20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਡੀ.ਐਸ.ਪੀ ਸੰਜੀਵ ਕਪੂਰ ਨੇ ਅਮਰਗੜ੍ਹ ਪੁਲਿਸ ਉਪ ਕਪਤਾਨ ਵਜੋਂ ਅਹੁਦਾ ਸੰਭਾਲਿਆ <br/>

ਅਜੀਤ ਡੈਸਕ 24-10-2025
ਅਮਰਗੜ੍ਹ, 23 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਪੁਲਿਸ ਵਿਭਾਗ ਦੇ ਸਮਰਪਿਤ ਅਤੇ ਦੂਰ-ਦਰਸ਼ੀ ਅਧਿਕਾਰੀ ਮੰਨੇ ਜਾਂਦੇ ਡੀ.ਐਸ.ਪੀ ਸੰਜੀਵ ਕਪੂਰ ਨੇ ਅਮਰਗੜ੍ਹ ਦੇ ਨਵੇਂ ਉਪ ਕਪਤਾਨ ਪੁਲਿਸ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਡੀ.ਐਸ.ਪੀ ਵਜੋਂ ਇਹ ਉਨ੍ਹਾਂ ਦੀ ਅਮਰਗੜ੍ਹ 'ਚ ਪਹਿਲੀ ਪੋਸਟਿੰਗ ਹੈ, ਹਾਲਾਂਕਿ ਇਸ ਤੋਂ ਪਹਿਲਾਂ ਉਹ ਅਹਿਮਦਗੜ੍ਹ 'ਚ ਐਸ.ਐੱਚ.ਓ. ਦੇ ਤੌਰ 'ਤੇ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ | ਸੰਜੀਵ ਕਪੂਰ ਦੀ ਜਾਣ ਪਛਾਣ ਇੱਕ ਸਖ਼ਤ ਅਨੁਸ਼ਾਸਨਵਾਨ, ਕਾਬਲ ਤੇ ਜ਼ਿੰਮੇਵਾਰ ਅਧਿਕਾਰੀ ਵਜੋਂ ਹੈ, ਜਿਨ੍ਹਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ | ਉਨ੍ਹਾਂ ਦੇ ਅਮਰਗੜ੍ਹ ਆਉਣ ਨਾਲ ਇਲਾਕੇ 'ਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਅਮਰਗੜ੍ਹ 'ਚ ਸ਼ਾਂਤੀ, ਸੁਰੱਖਿਆ ਅਤੇ ਲੋਕਾਂ ਦੇ ਸਹਿਯੋਗ ਨਾਲ ਕਾਨੂੰਨ ਦੀ ਰੱਖਿਆ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ | ਡੀ.ਐਸ.ਪੀ ਸੰਜੀਵ ਕਪੂਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਮਰਗੜ੍ਹ 'ਚ ਸ਼ਾਂਤੀ ਤੇ ਭਾਈਚਾਰੇ ਦੀ ਮਿਸਾਲ ਕਾਇਮ ਰੱਖਣ ਲਈ ਹਰ ਕੋਈ ਆਪਣਾ ਯੋਗਦਾਨ ਪਾਏ |

ਪਿਛਲੀ ਖ਼ਬਰ ਐਡਵੋਕੇਟ ਉਦੈਵੀਰ ਸਿੰਘ ਨੇ ਅਨਾਜ ਮੰਡੀ ਪਹੁੰਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਵਲੋਂ ਨੌਜਵਾਨ ਖਿਡਾਰੀ ਲਵੀ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।