਗ ਜੀਵਨ ਲਈ ਯੋਗ ਕਰਨ ਲਈ ਪ੍ਰੇਰਿਤ ਕੀਤਾ | ਨਾਇਬ ਸੂਬੇਦਾਰ ਗੁਰਚਰਨ ਸਿੰਘ ਅਤੇ ਸੀ.ਐੱਚ.ਐਮ. ਗੁਰਧਿਆਨ ਸਿੰਘ ਨੇ ਕੈਡਿਟਸ ਨੂੰ ਅਗਨੀਵੀਰ ਅਤੇ ਭਵਿੱਖ ਵਿਚ ਮਿਲਣ ਵਾਲੇ ਲਾਭਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਯੋਗ ਦਿਵਸ ਸਮੇਂ ਕਾਲਜ ਐਨ ਐੱਸ ਐੱਸ ਯੂਨਿਟਸ ਦੇ ਅਫ਼ਸਰ ਪ੍ਰੋ. ਮੁਹੰਮਦ ਸ਼ਾਹਿਦ, ਪ੍ਰੋ. ਵਲੀ ਮੁਹੰਮਦ, ਪ੍ਰੋ. ਕੁਲਦੀਪ ਸਿੰਘ ਅਤੇ ਬਲਜਿੰਦਰ ਕੌਰ ਨੇ ਵੀ ਭਾਗ ਲਿਆ | ਇਸ ਸਮੇਂ ਪ੍ਰੋ. ਇਕਰਾਮ ਉਰ ਰਹਿਮਾਨ ਅਤੇ ਪ੍ਰੋ. ਮਨਪ੍ਰੀਤ ਕੌਰ ਵੀ ਹਾਜ਼ਰ ਸਨ | ਅਖ਼ੀਰ ਵਿਚ ਐਨ.ਸੀ.ਸੀ ਵਿਭਾਗ ਵਲੋਂ ਸਭ ਨੂੰ ਰਿਫਰੈਸ਼ਮੈਂਟ ਦਿੱਤੀ ਗਈ |
ਅਮਰਗੜ੍ਹ, (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਭਾਰਤੀ ਯੋਗ ਸੰਸਥਾਨ, ਭਾਰਤ ਵਿਕਾਸ ਪ੍ਰੀਸ਼ਦ ਅਤੇ ਸੀ.ਐਮ. ਯੋਗਸ਼ਾਲਾ ਦੇ ਸਹਿਯੋਗ ਨਾਲ 11ਵਾਂ ਕੌਮਾਂਤਰੀ ਯੋਗ ਦਿਵਸ ਅਮਰਗੜ੍ਹ ਦੇ ਸਥਿਤ ਦੁਰਗਾ ਮੰਦਿਰ ਵਿਖੇ ਅਤਿਅੰਤ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਸਿੱਧ ਯੋਗ ਅਧਿਆਪਕ ਸੋਨਿਕ ਸ਼ਰਮਾ ਦੀ ਅਗਵਾਈ ਹੇਠ ਯੋਗ ਪ੍ਰੇਮੀਆਂ ਨੇ ਸੰਗਤ ਨੂੰ ਵਿਭਿੰਨ ਯੋਗ ਕਿਰਿਆਵਾਂ ਕਰਵਾਈਆਂ, ਜਿਨ੍ਹਾਂ ਨੇ ਸਾਰਿਆਂ ਦੇ ਮਨ ਅਤੇ ਸਰੀਰ ਨੂੰ ਨਵੀਂ ਸੁਰਜੀਤ ਊਰਜਾ ਨਾਲ ਭਰਪੂਰ ਕੀਤਾ | ਬਲਾਕ ਪੱਧਰੀ ਇਸ ਸਮਾਗਮ ਦੀ ਸ਼ੋਭਾ ਮੁੱਖ ਮਹਿਮਾਨ ਐੱਸ.ਡੀ.ਐਮ.ਅਮਰਗੜ੍ਹ ਸੁਰਿੰਦਰ ਕੌਰ ਦੀ ਸ਼ਮੂਲੀਅਤ ਨੇ ਹੋਰ ਵਧਾਈ | ਉਨ੍ਹਾਂ ਨੇ ਯੋਗ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਆਖਿਆ ਕਿ ਯੋਗ ਸਾਡੇ ਜੀਵਨ 'ਚ ਅਨੁਸ਼ਾਸਨ, ਸੰਤੁਲਨ ਅਤੇ ਸ਼ਾਂਤੀ ਦਾ ਸੋਮਾ ਹੈ | ਸਮਾਜ ਸੇਵੀ ਦੀਪਕ ਕੌੜਾ ਦੀ ਸਰਪ੍ਰਸਤੀ ਅਤੇ ਅਣਥੱਕ ਯਤਨਾਂ ਨੇ ਮੁੱਖ ਭੂਮਿਕਾ ਨਿਭਾਈ | ਸਮਾਗਮ ਨੂੰ ਯਾਦਗਾਰ ਬਣਾਉਂਦਿਆਂ ਦੀਪਕ ਕੌੜਾ ਅਤੇ ਭਾਜਪਾ ਆਗੂ ਹੀਰਾ ਸਿੰਘ ਨੇ ਮਿਲ ਕੇ ਐੱਸ.ਡੀ.ਐਮ. ਸੁਰਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਕੌਂਸਲਰ ਰੀਸੂ ਸਿੰਗਲਾ, ਕੌਂਸਲਰ ਰੁਚੀਕਾ ਕੌੜਾ, ਹਰਸ ਸਿੰਗਲਾ, ਡਾ. ਅਵਤਾਰ, ਡਾ. ਕੇ.ਜੀ, ਡਾ. ਹਰਜੀਤ, ਪ੍ਰੇਮ ਚੰਦ ਕਪੂਰ, ਡਾ. ਗੁਰਜੰਟ ਸਿੰਘ ਸਮੇਤ ਕਈ ਪਤਵੰਤੇ ਸ਼ਾਮਲ ਹੋਏ | ਸੋਨਿਕ ਸ਼ਰਮਾ ਦੁਆਰਾ ਕਰਵਾਇਆ ਗਿਆ ਯੋਗ ਸੈਸ਼ਨ ਸਾਰਿਆਂ ਲਈ ਪ੍ਰੇਰਣਾਦਾਇਕ ਸਾਬਤ ਹੋਇਆ |
