21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕਾਨੂੰਗੋ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਡਾਇਰੈਕਟਰ ਭੌਂ ਰਿਕਾਰਡ ਨਾਲ ਕੀਤੀ ਬੈਠਕ <br/>

ਕਾਨੂੰਗੋ ਐਸੋਸੀਏਸ਼ਨ ਪੰਜਾਬ ਦਾ ਸੂਬਾ ਪੱਧਰੀ ਵਫ਼ਦ ਮੰਗ-ਪੱਤਰ ਦਿੰਦਾ ਹੋਇਆ | ਤਸਵੀਰ: ਮੁਕੇਸ਼ ਕੁਮਾਰ <br/> 02-11-2025
ਸੰਗਰੂਰ, 1 ਨਵੰਬਰ (ਧੀਰਜ ਪਸੌਰੀਆ)-ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਇੱਕ ਵਫ਼ਦ ਨੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਕਾਨੂੰਗੋਆਂ ਦੀਆਂ ਮੰਗਾਂ ਨੂੰ ਲੈ ਕੇ ਭੌਂ ਰਿਕਾਰਡ ਵਿਭਾਗ ਦੇ ਡਾਇਰੈਕਟਰ ਗੁਲਪ੍ਰੀਤ ਸਿੰਘ ਅÏਲਖ ਅਤੇ ਡਿਪਟੀ ਡਾਇਰੈਕਟਰ ਤਪਨ ਭਨੋਟ ਨਾਲ ਬੈਠਕ ਕੀਤੀ! ਸੁਖਾਵੇਂ ਮਾਹੌਲ ਵਿਚ ਹੋਈ ਇਸ ਬੈਠਕ ਵਿਚ ਮੰਗਾਂ ਤੇ ਚਰਚਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਬੈਠਕ ਦੌਰਾਨ ਸੁਪਰਡੈਂਟ ਗੁਲਸ਼ਨ ਕੁਮਾਰ, ਸੁਪਰਡੈਂਟ ਭੁਪਿੰਦਰ ਸਿੰਘ, ਸਟਾਫ਼ ਅਤੇ ਯੂਨੀਅਨ ਵਲੋਂ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਬਾਠ, ਸੂਬਾ ਖ਼ਜ਼ਾਨਚੀ ਪਲਵਿੰਦਰ ਸੂਦ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜਸਵੀਰ ਸਿੰਘ ਜੱਸੀ, ਜ਼ਿਲ੍ਹਾ ਪ੍ਰਧਾਨ ਕਪੂਰਥਲਾ ਗੁਰਸ਼ਰਨ ਸਿੰਘ ਥਿੰਦ ਅਤੇ ਜ਼ਿਲ੍ਹਾ ਜਰਨਲ ਸਕੱਤਰ ਰੂਪ ਨਗਰ ਬਿਕਰਮਜੀਤ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਸੂਬਾ ਸਰਕਾਰ ਵਲੋਂ ਐੱਸ.ਸੀ. ਭਾਈਚਾਰੇ ਨਾਲ ਸੰਬੰਧਿਤ ਕਿਸਾਨਾਂ ਨੂੰ ਖੇਤੀ ਮਸ਼ੀਨਰੀ 'ਤੇ ਸਬਸਿਡੀ ਸੰਬੰਧੀ ਪੋਰਟਲ ਦੁਬਾਰਾ... ਅਗਲੀ ਖ਼ਬਰ ਭਾਜਪਾ ਨੇ ਬਾਜ਼ਾਰਾਂ 'ਚ ਜੈਅੰਤੀ ਯਾਤਰਾ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।