ਫ਼ਿਰੋਜ਼ਪੁਰ, 20 ਜੂਨ (ਸੁਖਵਿੰਦਰ ਸਿੰਘ)-ਐੱਫ.ਸੀ.ਆਈ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਣੇ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਚੰਡੀਗੜ੍ਹ ਵਿਖੇ ਚੇਅਰਮੈਨ ਦਾ ਅਹੁਦਾ ਸੰਭਾਲਿਆ | ਅਹੁਦਾ ਸੰਭਾਲਣ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਅਤੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਸ਼ਾਮਲ ਹੋਏ | ਇਸ ਮੌਕੇ ਸ੍ਰੀ ਬੰਗੜ ਨੇ ਆਸ ਜਤਾਈ ਹੈ ਕਿ ਘੁਬਾਇਆ ਦੇ ਐੱਫ.ਸੀ.ਆਈ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਣਨ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਹੋਰ ਸ਼ਹਿਰਾਂ ਨੂੰ ਤਰੱਕੀ ਮਿਲੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਸੁਲੱਖਣ ਸਿੰਘ ਸੁਲਹਾਣੀ, ਗੁਰਪ੍ਰੀਤ ਸਿੰਘ ਬਰਾੜ ਮੁਦਕੀ, ਗੋਪੀ ਅÏਲਖ, ਜਸਵੀਰ ਸਿੰਘ ਸਰਪੰਚ ਕੋਟਲਾ, ਮਨਪ੍ਰੀਤ ਸਿੰਘ ਭੁੱਲਰ,ਬੋਹੜ ਸਿੰਘ ਸਰਪੰਚ ਭਾਂਗਰ ,ਭਗਵੰਤ ਸਿੰਘ ਸਰਪੰਚ ਨਰਾਇਣਗੜ੍ਹ ,ਗੁਰਦਿਆਲ ਸਿੰਘ ਸਰਪੰਚ ਫਿੱਡੇ, ਬੱਬਲ ਸਰਪੰਚ ਭੋਲੂ ਵਾਲਾ, ਚਰਨਜੀਤ ਸਿੰਘ ਢਿੱਲੋਂ ਮੁਦਕੀ, ਰੈਂਬੋ ਬਰਾੜ ਬੀੜ ਸੋਸਾਇਟੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |