28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗੁਰਦੁਆਰਾ ਅਕਾਲਗੜ੍ਹ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 7 ਦਿਨਾਂ ਸਮਰ ਕੈਂਪ ਦੀ ਸਫਲ ਸਮਾਪਤੀ <br/>

ਅਜੀਤ ਡੈਸਕ 19-06-2025
ਫ਼ਿਰੋਜ਼ਪੁਰ, 18 ਜੂਨ (ਸੁਖਵਿੰਦਰ ਸਿੰਘ)-ਗੁਰਦੁਆਰਾ ਅਕਾਲਗੜ੍ਹ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਵਲੋਂ ਲਗਾਏ ਗਏ 7 ਦਿਨਾਂ ਦੇ ਸਮਰ ਕੈਂਪ ਦੀ ਸਫਲ ਸਮਾਪਤੀ ਹੋ ਗਈ | ਇਸ ਕੈਂਪ ਵਿਚ ਲਗਭਗ 250 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਸਿੱਖ ਇਤਿਹਾਸ, ਸੰਸਕਾਰ ਅਤੇ ਸਿੱਖਿਆ ਨਾਲ ਜੁੜੇ ਮੁੱਦਿਆਂ ਬਾਰੇ ਗਿਆਨ ਪ੍ਰਾਪਤ ਕੀਤਾ | ਕੈਂਪ ਦੀ ਹਰ ਰੋਜ਼ ਦੀ ਸ਼ੁਰੂਆਤ ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪ ਨਾਲ ਕੀਤੀ ਜਾਂਦੀ ਸੀ | ਜਿਸ ਤੋਂ ਬਾਅਦ ਜਪੁਜੀ ਸਾਹਿਬ ਦੇ ਪਾਠ ਅਤੇ ਵਿਦਿਆਰਥੀਆਂ ਵੱਲੋਂ ਕੀਰਤਨ ਹੁੰਦਾ ਸੀ | ਵਿਦਿਆਰਥੀਆਂ ਲਈ ਖੇਡਾਂ, ਸਵਾਲ-ਜਵਾਬ ਮੁਕਾਬਲੇ, ਸੁੰਦਰ ਲਿਖਤ, ਕਵਿਤਾ, ਭਾਸ਼ਣ, ਕਵੀਸ਼ਰੀ, ਦਸਤਾਰ ਅਤੇ ਦੁਮਾਲਾ ਮੁਕਾਬਲੇ ਆਦਿ ਰੋਜ਼ਾਨਾ ਆਯੋਜਿਤ ਕੀਤੇ ਗਏ | ਕੈਂਪ ਨੂੰ ਸੁਚੱਜੇ ਢੰਗ ਨਾਲ ਆਯੋਜਿਤ ਕਰਨ ਲਈ ਗੁਰਦੁਆਰਾ ਸਿੰਘ ਸਭਾ ਅਕਾਲਗੜ੍ਹ ਸਾਹਿਬ, ਗੁਰੂ ਨਾਨਕ ਮਲਟੀ ਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਾਂਝਾ ਉਪਰਾਲਾ ਕੀਤਾ | ਬੱਚਿਆਂ ਦੇ ਮਾਤਾ-ਪਿਤਾ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਕੈਂਪ ਦੀ ਸਫਲਤਾ ਵਿਚ ਯੋਗਦਾਨ ਪਾਇਆ |ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਦੇਵ ਸਿੰਘ, ਜਨਰਲ ਸਕੱਤਰ ਗੁਰਬਖ਼ਸ਼ ਸਿੰਘ, ਕਵਰਜੀਤ ਸਿੰਘ ਜੈਂਟੀ, ਕੁਲਦੀਪ ਸਿੰਘ ਨੱਢਾ, ਹਜ਼ੂਰੀ ਰਾਗੀ ਬਾਬਾ ਸਤਵੰਤ ਸਿੰਘ ਸੋਨੰੂ, ਅਧਿਆਪਕ ਮਨਪ੍ਰੀਤ ਸਿੰਘ, ਮੈਡਮ ਕਿਰਪਾ ਸ਼ਰਮਾ, ਮੈਡਮ ਪ੍ਰੀਆ ਅਤੇ ਹੋਰ ਅਨੇਕ ਸਾਥੀਆਂ ਨੇ ਵੀ ਹਾਜ਼ਰੀ ਭਰੀ | ਕੈਂਪ ਦੇ ਅੰਤ ਵਿਚ ਗ੍ਰੰਥੀ ਸਿੰਘ ਸਤਵੰਤ ਸਿੰਘ ਨੇ ਸਮੂਹ ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਨ੍ਹਾਂ ਤਰ੍ਹਾਂ ਦੇ ਕੈਂਪ ਲਗਾਉਣ ਦੀ ਉਮੀਦ ਜਤਾਈ |

ਪਿਛਲੀ ਖ਼ਬਰ ਰੇਲਵੇ ਸਟੇਸ਼ਨ ਤੋਂ ਮੋਬਾਈਲ ਚੋਰ ਕਾਬੂ, ਮਾਮਲਾ ਦਰਜ <br/> ਅਗਲੀ ਖ਼ਬਰ ਜ਼ਹਿਰੀਲੀ ਵਸਤੂ ਨਿਗਲਣ ਵਾਲੇ ਵਿਅਕਤੀ ਦੀ ਇਲਾਜ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।