ਲੌਂਗੋਵਾਲ, (ਵਿਨੋਦ ਸ਼ਰਮਾ)-ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਲੌਂਗੋਵਾਲ ਦੇ ਪ੍ਰਮੁੱਖ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ 'ਅੰਤਰਰਾਸ਼ਟਰੀ ਯੋਗ ਦਿਵਸ' ਮੌਕੇ ਲੌਂਗੋਵਾਲ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿਚ 'ਯੋਗ ਦਿਵਸ' ਮਨਾਇਆ ਗਿਆ | ਇਹ ਕੈਂਪ ਯੋਗਾ ਇੰਸਟਰਕਟਰ ਭੈਣ ਸੋਨੂੰ ਗਰਗ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਅੱਜ ਦੀ ਭੱਜ-ਦੌੜ ਵਾਲੀ ਜੀਵਨ ਸ਼ੈਲੀ ਵਿਚ, ਅਜਿਹੇ ਸਮਾਗਮਾਂ ਦਾ ਮੂਲ ਉਦੇਸ਼ ਇਹ ਹੈ ਕਿ ਅਸੀਂ ਆਪਣੀ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦੇਈਏ ਅਤੇ ਇੱਕ ਖ਼ੁਸ਼ਹਾਲ, ਸੰਤੁਲਿਤ ਅਤੇ ਸ਼ਾਂਤੀਪੂਰਨ ਜੀਵਨ ਜਿਊਣ ਵੱਲ ਵਧੀਏ |
ਧੂਰੀ, (ਲਖਵੀਰ ਸਿੰਘ ਧਾਂਦਰਾ)-ਦੇਸ਼ ਭਗਤ ਕਾਲਜ ਬਰੜਵਾਲ ਦੇ ਪਿ੍ੰਸੀਪਲ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਐਨ.ਐੱਸ.ਐੱਸ ਵਿਭਾਗ ਵਲੋਂ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਸਮੇਂ ਭਾਰਤੀਆ ਯੋਗ ਸੰਸਥਾਨ ਰਜਿ ਬਰਾਂਚ ਧੂਰੀ ਦੇ ਪ੍ਰਧਾਨ ਸ੍ਰੀ ਮਦਲ ਲਾਲ ਬਾਂਸਲ ਵਲੋਂ ਨਰੇਸ਼ ਕੁਮਾਰ ਗਰਗ ਯੋਗਾ ਅਧਿਆਪਕ, ਬਲਜਿੰਦਰ ਸਿੰਘ ਅਤੇ ਲੋਕੇਸ਼ ਸਿੰਗਲਾ ਪਹੁੰਚੇ | ਨਰੇਸ਼ ਕੁਮਾਰ ਗਰਗ ਯੋਗ ਅਧਿਆਪਕ ਨੇ ਵਿਦਿਆਰਥੀਆਂ ਨੂੰ ਯੋਗਾ ਕਰਵਾਇਆ ਅਤੇ ਯੋਗਾ ਦੀ ਇੱਕ ਸਿਹਤਮੰਦ ਜੀਵਨ ਵਿਚ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਇਸ ਸਮੇਂ ਐਨ.ਐੱਸ.ਐੱਸ.ਪ੍ਰੋਗਰਾਮ ਅਫ਼ਸਰ ਲੜਕੇ ਪ੍ਰੋਫੈਸਰ ਮਨਪ੍ਰੀਤ ਸਿੰਘ, ਸਮੂਹ ਸਟਾਫ਼ ਅਤੇ ਐਨ.ਐੱਸ.