ਫ਼ਿਰੋਜ਼ਪੁਰ, 18 ਜੂਨ (ਕੁਲਬੀਰ ਸਿੰਘ ਸੋਢੀ)-ਰੇਲ ਯਾਤਰੀਆਂ ਦੀਆ ਸੁਰੱਖਿਆ ਦੇ ਮੱਦੇਨਜ਼ਰ ਜੀ.ਆਰ.ਪੀ ਦੇ ਜਵਾਨਾਂ ਵਲੋਂ ਲਗਾਤਾਰ ਛਾਉਣੀ ਰੇਲਵੇ ਸਟੇਸ਼ਨ 'ਤੇ ਚੈਕਿੰਗ ਤੇ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਜਾਂਦਾ ਹੈ | ਇਸੇ ਲੜੀ ਦੇ ਚੱਲਦੇ ਬੀਤੇ ਦਿਨ ਥਾਣਾ ਜੀ.ਆਰ.ਪੀ ਦੇ ਹੈੱਡ ਕਾਂਸਟੇਬਲ ਅਮਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਯਾਤਰੀਆਂ ਦੀ ਚੈਕਿੰਗ ਸਬੰਧੀ ਪਲੇਟ ਫਾਰਮ ਨੰਬਰ 1 ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ 'ਤੇ ਮੌਜੂਦ ਸੀ | ਇਸਦੇ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਰੋਹਨ ਪੁੱਤਰ ਸੈਮੂਅਲ ਹਾਲ ਵਾਸੀ ਬਸਤੀ ਨਿਜਾਮੁਦੀਨ ਵਾਲੀ, ਥਾਣਾ ਸਦਰ ਫ਼ਿਰੋਜ਼ਪੁਰ, ਜੋ ਰੇਲ ਗੱਡੀਆਂ ਵਿਚੋਂ ਮੁਸਫਰਾਂ ਦੇ ਮੋਬਾਈਲ ਚੋਰੀ ਕਰਕੇ ਅੱਗੇ ਵੇਚਣ ਦਾ ਆਦਿ ਹੈ ਅਤੇ ਚੋਰੀ ਕੀਤੇ ਮੋਬਾਈਲ ਫ਼ੋਨ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ | ਪੁਲਿਸ ਪਾਰਟੀ ਨੇ ਮਿਲੀ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਹੈੱਡ ਕਾਂਸਟੇਬਲ ਅਮਰਜੀਤ ਸਿੰਘ ਨੇ ਮੁਲਜ਼ਮ ਰੋਹਨ ਨੂੰ ਕਾਬੂ ਕਰਕੇ 2 ਮੋਬਾਈਲ ਫ਼ੋਨ ਮਾਰਕਾ ਓਪੋ ਟੱਚ ਸਕਰੀਨ ਬਰਾਮਦ ਕੀਤੇ ਗਏ | ਹੈੱਡ ਕਾਂਸਟੇਬਲ ਵਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਮੁਲਜ਼ਮ ਰੋਹਨ ਵਿਰੁੱਧ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |