19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਟਰਾਂਸਪੋਰਟ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਤੋਂ ਵਾਹਨ ਚਾਲਕ ਪ੍ਰੇਸ਼ਾਨ

ਆਰ.ਟੀ.ਏ ਦਫ਼ਤਰ ਫ਼ਿਰੋਜ਼ਪੁਰ ਅਤੇ ਆਰ.ਟੀ.ਏ ਫ਼ਿਰੋਜ਼ਪੁਰ ਅਮਨਦੀਪ | <br/> 17-06-2025
ਫ਼ਿਰੋਜ਼ਪੁਰ, 16 ਜੂਨ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ 'ਚ ਭਿ੍ਸ਼ਟਾਚਾਰ ਦੇ ਮੁਕੰਮਲ ਖ਼ਾਤਮੇ ਅਤੇ ਦਫ਼ਤਰੀ ਕੰਮਕਾਜ 'ਚ ਪਾਰਦਰਸ਼ਤਾ ਲਿਆਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੀ ਹਾਲ ਦੀ ਘੜੀ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ | ਬੇਸ਼ੱਕ ਵਿਭਾਗ ਵਿਚ ਵੱਡੇ ਪੱਧਰ 'ਤੇ ਫੈਲੇ ਭਿ੍ਸ਼ਟਾਚਾਰ ਨੂੰ ਨੱਥ ਪਾਉਣ ਲਈ ਸੂਬਾ ਸਰਕਾਰ ਦੀਆਂ ਹਦਾਇਤਾਂ 'ਤੇ ਅਪ੍ਰੈਲ ਮਹੀਨੇ ਵਿਜੀਲੈਂਸ ਬਿਊਰੋ ਵਲੋਂ ਟਰਾਂਸਪੋਰਟ ਦਫ਼ਤਰਾਂ 'ਚ ਛਾਪੇਮਾਰੀ ਕਰ ਕੇ ਕੁੱਝ ਦਫ਼ਤਰੀ ਰਿਕਾਰਡ ਆਪਣੇ ਕਬਜ਼ੇ ਵਿਚ ਲਿਆ ਗਿਆ ਸੀ, ਬਾਵਜੂਦ ਇਸ ਦੇ ਸਮੱਸਿਆ ਹੱਲ ਨਾ ਹੋਣ 'ਤੇ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਅਧੀਨ ਖੇਤਰੀ ਟਰਾਂਸਪੋਰਟ ਅਫ਼ਸਰ (ਆਰ.ਟੀ.ਓਜ) ਦੀਆਂ 6 ਅਸਾਮੀਆਂ ਸਮੇਤ ਸਮੁੱਚੇ ਪੰਜਾਬ 'ਚ ਪੀ.ਸੀ.ਐਸ. ਅਧਿਕਾਰੀ ਤਾਇਨਾਤ ਕਰ ਦਿੱਤੇ ਸਨ ਪਰ ਲੋਕਾਂ ਦੀ ਖੱਜਲਖੁਆਰੀ ਅੱਜ ਵੀ ਜਿਉਂ ਦੀ ਤਿਉਂ ਬਰਕਰਾਰ ਹੈ ਅਤੇ ਲੋਕ ਪਿਛਲੇ 6 ਮਹੀਨਿਆਂ ਤੋਂ ਟਰਾਂਸਪੋਰਟ ਦਫ਼ਤਰਾਂ 'ਚ ਅਪਲਾਈ ਕੀਤੇ ਆਪਣੇ ਡਰਾਈਵਿੰਗ ਲਾਇਸੈਸਾਂ, ਆਰ.ਸੀਜ਼ ਦੇ ਕਾਰਡਾਂ ਨੂੰ ਉਡੀਕ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਦਸੰਬਰ 2024 ਵਿਚ ਡਰਾਈਵਿੰਗ ਲਾਇਸੈਸਾਂ ਤੇ ਰਜਿਸਟਰੇਸ਼ਨ ਸਰਟੀਫਿਕੇਟ ਕਾਰਡਾਂ ਦੀ ਪਿੰ੍ਰਟਿੰਗ ਦਾ ਕੰਮ ਬੰਦ ਹੋਣ ਕਾਰਨ ਪੰਜਾਬ ਭਰ ਵਿਚ ਲੱਖਾਂ ਆਰ.ਸੀਜ਼ ਤੇ ਡਰਾਈਵਿੰਗ ਲਾਇਸੰਸ ਪੈਂਡਿੰਗ ਹੋ ਗਏ | ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੀਆਂ ਹਦਾਇਤਾਂ ਤੋਂ ਬਾਅਦ ਬੇਸ਼ੱਕ ਸਰਕਾਰ ਵਲੋਂ ਅਪ੍ਰੈਲ ਮਹੀਨੇ ਮੁੜ ਤੋਂ ਪਿੰ੍ਰਟਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਪਰ ਇਕੱਠਾ ਹੋਇਆ ਲੱਖਾਂ ਦੀ ਤਾਦਾਦ ਵਿਚ ਪਿਛਲਾ ਬੈਕਲਾਗ ਕੱਢਣ ਵਿਚ ਲੱਗ ਰਹੇ ਮਹੀਨਿਆਂ ਬੱਧੀ ਸਮੇਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ | ਫ਼ਿਰੋਜ਼ਪੁਰ ਸ਼ਹਿਰ ਦੇ ਵਸਨੀਕ ਸੁਖਦੇਵ ਸਿੰਘ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਉਸ ਦੀ ਕਾਰ ਦੀ ਆਰ.