ਐੱਸ. ਦੇ 35 ਵਲੰਟੀਅਰ ਹਾਜ਼ਰ ਸਨ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ)-ਗੀਤਾ ਭਵਨ ਦਿੜ੍ਹਬਾ ਵਿਖੇ ਯੋਗਾ ਦਿਵਸ ਮਨਾਇਆ ਗਿਆ | ਇਲਾਕੇ ਦੇ ਪੁਰਸ਼ਾਂ ਅਤੇ ਅÏਰਤਾਂ ਯੋਗ ਸਮਾਗਮ 'ਚ ਸ਼ਮੂਲੀਅਤ ਕੀਤੀ | ਪੰਤਾਜਲੀ ਯੋਗ ਸੰਮਤੀ ਦਿੜ੍ਹਬਾ ਦੇ ਪ੍ਰਮੁੱਖ ਤਰਸੇਮ ਚੰਦ ਨੇ ਕਿਹਾ ਕਿ ਯੋਗ ਸਾਧਨਾ ਕਰ ਕੇ ਮਨੁੱਖ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਹੈ | ਯੋਗਾ ਕਰਨ ਵਾਲਾ ਮਨੁੱਖ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ | ਇਸ ਮੌਕੇ ਪ੍ਰਕਾਸ਼ ਚੰਦ ਵਧਵਾ, ਪ੍ਰਧਾਨ ਮਨਜਿੰਦਰ ਸਿੰਘ ਘੁਮਾਣ, ਚਰਨ ਦਾਸ, ਸ਼ੁਭਮ ਗਰਗ, ਤਰਸੇਮ ਚੰਦ, ਜਤਿੰਦਰ ਕੁਮਾਰ, ਰਜੇਸ਼ ਕੁਮਾਰ ਗੋਪ ਆਦਿ ਵੀ ਮੌਜੂਦ ਸਨ |
ਧੂਰੀ, (ਲਖਵੀਰ ਸਿੰਘ ਧਾਂਦਰਾ)-ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਜ਼ਿਲ੍ਹਾ ਸੰਗਰੂਰ ਵਲੋਂ ਵਿਸ਼ਵ ਯੋਗ ਦਿਵਸ ਭਾਰਤੀ ਯੋਗ ਸੰਸਥਾਨ ਬਰਾਂਚ ਧੂਰੀ ਦੇ ਸਹਿਯੋਗ ਨਾਲ ਰਾਮ ਬਾਗ, ਧੂਰੀ ਵਿਖੇ ਮਦਨ ਲਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਯੋਗ ਸੰਸਥਾਨ ਜ਼ਿਲ੍ਹਾ ਸੰਗਰੂਰ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਵਿਚ ਉਚੇਚੇ ਤੌਰ ਉੱਤੇ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਧੂਰੀ ਕੈਂਪਸ ਦੇ ਇੰਚਾਰਜ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਰਾਜਵੰਤ ਸਿੰਘ ਘੁੱਲੀ ਨੇ ਯੋਗ ਸਾਧਕਾਂ ਨੂੰ ਯੋਗ ਦੇ ਫ਼ਾਇਦੇ ਦੱਸ ਕੇ ਵੱਧ ਤੋਂ ਵੱਧ ਯੋਗ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਯੋਗ ਨਾਲ ਮਨੁੱਖ ਸਿਰਫ਼ ਸਰੀਰਕ ਤੌਰ ਉੱਤੇ ਹੀ ਨਹੀਂ ਸਗੋਂ ਮਾਨਸਿਕ ਤੌਰ ਉੱਤੇ ਵੀ ਮਜ਼ਬੂਤ ਹੁੰਦਾ ਹੈ | ਚੰਗੀ ਸਿਹਤ ਤੇ ਖ਼ੁਸ਼ੀਆਂ ਭਰੇ ਜੀਵਨ ਲਈ ਯੋਗ ਅਤਿ ਜ਼ਰੂਰੀ ਹੈ ਤੇ ਹਰ ਇਨਸਾਨ ਨੂੰ ਯੋਗ ਜ਼ਰੂਰ ਕਰਨਾ ਚਾਹੀਦਾ ਹੈ | ਇਸ ਮੌਕੇ ਸਹਿਕਾਰੀ ਖੇਤੀ ਵਿਕਾਸ ਬੈਂਕ ਜ਼ਿਲ੍ਹਾ ਸੰਗਰੂਰ ਦੇ ਸਹਾਇਕ ਜਨਰਲ ਮੈਨੇਜਰ ਸ਼ੈਲੇਂਦਰ ਕੁਮਾਰ ਗਰਗ ਨੇ ਆਏ ਯੋਗ ਸਾਧਕਾਂ ਦਾ ਸਵਾਗਤ ਕੀਤਾ | ਨਿਸ਼ੀ ਗੋਇਲ ਵਲੋ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ ਗਈ ਅਤੇ ਯੋਗ ਸਾਧਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਯੋਗ ਆਸਣ ਕਰਵਾਏ ਗਏ | ਇਸ ਮੌਕੇ ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਦੇ ਪ੍ਰਧਾਨ ਸਤਵੰਤ ਸਿੰਘ ਭੱਦਲਵੜ ਨੇ ਦੱਸਿਆ ਕਿ ਰੋਜ਼ਾਨਾ ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ | ਮਹਿੰਦਰ ਗਰਗ ਯੋਗ ਮਾਸਟਰ ਨੇ ਕਿਹਾ ਕਿ ਯੋਗ ਕਰਨ ਨਾਲ ਮਨੁੱਖ ਸਰੀਰਕ ਤੌਰ 'ਤੇ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਮਾਨਸਿਕ ਤੌਰ 'ਤੇ ਵੀ ਬਹੁਤ ਲਾਭ ਹੁੰਦਾ ਹੈ | ਸਬ ਡਵੀਜ਼ਨ ਧੂਰੀ ਦੇ ਤਹਿਸੀਲਦਾਰ ਵਿਸ਼ਵਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਯੋਗ ਕਰ ਕੇ ਬਹੁਤ ਵਧੀਆ ਲੱਗਿਆ ਹੈ ਤੇ ਹਰ ਮਨੁੱਖ ਨੂੰ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ | ਇਸ ਮੌਕੇ ਸਾਰੇ ਯੋਗ ਸਾਧਕਾਂ ਨੇ ਯੋਗ ਸੰਸਥਾਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਹੇਠ ਨਸ਼ਾ ਛੱਡੋ, ਰੁੱਖ ਲਗਾਓ, ਬਿਜਲੀ ਪਾਣੀ ਬਚਾਓ ਅਤੇ ਰੋਜ਼ਾਨਾ ਯੋਗ ਕਰਨ ਦਾ ਸੰਕਲਪ ਲਿਆ | ਅਖੀਰ ਵਿਚ ਮਦਨ ਲਾਲ ਬਾਂਸਲ ਅਤੇ ਸਤਵੰਤ ਸਿੰਘ ਭੱਦਲਵੜ ਵਲੋ ਉੱਘੇ ਯੋਗ ਸਾਧਕਾਂ ਨੂੰ ਮਾਣ ਪੱਤਰ ਵੀ ਭੇਟ ਕੀਤੇ ਗਏ | ਯੋਗ ਸੰਸਥਾਨ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਬਾਂਸਲ ਵਲੋਂ ਯੋਗ ਸ਼ਿਵਰ ਦਾ ਸੁਚਾਰੂ ਬੰਦੋਬਸਤ ਕਰਨ ਲਈ ਸੁਰਿੰਦਰ ਗਰਗ ਮੈਨੇਜਰ ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੇ ਮੈਨੇਜਰ ਪਰਮਵੀਰ ਕੌਰ, ਸੁਰਿੰਦਰ ਗਰਗ, ਹਰਜੀਤ ਸਿੰਘ, ਸਹਾਇਕ ਮੈਨੇਜਰ ਹਰਪ੍ਰੀਤ ਸਿੰਘ, ਹਰਮਨਜੀਤ ਸਿੰਘ, ਗਗਨ ਜਿੰਦਲ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ ਅਤੇ ਉੱਘੇ ਯੋਗ ਸਾਧਕ ਨਿਰਮਲ ਸਿੰਘ, ਸਾਗਰ ਕੁਮਾਰ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |
