11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਇਮੀਗ੍ਰੇਸ਼ਨ ਪ੍ਰਬੰਧਕ ਵਲੋਂ ਸਤਾਏ ਪੀੜਤਾਂ ਦਾ ਵਫ਼ਦ ਕਿਸਾਨ ਆਗੂਆਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ <br/>

ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣ ਉਪਰੰਤ ਸਵਰਨਦੀਪ ਸ਼ਰਮਾ ਅਤੇ ਹੋਰ ਕਿਸਾਨ ਆਗੂ ਗੱਲਬਾਤ ਕਰਦੇ ਹੋਏ | ਤਸਵੀਰ: ਮੁਕੇਸ਼ ਕੁਮਾਰ <br/> 05-11-2025
ਸੰਗਰੂਰ, 4 ਨਵੰਬਰ (ਅਮਨਦੀਪ ਸਿੰਘ ਬਿੱਟਾ)-ਭਾਰਤੀ ਕਿਸਾਨ ਯੂਨੀਅਨ (ਡਕੌਦਾ ਧਨੇਰ) ਦਾ ਇੱਕ ਵਫ਼ਦ ਸਵਰਨਦੀਪ ਸ਼ਰਮਾ, ਜੁਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਬਲਾਕ ਪ੍ਰਧਾਨ ਮਹਿਲਾ ਕਲਾਂ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੂੰ ਮਿਲਿਆ | ਇੱਕ ਇਮੀਗੇ੍ਰਸ਼ਨ ਦੇ ਇੰਚਾਰਜ ਵਲੋਂ ਤਕਰੀਬਨ 60 ਲੜਕੇ-ਲੜਕੀਆਂ ਨੂੰ ਬਾਹਰਲੇ ਦੇਸ਼ਾਂ ਵਿਚ ਭੇਜਣ ਦੇ ਨਾਮ ਉੱਤੇ ਲਗ-ਪਗ 3 ਕਰੋੜ ਰੁਪਏ ਦੀ ਧੋਖਾ ਧੜੀ, ਠੱਗੀ ਮਾਰਨ ਉੱਤੇ ਪਰਚਾ ਦਰਜ ਹੋਣ ਉੱਤੇ ਗਿ੍ਫ਼ਤਾਰੀ ਨਾ ਪਾਉਣ ਦਾ ਮੁੱਦਾ ਉਠਾਉਂਦਿਆਂ ਸਵਰਨਦੀਪ ਸ਼ਰਮਾ ਨੇ ਕਿਹਾ ਕਿ 60 ਲੜਕੇ ਲੜਕੀਆਂ ਵੱਖ ਵੱਖ ਦੇਸਾਂ ਵਿਚ ਵੀਜ਼ਾ ਲਗਵਾਉਣ ਲਈ ਬਹੁਤ ਭਾਰੀ ਰਕਮ ਉਪਰੋਕਤ ਏਜੰਟ ਨੂੰ ਦੇ ਚੁੱਕੇ ਹਨ ਪਰ ਇਮੀਗੇ੍ਰਸ਼ਨ ਦੇ ਪ੍ਰਬੰਧਕ ਬਹਾਨੇਬਾਜ਼ੀ, ਆਨਾਰਕਾਨੀ, ਲਾਰੇ ਲੱਪੇ ਲਗਾ ਕੇ ਸਮਾਂ ਵਧਾ ਰਹੇ ਹਨ | ਸਵਰਨਦੀਪ ਸ਼ਰਮਾ ਨੇ ਦੱਸਿਆ ਕਿ 2023 ਤੋਂ ਤਕਰੀਬਨ 60 ਬੱਚਿਆ ਨੇ ਵੀਜ਼ਾ ਲੈਣ ਲਈ ਫਾਈਲਾਂ ਲਗਵਾਉਣ ਹਿਤ ਫ਼ੀਸਾਂ ਜਾ ਰਕਮ ਉਕਤ ਇਮੀਗਰੇਸ਼ਨ ਦੇ ਪ੍ਰਬੰਧਕ ਨੂੰ ਦਿੱਤੀਆਂ ਸਨ ਪਰ ਨਾ ਤਾਂ ਬੱਚਿਆ ਨੂੰ ਬਾਹਰ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ ਹਨ | ਉਸ ਸਮੇਂ ਤੋਂ ਉਹ ਇਨਸਾਫ਼ ਦੀ ਲੜਾਈ ਲੜ ਰਹੇ ਹਨ | ਉਪਰੋਕਤ ਇਮੀਗਰੇਸ਼ਨ ਕੇਂਦਰ ਖ਼ਿਲਾਫ਼ ਪੁਲਿਸ ਵਲੋਂ ਪਰਚੇ ਤਾਂ ਦਰਜ ਕੀਤੇ ਗਏ ਹਨ ਪਰ ਗਿ੍ਫ਼ਤਾਰ ਨਹੀਂ ਕੀਤੀ ਜਾ ਰਿਹਾ ਹੈ ਇਮੀਗਰੇਸ਼ਨ ਦੇ 2021 ਵਿਚ ਖੰਨਾ ਵਿਖੇ ਖੁੱਲਣ ਦੀ ਗੱਲ ਕਰਦਿਆਂ ਸ਼ਰਮਾ ਨੇ ਕਿਹਾ ਕਿ ਕਾਫ਼ੀ ਪੈਸਾ ਇਕੱਠਾ ਕਰਨ ਉਪਰੰਤ 2023 ਵਿਚ ਬੰਦ ਹੋ ਗਿਆ ਸੀ | ਇਮੀਗਰੇਸ਼ਨ ਦੇ ਪ੍ਰਬੰਧਕ ਵਲੋ ਲਗ-ਪਗ 500-600 ਬੱਚਿਆ ਨਾਲ ਧੋਖਾ ਧੜੀ ਅਤੇ ਠੱਗੀ ਵੱਜਣ ਦਾ ਦਾਅਵਾ ਕਰਦਿਆਂ ਕਿਸਾਨ ਆਗੂਆਂ ਨੇ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ ਜੋ ਫਾਰਡ ਕੀਤਾ ਹੈ, ਉਹ ਰਕਮ ਵਾਪਸ ਕਰਵਾਈ ਜਾਵੇ | ਇਮੀਗਰੇਸ਼ਨ ਦੇ ਇੰਚਾਰਜ ਦੀ ਉਸ ਦੇ ਪਰਿਵਾਰਕ ਮੈਂਬਰਾਂ ਦੀ ਤਕਰੀਬਨ 46 ਕਿੱਲੇ ਜ਼ਮੀਨ ਪਿੰਡ ਟਿੱਬਾ ਜ਼ਿਲ੍ਹਾ ਸੰਗਰੂਰ ਵਿਖੇ ਹੋਣ ਦੀ ਗੱਲ ਕਰਦਿਆਂ ਵਫ਼ਦ ਨੇ ਕਿਹਾ ਕਿ ਉਸ ਜ਼ਮੀਨ ਉੱਤੇ 5 ਮਹੀਨਿਆਂ ਤੋਂ ਧਰਨਾ ਲਗਾਇਆ ਹੋਇਆ ਹੈ ਅਤੇ ਉਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਸ ਜ਼ਮੀਨ ਦੀ ਨਿਲਾਮੀ ਕਰ ਕੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ | ਵਫ਼ਦ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਰਕਮ ਵਾਪਸ ਦੇ ਨਾਲ ਨਾਲ ਗਿ੍ਫ਼ਤਾਰ ਕੀਤਾ ਜਾਵੇ |

ਪਿਛਲੀ ਖ਼ਬਰ ਲਾਪ੍ਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ-ਵਿਨੈ ਬੁਬਲਾਨੀ <br/> ਅਗਲੀ ਖ਼ਬਰ ਲਿਟਲ ਫਲਾਵਰ ਸਕੂਲ ਵਲੋਂ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।