31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐਨ.ਸੀ.ਸੀ. 25 ਬਟਾਲੀਅਨ ਦਾ ਕੀਤਾ ਸਾਲਾਨਾ ਨਿਰੀਖਣ

ਅਜੀਤ ਡੈਸਕ 21-06-2025
ਅਬੋਹਰ, 20 ਜੂਨ (ਵਿਵੇਕ ਹੂੜੀਆ)-ਸਥਾਨਕ 25 ਬਟਾਲੀਅਨ ਐਨ.ਸੀ.ਸੀ. ਅਬੋਹਰ ਬਿ੍ਗੇਡੀਅਰ ਪੀ.ਐੱਸ. ਚੀਮਾ, ਐੱਸ.ਐਮ., ਵੀ.ਐੱਸ.ਐਮ., ਗਰੁੱਪ ਕਮਾਂਡਰ ਲੁਧਿਆਣਾ ਗਰੁੱਪ ਨੇ ਸਾਲਾਨਾ ਨਿਰੀਖਣ ਕੀਤਾ | ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਰਾਜੀਵ ਸਿਰੋਹੀ ਅਤੇ ਐਡਮ ਅਫ਼ਸਰ ਲੈਫ਼ਟੀਨੈਂਟ ਕਰਨਲ ਗੌਰਵ ਨਯੋਲ ਦੁਆਰਾ ਗਰੁੱਪ ਕਮਾਂਡਰ ਦਾ ਸਵਾਗਤ ਰਵਾਇਤੀ ਅਤੇ ਰਸਮੀ ਗਾਰਡ ਆਫ਼ ਆਨਰ ਨਾਲ ਕੀਤਾ ਗਿਆ | ਇਸ ਮੌਕੇ 'ਤੇ ਕਮਾਂਡਿੰਗ ਅਫ਼ਸਰ ਕਰਨਲ ਰਾਜੀਵ ਸਿਰੋਹੀ ਨੇ ਉਨ੍ਹਾਂ ਨੂੰ ਸਿਖਲਾਈ, ਪ੍ਰਸ਼ਾਸਨ ਅਤੇ ਖਾਤਿਆਂ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ | ਨਿਰੀਖਣ ਦੌਰਾਨ ਬਿ੍ਗੇਡੀਅਰ ਚੀਮਾ ਨੇ ਪੀ.ਆਈ. ਸਟਾਫ਼, ਸਿਵਲ ਸਟਾਫ਼, ਏ.ਐਨ.ਓ. ਅਤੇ ਕੈਡਟਾਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਕੀਮਤੀ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਸਮਰਪਣ ਅਤੇ ਦਿ੍ੜ੍ਹਤਾ ਨਾਲ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਲੀਡਰਸ਼ਿਪ ਹੁਨਰ, ਟੀਮ ਭਾਵਨਾ ਅਤੇ ਸਰੀਰਕ ਤੰਦਰੁਸਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਕੈਡਟ ਜ਼ਿੰਮੇਵਾਰ ਨਾਗਰਿਕ ਬਣਨ ਵੱਲ ਅੱਗੇ ਵਧ ਸਕਣ | ਪ੍ਰਸ਼ਾਸਕੀ ਨਿਰੀਖਣ ਦੌਰਾਨ ਗਰੁੱਪ ਕਮਾਂਡਰ ਨੇ ਹੋਣਹਾਰ ਫ਼ੌਜੀ ਖਿਡਾਰੀਆਂ ਅਤੇ ਕੈਡਟਾਂ ਨੂੰ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ | ਇਸ ਮੌਕੇ ਕਮਾਂਡਿੰਗ ਅਫ਼ਸਰ ਕਰਨਲ ਰਾਜੀਵ ਸਿਰੋਹੀ, ਐਡਮ ਅਫ਼ਸਰ ਲੈਫ਼ਟੀਨੈਂਟ ਕਰਨਲ ਗੌਰਵ ਨਿਓਲ, ਸੂਬੇਦਾਰ ਸੰਦੀਪ ਸਿੰਘ, ਸੂਬੇਦਾਰ ਮਨਜੀਤ ਸਿੰਘ, ਸੂਬੇਦਾਰ ਰਾਜਵੀਰ ਸਿੰਘ, ਸੂਬੇਦਾਰ ਭੰਵਰ ਸਿੰਘ, ਸੂਬੇਦਾਰ ਵਰਿੰਦਰ ਸਿੰਘ, ਬਸੰਤ ਸਿੰਘ, ਬੀ.ਐੱਚ.ਐਮ ਸਤਪਾਲ ਸਿੰਘ, ਸੀ.ਐੱਚ.ਐਮ ਸ਼ਸ਼ੀ ਸਿੰਘ, ਹੌਲਦਾਰ ਸ਼ਸ਼ੀ ਸਿੰਘ, ਹੌਲਦਾਰ ਸਤਵੀਰ ਸਿੰਘ, ਹੌਲਦਾਰ ਏ.ਰਾਜੂ, ਐਨ.ਓ.ਲਾਲ ਚੰਦ, ਰਾਜੇਸ਼ ਭਠੇਜਾ, ਏ.ਐਨ.ਓ.ਵਰਿੰਦਰ, ਏ.ਐਨ. ਓ.ਰਾਮ ਸਿੰਘ, ਏ.ਐਨ.ਓ.ਬਲਵੰਤ ਸਿੰਘ, ਏ.ਐਨ. ਓ.ਸੌਰਭ, ਜੀ.ਜੀ.ਆਈ.ਸ਼ਿਖਾ ਤਿਵਾਰੀ ਸਿਵਲ ਸਟਾਫ਼ ਨਾਲ ਲੇਖਾਕਰ ਮਨਦੀਪ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਬਾਗਨੀਆ, ਪ੍ਰੇਮ ਸਿੰਘ, ਸੁਰੇਸ਼ ਕੁਮਾਰ ਅਤੇ 25 ਪੰਜਾਬ ਬਟਾਲੀਅਨ ਦਾ ਪੂਰਾ ਸਟਾਫ਼ ਮੌਜੂਦ ਰਿਹਾ |
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ 7 ਨਾਮਜ਼ਦ ਅਗਲੀ ਖ਼ਬਰ ਸਵੱਛਤਾ ਸਰਵੇਖਣ ਗ੍ਰਾਮੀਣ-2025 ਨੂੰ ਗੰਭੀਰਤਾ ਨਾਲ ਲੈਣ ਅਧਿਕਾਰੀ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।