ਅਹਿਮਦਗੜ, 17 ਅਕਤੂਬਰ (ਸੁਖਜੀਤ ਸਿੰਘ ਖੇੜਾ) - ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਅਹਿਮਦਗੜ (ਮਲੇਰਕੋਟਲਾ) ਦੇ ਮੁੱਖ ਸੰਚਾਲਕ ਗਿਆਨੀ ਗਗਨਦੀਪ ਸਿੰਘ ਨਿਰਮਲੇ ਦੀ ਅਗਵਾਈ ਹੇਠ 25ਵਾਂ ਅੰਤਰਰਾਸ਼ਟਰੀ ਸੈਮੀਨਾਰ 26 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9:30 ਤੋਂ ਦੁਪਹਿਰ 12 ਵਜੇ ਤੱਕ, ਸੰਸਥਾ ਦੀ ਬਰਾਂਚ ਕੁਟੀਆ ਨਿਰਮਲ ਆਸ਼ਰਮ, ਜੰਡਾਲੀ, ਨਹਿਰ ਵਾਲੇ ਅਸਥਾਨ 'ਤੇ ਆਯੋਜਤ ਕੀਤਾ ਜਾ ਰਿਹਾ ਹੈ | ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਪਾਰੰਭਕ ਸਬਕ ਮਾਸਟਰ ਪ੍ਰਭਸਿਮਰਨਜੀਤ ਸਿੰਘ ਖਾਲਸਾ ਵਲੋਂ ਪੜਿ੍ਹਆ ਜਾਵੇਗਾ ਅਤੇ ਬੁਲਾਰਿਆਂ ਵਿਚ ਡਾ. ਸੰਤ ਸੁਖਵੰਤ ਸਿੰਘ ਨਿਰਮਲੇ ਨਾਹਲਾਂ, ਪ੍ਰੋ. ਸ੍ਰੀਮਤੀ ਕੁਲਵਿੰਦਰ ਕੌਰ ਅਗੇਤਾ, ਵੇਦਾਂਤਾਚਾਰੀਆ ਸਵਾਮੀ ਕਮਲਜੀਤ ਸਿੰਘ ਸਾਸਤਰੀ ਨਿਰਮਲੇ, ਸ੍ਰੀ ਸੁਰੇਸ਼ ਜੈਨ ਪੰਜਾਬੀ ਲੈਕਚਰਾਰ ਅਹਿਮਦਗੜ, ਸ੍ਰੀ ਮਹੇਸ਼ ਸਰਮਾ ਐਮਐਸ ਸੀ. ਅਹਿਮਦਗੜ, ਵੇਦਾਂਤਾਚਾਰੀਆ ਸਵਾਮੀ ਗੁਰਵਿੰਦਰ ਸਿੰਘ ਸਾਸਤਰੀ ਨਿਰਮਲੇ ਹੋਣਗੇ ਜਦਕਿ ਮੁੱਖ ਬੁਲਾਰੇ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਸਮਰਾਲਾ ਹੋਣਗੇ | ਉਨਾ ਦੱਸਿਆ ਕਿ ਮੁੱਖ ਮਹਿਮਾਨ ਡਾ. ਅਰਵਿੰਦ ਸਿੰਘ ਦੀ ਦੂਤ, ਵਿਸ਼ੇਸ਼ ਮਹਿਮਾਨ ਡਾ. ਸਿਕੰਦਰ ਸਿੰਘ ਉਘੇ ਵਿਦਵਾਨ ਅਤੇ ਸ੍ਰੀਮਤੀ ਰਵਿੰਦਰ ਕੌਰ ਐਮਏ ਸਰਪੰਚ ਜੰਡਾਲੀ ਖੁਰਦ ਹੋਣਗੇ ਜਦਕਿ ਡਾ. ਸੇਵਕ ਸਿੰਘ ਉਘੇ ਸਿੱਖ ਚਿੰਤਕ ਸਮਾਗਮ ਦੀ ਪ੍ਰਧਾਨਗੀ ਕਰਨਗੇ | ਸੰਸਥਾ ਦੇ ਸਕੱਤਰ ਪ੍ਰੀਤਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋਂ ਲਿਖੀ ਪੁਸਤਕ 'ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ' ਨੂੰ ਸਮਰਪਿਤ ਲੋਕ ਅਰਪਣ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਸੰਸਥਾ ਗੁਰਮਤਿ ਸੇਵਾ ਸੁਸਾਇਟੀ ਵਲੋਂ 10 ਪੁਸਤਕਾਂ ਲੋਕ ਅਰਪਣ ਹੋ ਚੁੱਕੀਆਂ ਹਨ | ਉਨ੍ਹਾਂ ਨੇ ਸਰੋਤਾ-ਜਨਾਂ ਨੂੰ ਬੇਨਤੀ ਕੀਤੀ ਕਿ ਇਸ ਵਿਚਾਰ-ਚਰਚਾ ਵਿਚ ਹੁੰਮ-ਹੁੰਮਾ ਕੇ ਪਹੁੰਚੋਂ ਅਤੇ ਵਿਦਵਾਨਾਂ ਦੇ ਵਿਚਾਰ ਸਰਵਣ ਕਰੋ ਜੀ |