11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਗਰ ਪੰਚਾਇਤ ਖਨੌਰੀ ਵਲੋਂ ਪੁਲ ਹੇਠਾਂ ਖੜ੍ਹਦੀਆਂ ਰੇਹੜੀਆਂ ਤੇ ਫੜ੍ਹੀਆਂ ਨੂੰ ਹਟਾਉਣ ਦੀ ਕੀਤੀ ਕਾਰਵਾਈ <br/>

ਖਨੌਰੀ ਵਿਖੇ ਨਗਰ ਪੰਚਾਇਤ ਦੇ ਅਧਿਕਾਰੀ ਅਤੇ ਕਰਮਚਾਰੀ ਸੜਕ 'ਤੇ ਨਾਜਾਇਜ਼ ਕਬਜ਼ੇ ਕਰ ਕੇ ਬੈਠੇ ਰੇਹੜੀਆਂ ਵਾਲਿਆਂ ਨੂੰ ਹਟਵਾਉਂਦੇ ਹੋਏ | ਤਸਵੀਰ : ਬਲਵਿੰਦਰ ਸਿੰਘ ਥਿੰਦ <br/> 05-11-2025
ਖਨੌਰੀ, 4 ਨਵੰਬਰ (ਬਲਵਿੰਦਰ ਸਿੰਘ ਥਿੰਦ)-ਸਥਾਨਕ ਸ਼ਹਿਰ ਵਿਖੇ ਹਰ ਸਮੇਂ ਹੀ ਲੱਗੇ ਰਹਿੰਦੇ ਜਾਮ ਦੀ ਸਮੱਸਿਆ ਨੂੰ ਦੇਖਦੇ ਹੋਏ ਨਗਰ ਪੰਚਾਇਤ ਖਨੌਰੀ ਵਲੋਂ ਅੱਜ ਕੈਥਲ ਮੋੜ ਪੁੱਲ ਥੱਲੇ ਨਜਾਇਜ਼ ਕਬਜ਼ੇ ਕਰ ਕੇ ਲਗਾਈਆਂ ਗਈਆਂ ਰੇਹੜੀਆਂ ਅਤੇ ਫੜੀਆਂ ਵਾਲਿਆਂ ਨੂੰ ਹਟਾਉਣ ਲਈ ਕਾਰਵਾਈ ਆਰੰਭ ਕੀਤੀ ਗਈ | ਇਸ ਦੌਰਾਨ ਨਗਰ ਪੰਚਾਇਤ ਅਧਿਕਾਰੀਆਂ ਵਲੋਂ ਕਈ ਰੇਹੜੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਟਰੈਕਟਰ ਟਰਾਲੀਆਂ ਤੇ ਨਗਰ ਪੰਚਾਇਤ ਦਫ਼ਤਰ ਵਿਖੇ ਪਹੁੰਚਾਇਆ ਗਿਆ | ਜਿਨ੍ਹਾਂ ਵਿਚ ਕੁਝ ਰੇਹੜੀਆਂ ਤਾਂ ਆਪਣੇ ਆਪ ਨੂੰ ਰੇਹੜੀ ਐਸੋਸੀਏਸ਼ਨ ਦਾ ਅਹੁਦੇਦਾਰ ਕਹਾਉਣ ਵਾਲੇ ਇੱਕੋ ਵਿਅਕਤੀ ਦੀਆਂ ਦੱਸੀਆਂ ਜਾ ਰਹੀਆਂ ਹਨ | ਗੁਰਮੇਲ ਸਿੰਘ ਸੁਪਰਵਾਈਜ਼ਰ, ਹਰਦੀਪ ਸਿੰਘ ਕਲਰਕ, ਰਾਜ ਕੁਮਾਰ ਕਲਰਕ, ਪਵਨ ਕੁਮਾਰ ਗੁਪਤਾ, ਵਨੀਤ ਕੁਮਾਰ ਸ਼ਰਮਾ, ਪਰਮਜੀਤ ਸਿੰਘ, ਸੁੰਦਰ ਕੁਮਾਰ, ਬਰਜਿੰਦਰ ਸਿੰਘ, ਡਿਪਟੀ ਕੁਮਾਰ ਕਲਰਕ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ ਆਦਿ ਸਮੇਤ ਨਗਰ ਪੰਚਾਇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਪੁਲਿਸ ਕਰਮਚਾਰੀਆਂ ਦੇ ਨਾਲ ਅੱਜ ਕੈਥਲ ਮੋੜ ਪੁੱਲ ਥੱਲੇ ਲੱਗੀਆਂ ਹੋਈਆਂ ਰੇਹੜੀਆਂ ਤੇ ਫੜੀਆਂ ਨੂੰ ਹਟਾਉਣ ਲਈ ਉਨ੍ਹਾਂ ਰੇਹੜੀਆਂ ਵਾਲਿਆਂ ਨੂੰ ਕਿਹਾ ਗਿਆ ਤੇ ਇਸੇ ਦੌਰਾਨ 5-6 ਰੇਹੜੀਆਂ ਜੋ ਆਵਾਜਾਈ ਵਿਚ ਅੜਿੱਕਾ ਬਣ ਰਹੀਆਂ ਸਨ ਨੂੰ ਚੁੱਕ ਕੇ ਨਗਰ ਪੰਚਾਇਤ ਦਫ਼ਤਰ ਲਿਜਾਇਆ ਗਿਆ ਅਤੇ ਇਸ ਕਾਰਵਾਈ ਦੌਰਾਨ ਰੇਹੜੀਆਂ ਤੇ ਫੜੀਆਂ ਵਾਲੇ ਨਗਰ ਪੰਚਾਇਤ ਦੇ ਕਰਮਚਾਰੀਆਂ ਨਾਲ ਬਹਿਸ ਕਰਦੇ ਨਜ਼ਰ ਆਏ | ਇਸੇ ਦੌਰਾਨ ਨਗਰ ਪੰਚਾਇਤ ਦੇ ਕਰਮਚਾਰੀਆਂ ਵਲੋਂ ਸਾਰੇ ਸ਼ਹਿਰ ਅੰਦਰ ਚੱਕਰ ਲਗਾ ਕੇ ਸੜਕਾਂ ਦੇ ਕਿਨਾਰਿਆਂ ਤੇ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਦੀ ਕਾਰਵਾਈ ਕਰਦਿਆਂ ਹੋਇਆਂ ਰੇਹੜੀਆਂ ਵਾਲਿਆਂ ਨੂੰ ਆਪਣੀਆਂ ਰੇਹੜੀਆਂ ਪਿੱਛੇ ਹਟਵਾਇਆ ਗਿਆ ਅਤੇ ਬਾਕੀਆਂ ਨੂੰ ਵੀ ਆਪਣੀਆਂ ਰੇਹੜੀਆਂ ਪਿੱਛੇ ਕਰਨ ਲਈ ਕਿਹਾ ਗਿਆ | ਜ਼ਿਕਰਯੋਗ ਹੈ ਕਿ ਇਹ ਰੇਹੜੀਆਂ ਤੇ ਫੜੀਆਂ ਵਾਲੇ ਭਾਵੇਂ ਕਿ ਇੱਥੇ ਰੇਹੜੀਆਂ ਲਗਾ ਕੇ ਆਪਣੇ ਪਰਿਵਾਰ ਪਾਲ ਰਹੇ ਹਨ ਪਰ ਇਨ੍ਹਾਂ ਵਲੋਂ ਲਗਾਈਆਂ ਗਈਆਂ ਰੇੜੀਆਂ ਫੜੀਆਂ ਦੇ ਅੱਗੇ ਤੱਕ ਵੀ ਕਾਫੀ ਸਮਾਨ ਲਗਾਇਆ ਹੁੰਦਾ ਹੈ ਤੇ ਜਦੋਂ ਕੋਈ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਤੋਂ ਸਮਾਨ ਖ਼ਰੀਦਣ ਲਈ ਕਾਰ ਵਗ਼ੈਰਾ ਉੱਥੇ ਖੜੀ ਕਰਦਾ ਹੈ ਤਾਂ ਪੁੱਲ ਥੱਲੇ ਅਕਸਰ ਹੀ ਜਾਮ ਦਾ ਕਾਰਨ ਬਣ ਜਾਂਦਾ ਹੈ | ਇਹ ਵੀ ਵਰਣਨ ਯੋਗ ਹੈ ਕਿ ਇਸ ਪੁੱਲ ਦੇ ਥੱਲੇ ਦੋਵੇਂ ਪਾਸੇ ਲੱਗੀਆਂ ਰੇਹੜੀਆਂ ਅਤੇ ਫੜੀਆਂ ਦੇ ਅੱਗੇ ਵੀ ਕਈ ਵਾਰ ਹੋਰ ਰੇਹੜੀਆਂ ਆ ਕੇ ਖੜ ਜਾਂਦੀਆਂ ਹਨ ਤੇ ਟਰੈਫ਼ਿਕ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਕੈਥਲ ਮੋੜ ਤੇ ਵੀ ਕਾਫੀ ਲੱਗੀਆਂ ਰੇਹੜੀਆਂ ਜਾਮ ਦਾ ਕਾਰਨ ਬਣਦੀਆਂ ਆ ਰਹੀਆਂ ਹਨ | ਇਸ ਕੈਥਲ ਮੋੜ ਤੇ ਪਹਿਲਾਂ ਤਾਂ ਦੁਕਾਨਾਂ ਵਾਲਿਆਂ ਨੇ ਆਪਣਾ ਕਾਫੀ ਸਮਾਨ ਅੱਗੇ ਤੱਕ ਰੱਖਿਆ ਹੁੰਦਾ ਹੈ ਅਤੇ ਫਿਰ ਉਸ ਤੋਂ ਅੱਗੇ ਦੋਵੇਂ ਪਾਸੇ ਦਰਜਨਾਂ ਰੇਹੜੀਆਂ ਦੀ ਲੰਬੀ ਲਾਈਨ ਲੱਗੀ ਹੁੰਦੀ ਹੈ ਤੇ ਦਿੱਲੀ ਨੂੰ ਜਾਣ ਤੇ ਆਉਣ ਵਾਲੀ ਸਾਰੀ ਟਰੈਫ਼ਿਕ ਹੀ ਦਿੱਲੀ ਕਟੜਾ ਐਕਸਪੈੱ੍ਰਸ ਵੇਅ ਚਾਲੂ ਹੋਣ ਕਰ ਕੇ ਇੱਥੋਂ ਹੀ ਲੰਘਣ ਕਰ ਕੇ ਇੱਥੇ ਹਰ ਸਮੇਂ ਵੱਡੇ ਪੱਧਰ 'ਤੇ ਜਾਮ ਲੱਗਾ ਰਹਿੰਦਾ ਹੈ |

ਪਿਛਲੀ ਖ਼ਬਰ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਹਾਅ ਦਾ ਨਾਅਰਾ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।