ਲਹਿਰਾਗਾਗਾ, 21 ਸਤੰਬਰ (ਅਸ਼ੋਕ ਗਰਗ)-ਜ਼ਿਲ੍ਹਾ ਪੱਧਰ ਦੀਆਂ ਖੇਡਾਂ ਸਕੂਲ ਆਫ਼ ਐਮੀਨੈਂਸ ਸੰਗਰੂਰ ਵਿਖੇ ਕਰਵਾਈਆਂ ਗਈਆਂ ਜਿਸ ਵਿਚ ਲਹਿਲ ਕਲਾਂ ਜ਼ੋਨ ਅੰਡਰ 14 ਅਤੇ ਅੰਡਰ 17 'ਚ ਅਕਾਲ ਸਹਾਇ ਅਕੈਡਮੀ ਭੁਟਾਲ ਕਲਾਂ ਦੀਆਂ ਖਿਡਾਰਨਾਂ ਨੇ ਲਹਿਲ ਕਲਾਂ ਜ਼ੋਨ ਵਲੋਂ ਖੇਡਦੇ ਹੋਏ ਅੰਡਰ 14 ਦੀਆਂ ਖਿਡਾਰਨਾਂ ਨੇ ਮੈਚ ਵਿਚ ਵਧੀਆ ਪ੍ਰਦਰਸ਼ਨ ਕੀਤਾ |ਫਾਈਨਲ ਮੈਚ ਵਿਚ ਚੀਮਾ ਜ਼ੋਨ ਦੀ ਟੀਮ ਨੂੰ ਹਰਾ ਕੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਟੀਮ ਵਿਚ ਮਹਿਕਪ੍ਰੀਤ ਖਾਈ ਕੈਪਟਨ, ਜਸਨੂਰ ਭੁਟਾਲ ਕਲਾਂ, ਸਿਮਰਨ ਬੱਲਰਾਂ ਅਤੇ ਦਿਲਪ੍ਰੀਤ ਜਲੂਰ ਖਿਡਾਰਨਾਂ ਨੇ ਵਧੀਆ ਪ੍ਰਦਰਸ਼ਨ ਕਰ ਕੇ ਲਹਿਲ ਕਲਾਂ ਜੋਨ ਨੂੰ ਜਿੱਤ ਦਿਵਾਈ ਅਤੇ ਅਕਾਲ ਸਹਾਇ ਅਕੈਡਮੀ ਦੀਆਂ ਪੰਜ ਖਿਡਾਰਨਾਂ ਦੀ ਸਟੇਟ ਲਈ ਚੋਣ ਹੋਈ | ਅੰਡਰ 17 ਵਿਚ ਅਕਾਲ ਸਹਾਇ ਅਕੈਡਮੀ ਦੀਆਂ ਖਿਡਾਰਨਾਂ ਦਾ ਫਾਈਨਲ ਮੁਕਾਬਲਾ ਭਵਾਨੀਗੜ੍ਹ ਜ਼ੋਨ ਨਾਲ ਹੋਇਆ ਅਤੇ ਵਧੀਆ ਪ੍ਰਦਰਸ਼ਨ ਕਰ ਕੇ ਜ਼ਿਲ੍ਹੇ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅਕਾਲ ਸਹਾਇ ਦੀਆਂ ਤਿੰਨ ਖਿਡਾਰਨਾਂ ਗੁਰਜੋਤ ਕੌਰ ਹਰੀਗੜ੍ਹ ਕੈਪਟਨ, ਕੋਮਲਪ੍ਰੀਤ ਕੌਰ ਲਹਿਲ ਕਲਾਂ, ਖੁਸਪ੍ਰੀਤ ਕੌਰ ਭੁਟਾਲ ਕਲਾਂ ਦੀ ਸਟੇਟ ਪੱਧਰ ਲਈ ਚੋਣ ਹੋਈ | ਸਕੂਲ ਪਹੰੁਚਣ ਤੇ ਚੇਅਰਮੈਨ ਤਰਸੇਮ ਪੂਰੀ ਅਤੇ ਪਿ੍ੰਸੀਪਲ ਰਜਨੀ ਰਾਣੀ ਨੇ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਸਨਮਾਨ ਕੀਤਾ |