28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬੀ.ਕੇ.ਯੂ. ਏਕਤਾ ਸਿੱਧੂਪੁਰ ਨੇ ਚਿੱਪ ਵਾਲੇ ਸੈਂਕੜੇ ਮੀਟਰ ਕਰਵਾਏ ਬਿਜਲੀ ਦਫ਼ਤਰ 'ਚ ਜਮ੍ਹਾਂ

ਅਜੀਤ ਡੈਸਕ 24-12-2025
ਮੂਨਕ, 23 ਦਸੰਬਰ (ਭਾਰਦਵਾਜ, ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਤੇ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਦੀ ਅਗਵਾਈ ਵਿਚ ਬਿਜਲੀ ਵਿਭਾਗ ਦੀ ਸਬ-ਡਵੀਜ਼ਨ ਮੂਨਕ ਤੇ ਬੰਗਾਂ ਦੇ ਦਫ਼ਤਰ ਵਿਚ ਵੱਖ-ਵੱਖ ਪਿੰਡਾਂ ਦੇ ਖਪਤਕਾਰਾਂ ਵਲੋਂ ਸੈਂਕੜੇ ਚਿੱਪ ਵਾਲੇ ਮੀਟਰ ਪੁੱਟ ਕੇ ਜਮ੍ਹਾ ਕਰਵਾਏ ਗਏ | ਇਸ ਮੌਕੇ ਗੱਲਬਾਤ ਕਰਦਿਆਂ ਭੂਰਾ ਸਿੰਘ ਸਲੇਮਗੜ ਤੇ ਰਾਮਪਾਲ ਸਿੰਘ ਜਲੂਰ ਨੇ ਦੱਸਿਆ ਕਿ ਸਲੇਮਗੜ੍ਹ, ਦੇਹਲਾ ਸੀਹਾਂ, ਸੁਰਜਣ ਭੈਣੀ ਤੇ ਰਾਮਪੁਰਾ ਗੁੱਜਰਾਂ ਪਿੰਡ ਦੇ ਖਪਤਕਾਰਾਂ ਦੀ ਸਹਿਮਤੀ ਨਾਲ ਸੈਂਕੜੇ ਮੀਟਰ ਪੁੱਟ ਕੇ ਬਿਜਲੀ ਦਫ਼ਤਰ 'ਚ ਜਮਾਂ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਲਗਾਤਾਰ ਚਿੱਪ ਵਾਲੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਹੁਣ ਤੱਕ ਸੈਂਕੜੇ ਮੀਟਰ ਪੁੱਟ ਕੇ ਦਫ਼ਤਰਾਂ 'ਚ ਜਮ੍ਹਾ ਕਰਵਾਏ ਹਨ ਤੇ ਕਿਸੇ ਵੀ ਹਾਲਤ 'ਚ ਪਿੰਡਾਂ ਅੰਦਰ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ | ਉਨ੍ਹਾਂ ਪੰਜਾਬ ਸਰਕਾਰ ਵਲੋਂ ਬਿਜਲੀ ਸੋਧ ਬਿੱਲ ਅਤੇ ਬੀਜ ਬਿਲ 2025 ਵਿਰੁੱਧ ਧਾਰੀ ਚੁੱਪੀ ਨੂੰ ਆੜੇ ਹੱਥੀਂ ਲੈਂਦਿਆਂ ਪੰਜਾਬ ਸਰਕਾਰ ਦੀ ਚੁੱਪੀ ਨੂੰ ਕੇਂਦਰ ਸਰਕਾਰ ਦੇ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ ਕਦਮਾਂ ਦੀ ਪੈੜ 'ਚ ਪੈਰ ਧਰਨ ਦੇ ਸਮਾਨ ਕਦਮ ਕਰਾਰ ਦਿੱਤਾ | ਇਸ ਮੌਕੇ ਕਾਕਾ ਸਿੰਘ ਪ੍ਰਧਾਨ ਪਿੰਡ ਸਲੇਮਗੜ, ਅਵਤਾਰ ਸਿੰਘ ਪ੍ਰਧਾਨ ਪਿੰਡ ਰਾਮਪੁਰਾ ਗੁੱਜਰਾਂ, ਮੇਜਰ ਸਿੰਘ ਪ੍ਰਧਾਨ ਪਿੰਡ ਸੁਰਜਣ ਭੈਣੀ, ਸੁਖਵਿੰਦਰ ਸਿੰਘ ਪ੍ਰਧਾਨ ਪਿੰਡ ਦੇਹਲਾ ਸੀਹਾਂ, ਬਲਵਿੰਦਰ ਸਿੰਘ ਭੋਲਾ ਜਲੂਰ, ਅਮਰੀਕ ਸਿੰਘ ਸੁਰਜਣ ਭੈਣੀ, ਰਘਵੀਰ ਸਿੰਘ ਸਲੇਮਗੜ੍ਹ, ਬਖ਼ਸ਼ੀਸ਼ ਸਿੰਘ, ਸਾਹਿਬ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅੱਗ ਨਾਲ ਝੁਲਸ ਜਾਣ 'ਤੇ ਬਜ਼ੁਰਗ ਅÏਰਤ ਦੀ ਮੌਤ ਅਗਲੀ ਖ਼ਬਰ ਧੂਰੀ ਨੰੂ ਮਾਡਲ ਬਲਾਕ ਵਜੋਂ ਵਿਕਸਿਤ ਕਰਨ ਲਈ ਯੋਜਨਾ ਆਰੰਭੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।