ਸੀ ਦੀ ਮਿਆਦ ਵਧਾਉਣ ਲਈ 13 ਫਰਵਰੀ 2025 ਨੂੰ ਜੁਰਮਾਨੇ ਸਮੇਤ ਫ਼ੀਸ ਅਦਾ ਕਰਕੇ ਆਨਲਾਈਨ ਅਪਲਾਈ ਕੀਤਾ ਸੀ ਪਰ ਚਾਰ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਉਸਦੀ ਕਾਰ ਦੀ ਆਰ.ਸੀ ਪ੍ਰਾਪਤ ਨਹੀਂ ਹੋਈ | ਪਿੰਡ ਸੂਬਾ ਕਦੀਮ ਦੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਵੀ ਆਪਣੀ ਕਾਰ ਦੀ ਫਿਟਨੈੱਸ ਕਰਵਾਉਣ ਲਈ 31 ਜਨਵਰੀ ਨੂੰ ਬਣਦੀ ਫ਼ੀਸ ਜਮ੍ਹਾ ਕਰਵਾ ਕੇ ਆਨਲਾਈਨ ਅਪਲਾਈ ਕੀਤਾ ਸੀ ਪਰ ਪੰਜ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ 'ਤੇ ਵੀ ਉਸ ਨੂੰ ਆਰ.ਸੀ ਪ੍ਰਾਪਤ ਨਹੀਂ ਹੋਈ | ਅਜਿਹਾ ਹੀ ਦੋਸ਼ ਲਾਉਂਦਿਆਂ ਫ਼ਿਰੋਜ਼ਪੁਰ ਸ਼ਹਿਰ ਦੇ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਵਲੋਂ ਵੀ ਆਪਣੀ ਕਾਰ ਦੀ ਆਰ.ਸੀ ਦੀ ਮਿਆਦ ਵਧਾਉਣ ਲਈ ਜਨਵਰੀ ਮਹੀਨੇ ਦੇ ਸ਼ੁਰੂ ਵਿਚ ਅਪਲਾਈ ਕੀਤਾ ਸੀ ਪਰ ਅੱਜ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਉਸ ਨੂੰ ਆਰ.ਸੀ ਨਹੀਂ ਮਿਲੀ | ਫ਼ਿਰੋਜ਼ਪੁਰ ਸ਼ਹਿਰ ਦੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਵਲੋਂ ਖ਼ਰੀਦ ਕੀਤੀ ਕਾਰ ਦੀ ਮਾਲਕੀਅਤ ਆਪਣੀ ਨਾਂ ਕਰਵਾਉਣ ਲਈ ਮਾਰਚ 2025 ਨੂੰ ਆਰ.ਟੀ.ਓ ਦਫ਼ਤਰ ਵਿਚ ਆਨਲਾਈਨ ਅਪਲਾਈ ਕੀਤਾ ਸੀ ਪਰ ਤਿੰਨ ਮਹੀਨੇ ਬੀਤ ਜਾਣ 'ਤੇ ਵੀ ਉਸ ਨੂੰ ਆਰ.ਸੀ ਪ੍ਰਾਪਤ ਨਹੀਂ ਹੋਈ | ਉਕਤ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਸ ਸਬੰਧੀ ਟਰਾਂਸਪੋਰਟ ਵਿਭਾਗ ਦੇ ਆਨਲਾਈਨ ਪੋਰਟਲ 'ਤੇ ਚੈੱਕ ਕੀਤਾ ਜਾਂਦਾ ਹੈ ਤਾਂ ਸਮਾਰਟ ਕਾਰਡ ਪਿ੍ੰਟ ਪੈਂਡਿੰਗ ਸਟੇਟਸ ਦਰਸਾਉਂਦਾ ਹੈ | ਇੱਥੇ ਹੀ ਬੱਸ ਨਹੀਂ ਦਸੰਬਰ 2024 ਤੋਂ ਆਨਲਾਈਨ ਅਪਲਾਈ ਕੀਤੇ ਡਰਾਈਵਿੰਗ ਲਾਇਸੰਸ ਅਤੇ ਆਰ.ਸੀਜ਼ ਦੇ ਹਜ਼ਾਰਾਂ ਕੇਸ ਪੈਂਡਿੰਗ ਪਏ, ਜਿਨ੍ਹਾਂ ਦੇ ਕਾਰਡ ਪਿ੍ੰਟਿੰਗ ਤੋਂ ਬਾਅਦ ਐਪਲੀਕੈਂਟ ਨੂੰ ਪ੍ਰਾਪਤ ਨਹੀਂ ਹੋਏ | ਲੋਕਾਂ ਨੂੰ ਬਗੈਰ ਡਰਾਈਵਿੰਗ ਲਾਇਸੰਸ ਅਤੇ ਆਰ.