ਸੰਗਰੂਰ, (ਦਮਨਜੀਤ ਸਿੰਘ)-ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਬੇਨੜਾ ਮੰਡਲ ਦੇ ਪਿੰਡ ਕਾਂਝਲਾ ਦੇ ਪਾਰਕ ਵਿਚ ਯੋਗਾ ਕੀਤਾ ਗਿਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ, ਸੁਰਿੰਦਰ ਸ਼ਰਮਾ, ਗੁਰਤੇਜ ਸਿੰਘ, ਬਲਜੀਤ ਸਿੰਘ ਬੱਬਲੂ, ਸੁਖਪਾਲ ਸ਼ਰਮਾ, ਸੁਖਪਾਲ ਸਿੰਘ, ਜਸਵੀਰ ਸਿੰਘ ਮਿਸਤਰੀ, ਬਾਬਾ ਅਮਰਜੀਤ ਸਿੰਘ, ਲਾਡੀ ਸਿੰਘ ਸੁਖਵਿੰਦਰ, ਜਗਤਾਰ ਸਿੰਘ, ਜੱਗੀ, ਹਰਮਨਦੀਪ ਸਿੰਘ, ਜੋਤੀ, ਜਿੰਮੀ, ਬਲਦੇਵ ਸਿੰਘ, ਬਿਰਜ ਲਾਲ ਸ਼ਰਮਾ, ਮੋਤੀ ਰਾਮ, ਗੁਰਮੀਤ ਸਿੰਘ, ਗੁਰਮੀਤ ਸਿੰਘ, ਜਸਮੇਲ ਕੌਰ, ਗੁਰਮੇਲ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ, ਟੀਨੋ ਪਾਲ ਵਲੋਂ ਸ਼ਮੂਲੀਅਤ ਕੀਤੀ ਗਈ | ਸਾਰਿਆਂ ਵਲੋਂ ਬਹੁਤ ਉਤਸ਼ਾਹ ਦਿਖਾਇਆ ਗਿਆ ਅਤੇ ਭਰਪੂਰ ਆਨੰਦ ਮਾਣਿਆ ਗਿਆ |
ਮਲੇਰਕੋਟਲਾ, (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) -ਭਾਰਤੀ ਯੋਗ ਸੰਸਥਾਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਸਥਾਨਕ ਸ਼੍ਰੀ ਹਨੁਮਾਨ ਮੰਦਰ ਵਿਖੇ ਮਨਾਇਆ ਗਿਆ | ਜਿਸ ਦੌਰਾਨ ਸੰਸਥਾ ਦੇ ਜ਼ਿਲ੍ਹਾ ਮੰਤਰੀ ਸ੍ਰੀ ਨਰੇਸ਼ ਜਿੰਦਲ ਨੇ 125 ਸਾਧਕ ਅਤੇ ਸਾਧੀਕਾਵਾਂ ਨੂੰ ਯੋਗ ਆਸਣ ਕਰਵਾਏ | ਕੇਂਦਰ ਪ੍ਰਮੁੱਖ ਸ੍ਰੀਮਤੀ ਅਰਾਧਨਾ ਜਿੰਦਲ ਨੇ ਸਰਸਵਤੀ ਵੰਦਨਾ ਅਤੇ ਪ੍ਰਾਣਾਯਾਮ ਕਰਾਇਆ | ਇਸ ਮੌਕੇ ਸ਼੍ਰੀ ਰਾਧਾ ਮਾਧਵ ਪ੍ਰਭਾਤ ਫੇਰੀ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ | ਇਸ ਸਮੇਂ ਰਮਾ ਜੈਨ, ਸੋਨੂ ਰਜਨੀ, ਤਰੁਣ ਜੈਨ, ਅਜੇ ਤਾਇਲ, ਰਮੇਸ਼ ਜੈਨ, ਅਨੂਪ ਚੋਪੜਾ, ਪ੍ਰੇਮ ਕੁਮਾਰ, ਨਰੇਸ਼ ਸਿੰਗਲਾ, ਡਾਕਟਰ ਅਟਲ ਕੁਮਾਰ ਆਦਿ ਹਾਜ਼ਰ ਸਨ |
<br/>
ਸੰਗਰੂਰ ਅਤੇ ਮਲੇਰਕੋਟਲਾ ਵਿਚ ਥਾਂ-ਥਾਂ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ <br/>
ਅਜੀਤ ਡੈਸਕ
22-06-2025