31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ 7 ਨਾਮਜ਼ਦ

ਅਜੀਤ ਡੈਸਕ 21-06-2025
ਮੱਲਾਂਵਾਲਾ, 20 ਜੂਨ (ਗੁਰਦੇਵ ਸਿੰਘ)-ਥਾਣਾ ਮੱਲਾਂਵਾਲਾ ਪੁਲਿਸ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ 7 ਜਣਿਆਂ ਨੂੰ ਨਾਮਜ਼ਦ ਕੀਤਾ ਹੈ | ਕਸ਼ਮੀਰ ਕੌਰ ਪਤਨੀ ਲੇਟ ਦੂਲਾ ਸਿੰਘ ਵਾਸੀ ਮਾਸ਼ੀਏ ਕੇ ਨੇ ਪੁਲਿਸ ਨੂੰ ਲਿਖਵਾਏ ਬਿਆਨਾਂ 'ਚ ਦੱਸਿਆ ਕਿ ਸਾਡਾ ਜ਼ਮੀਨ ਦੀ ਵੰਡ ਨੂੰ ਲੈ ਕੇ ਬਲਕਾਰ ਸਿੰਘ ਹੋਰਾਂ ਨਾਲ ਤਕਰਾਰ ਚੱਲਦਾ ਹੈ ਅਤੇ 16 ਜੂਨ ਨੂੰ ਵਕਤ ਕਰੀਬ 9 ਵਜੇ ਦਾ ਸੀ ਤਾਂ ਉਕਤਾਨ ਸਾਡੀ ਜ਼ਮੀਨ ਵਾਹੁਣ ਲੱਗੇ ਤੇ ਮੇਰਾ ਲੜਕਾ ਆਪਣੀ ਪੈਲੀ ਵਿਚ ਖੜ੍ਹਾ ਸੀ ਤਾਂ ਉਕਤਾਨ ਨੇ ਸਾਡੇ ਸੱਟਾਂ ਮਾਰੀਆਂ | ਝਗੜੇ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਜ਼ਮੀਨ ਦੀ ਤਕਰਾਰਬਾਜ਼ੀ ਹੋਣ ਕਾਰਨ ਸੱਟਾਂ ਮਾਰੀਆਂ | ਏ.ਐੱਸ.ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਬਲਕਾਰ ਸਿੰਘ ਪੁੱਤਰ ਮੰਗਲ ਸਿੰਘ, ਗੁਰਜੰਟ ਸਿੰਘ ਪੁੱਤਰ ਮੰਗਲ ਸਿੰਘ, ਜੱਗਾ ਸਿੰਘ ਪੁੱਤਰ ਸਾਧਾ ਸਿੰਘ, ਦੀਦਾਰ ਸਿੰਘ ਪੁੱਤਰ ਗੁਲਾਬ ਸਿੰਘ, ਅੰਮਿ੍ਤਪਾਲ ਸਿੰਘ ਪੁੱਤਰ ਬਲਕਾਰ ਸਿੰਘ, ਗੁਰਜੀਤ ਸਿੰਘ ਪੁੱਤਰ ਗੁਰਜੰਟ ਸਿੰਘ, ਜੱਗਾ ਸਿੰਘ ਦੀ ਘਰਵਾਲੀ ਵਾਸੀਆਨ ਮਾਸ਼ੀਏ ਕੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਕੰਨਿਆ ਸਕੂਲ ਦੀ ਵਿਦਿਆਰਥਣ ਕੀਰਤੀ ਨੇ ਰਾਸ਼ਟਰੀ ਪੱਧਰ 'ਤੇ ਕਰਾਟੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਐਨ.ਸੀ.ਸੀ. 25 ਬਟਾਲੀਅਨ ਦਾ ਕੀਤਾ ਸਾਲਾਨਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।