ਸੀ ਤੋਂ ਸੜਕਾਂ 'ਤੇ ਵਾਹਨ ਚਲਾਉਣ ਵਿਚ ਭਾਰੀ ਦਿੱਕਤ ਪੇਸ਼ ਆ ਰਹੀ ਹੈ | ਲੋਕਾਂ ਦਾ ਦੋਸ਼ ਹੈ ਕਿ ਟਰਾਂਸਪੋਰਟ ਵਿਭਾਗ ਵਲੋਂ ਉਨ੍ਹਾਂ ਦੇ ਡਰਾਈਵਿੰਗ ਲਾਇਸੰਸ ਅਤੇ ਆਰ.ਸੀ ਦੇ ਕਾਰਡ ਭੇਜੇ ਨਹੀਂ ਜਾ ਰਹੇ ਜਦੋਂ ਕਿ ਟਰੈਫਿਕ ਪੁਲਿਸ ਸੜਕਾਂ 'ਤੇ ਬਗੈਰ ਉਕਤ ਕਾਗ਼ਜ਼ਾਤ ਦੇ ਵਾਹਨ ਚਲਾਉਣ ਨਹੀਂ ਦਿੰਦੀ | ਉਹਨਾਂ ਕਿਹਾ ਕਿ ਵਾਹਨ ਚਲਾਉਣ ਲਈ ਉਕਤ ਦੋਵੇਂ ਦਸਤਾਵੇਜ਼ ਹੀ ਅਹਿਮ ਹੁੰਦੇ ਹਨ ਅਤੇ ਇਹ ਵਾਹਨ ਚਲਾਉਂਦੇ ਸਮੇਂ ਕੋਲ ਨਾ ਹੋਣ ਕਾਰਨ ਰਸਤੇ ਵਿਚ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇੱਥੋਂ ਤੱਕ ਕਿ ਭਾਰੀ ਜੁਰਮਾਨਾ ਵੀ ਅਦਾ ਕਰਨਾ ਪੈਂਦਾ ਹੈ | ਪੀੜਤ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਕੂਲਾਂ ਵਿਚ ਛੁੱਟੀਆਂ ਦੇ ਚੱਲਦਿਆਂ ਉਹ ਪਰਿਵਾਰ ਨਾਲ ਆਪਣੇ ਵਾਹਨਾਂ 'ਤੇ ਦੂਸਰੇ ਜ਼ਿਲਿ੍ਹਆਂ ਜਾਂ ਰਾਜਾਂ ਵਿਚ ਘੁੰਮਣ ਨਹੀਂ ਜਾ ਸਕਦੇ ਅਤੇ ਲੱਗਦਾ ਹੈ ਕਿ ਟਰਾਂਸਪੋਰਟ ਵਿਭਾਗ ਦੀ ਗ਼ਲਤੀ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਬੱਚਿਆਂ ਦੀਆਂ ਛੁੱਟੀਆਂ ਘਰਾਂ ਵਿਚ ਹੀ ਬਿਤਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ |
ਕੀ ਕਹਿਣਾ ਹੈ ਆਰ.ਟੀ.ਏ ਫ਼ਿਰੋਜ਼ਪੁਰ ਦਾ
ਇਸ ਸਬੰਧੀ ਜਦੋਂ ਸਕੱਤਰ ਖ਼ੇਤਰੀ ਟਰਾਂਸਪੋਰਟ ਅਫ਼ਸਰ ਅਮਨਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਕੱਲੇ ਫ਼ਿਰੋਜ਼ਪੁਰ ਹੀ ਨਹੀਂ ਪੂਰੇ ਪੰਜਾਬ ਦੇ ਡਰਾਈਵਿੰਗ ਲਾਇਸੰਸ ਅਤੇ ਆਰ.ਸੀਜ਼ ਦੇ ਕਾਰਡ ਦੀ ਪਿੰ੍ਰਟਿੰਗ ਦਾ ਕੰਮ ਪੈਂਡਿੰਗ ਪਿਆ ਹੈ ਪਰ ਜਦੋਂ ਪਿਛਲੇ ਪੰਜ ਮਹੀਨੇ ਤੋਂ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੇ ਧਿਆਨ ਵਿਚ ਲਿਆ ਚੁੱਕੇ ਹਨ ਅਤੇ ਹੁਣ ਫ਼ਿਰ ਲੋਕਾਂ ਦੀ ਇਸ ਸਮੱਸਿਆ ਦੇ ਜਲਦ ਹੱਲ ਲਈ ਪੱਤਰ ਲਿਖਣਗੇ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਵਲੋਂ ਕੇਂਦਰੀ ਜੇਲ੍ਹ ਅੰਦਰ ਅਚਨਚੇਤ ਤਲਾਸ਼ੀ ਅਭਿਆਨ ਅਗਲੀ ਖ਼ਬਰ ਬਾਂਦਰ ਤੋਂ ਪ੍ਰੇਸ਼ਾਨ ਹਨ ਮੱਖੂ ਦੇ ਸ਼ਹਿਰ ਵਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।