21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਭਾਜਪਾ ਨੇ ਬਾਜ਼ਾਰਾਂ 'ਚ ਜੈਅੰਤੀ ਯਾਤਰਾ ਕੱਢੀ <br/>

ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਅਤੇ ਯੁਵਾ ਮੋਰਚਾ ਟੀਮ ਮਲੇਰਕੋਟਲਾ ਨੇ ਭਾਰਤ ਦੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਸਮਰਪਿਤ ਜੈਅੰਤੀ ਯਾਤਰਾ ਕੱਢਦੇ ਹੋਏ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 02-11-2025
ਮਲੇਰਕੋਟਲਾ, 1 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਜਗਤ ਕਥੂਰੀਆ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਅਤੇ ਯੁਵਾ ਮੋਰਚਾ ਟੀਮ ਮਲੇਰਕੋਟਲਾ ਨੇ ਭਾਰਤ ਦੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਮਨਾਉਣ ਲਈ ਇੱਕ ਜਯੰਤੀ ਯਾਤਰਾ ਦਾ ਆਯੋਜਨ ਕੀਤਾ | ਇਹ ਯਾਤਰਾ ਲੋਹਟੀਆ ਬਾਜ਼ਾਰ ਦੇ ਐੱਸ.ਡੀ.ਪੀ.ਪੀ. ਹਾਈ ਸਕੂਲ ਤੋਂ ਸ਼ੁਰੂ ਹੋਈ ਅਤੇ ਸਕੂਲ ਦੇ ਪਿ੍ੰਸੀਪਲ ਕਮਲ ਕਾਂਤ ਮੋਦੀ ਦੁਆਰਾ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਹ ਯਾਤਰਾ ਛੋਟਾ ਚੌਕ, ਸਦਰ ਬਾਜ਼ਾਰ ਅਤੇ ਲੋਹਾ ਬਾਜ਼ਾਰ 'ਚੋਂ ਲੰਘਦੀ ਹੋਈ ਐੱਸ.ਡੀ.ਪੀ.ਪੀ. ਹਾਈ ਸਕੂਲ ਮਲੇਰਕੋਟਲਾ ਵਿਖੇ ਆਕੇ ਸਮਾਪਤ ਹੋਈ | ਜਿਸ ਵਿਚ ਐਡਵੋਕੇਟ ਮਨਪ੍ਰੀਤ ਬੱਗਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਅਤੇ ਰਾਹੁਲ ਰਾਏ, ਡਾਕਟਰ ਰਾਕੇਸ਼ ਕੁਮਾਰ, ਪਵਨ ਕੁਮਾਰ, ਪਵਨਿੰਦਰ ਸਿੰਘ, ਰਮਨਦੀਪ ਸਿੰਘ (ਹਨੀ), ਵਿੱਕੀ, ਰਾਕੇਸ਼ ਕੁਮਾਰ ਟਿੰਕੂ ਅਤੇ ਭਾਜਪਾ ਦੀ ਮਲੇਰਕੋਟਲਾ ਟੀਮ ਮੌਜੂਦ ਰਹੀ |

ਪਿਛਲੀ ਖ਼ਬਰ ਕਾਨੂੰਗੋ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਡਾਇਰੈਕਟਰ ਭੌਂ ਰਿਕਾਰਡ ਨਾਲ ਕੀਤੀ ਬੈਠਕ <br/> ਅਗਲੀ ਖ਼ਬਰ ਟਰੱਕ ਯੂਨੀਅਨਾਂ ਦੇ ਰੇੜਕੇ ਕਾਰਨ ਝੋਨੇ ਦੇ ਖ਼ਰੀਦ ਪ੍ਰਬੰਧਾਂ 'ਚ ਆਈ ਵੱਡੀ ਰੁਕਾਵਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।