01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

30 ਜੁਲਾਈ ਤੱਕ ਹਲਕਾ ਜ਼ੀਰਾ ਤੋਂ 20 ਹਜ਼ਾਰ ਮੈਂਬਰ ਬਣਾਵਾਂਗੇ-ਪੀਰ ਮੁਹੰਮਦ

ਅਜੀਤ ਡੈਸਕ 21-06-2025
ਜ਼ੀਰਾ, 20 ਜੂਨ (ਰਜਨੀਸ਼ ਕਥੂਰੀਆ)-ਸ਼ੋ੍ਰਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਮੈਂਬਰਸ਼ਿਪ ਭਰਤੀ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ, ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ 5 ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਫ਼ੈਸਲਾ ਕੀਤਾ ਹੋਇਆ ਹੈ ਅਤੇ ਹਲਕਾ ਜ਼ੀਰਾ ਦੇ ਹਰੇਕ ਪਿੰਡ, ਸ਼ਹਿਰ ਅਤੇ ਕਸਬੇ ਅੰਦਰ ਭਰਤੀ ਮੈਂਬਰਸ਼ਿਪ ਕਰਵਾਉਣ ਲਈ ਲਗਾਤਾਰ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ | ਇਹ ਦਾਅਵਾ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਸਿੰਘ ਇਆਲ਼ੀ, ਇਕਬਾਲ ਸਿੰਘ ਝੂੰਦਾ, ਬੀਬੀ ਸਤਵੰਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਦੀ ਦੇਖ-ਰੇਖ ਹੇਠ ਭਰਤੀ ਮੁਹਿੰਮ ਸਿਖ਼ਰਾਂ 'ਤੇ ਚੱਲ ਰਹੀ ਹੈ | ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਹ ਖ਼ੁਦ ਆਪਣੇ ਸਾਥੀਆ ਗੁਰਮੁਖ ਸਿੰਘ ਸੰਧੂ, ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਹਰਭਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਪੀਰ ਮੁਹੰਮਦ, ਹੀਰਾ ਸਿੰਘ ਸਿੱਧੂ, ਲਖਵਿੰਦਰ ਸਿੰਘ ਸੋਨੂੰ, ਸਰਪੰਚ ਬਲਵਿੰਦਰ ਸਿੰਘ ਅÏਲਖ ਸਮੇਤ ਹਲਕੇ ਦੇ ਅਨੇਕਾਂ ਪਿੰਡਾ ਵਿਚ ਭਰਤੀ ਕਰ ਚੁੱਕੇ ਹਨ ਅਤੇ ਹੁਣ ਭਰੀਆਂ ਹੋਈਆ ਕਾਪੀਆਂ ਮੁੱਖ ਦਫ਼ਤਰ ਵਿਚ ਪਹੰੁਚਦੀਆਂ ਕੀਤੀਆਂ ਜਾਣਗੀਆਂ | ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਸਰਕਲ, ਜ਼ਿਲ੍ਹਾ ਅਤੇ ਸਟੇਟ ਦੇ ਡੈਲੀਗੇਟ ਚੁਣਨ ਲਈ ਸ਼ਡਿਊਲ ਜਾਰੀ ਕਰਨ | ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਦਾਅਵਾ ਕੀਤਾ ਕਿ ਉਹ ਹਲਕਾ ਜ਼ੀਰਾ 'ਚੋਂ ਤਕਰੀਬਨ 20 ਹਜ਼ਾਰ ਮੈਂਬਰ ਸ਼ੋ੍ਰਮਣੀ ਅਕਾਲੀ ਦਲ ਵਿਚ ਭਰਤੀ ਕਰਨ ਦਾ ਟੀਚਾ 30 ਜੁਲਾਈ ਤੱਕ ਪੂਰਾ ਕਰ ਲੈਣਗੇ |
ਪਿਛਲੀ ਖ਼ਬਰ ਕੈਨੇਡੀਅਨ ਕਵਿੱਤਰੀ ਰਮਿੰਦਰ ਕੌਰ ਰੰਮੀ ਵਾਲੀਆ ਦੀ ਪੁਸਤਕ 'ਤੇਰੀ ਚਾਹਤ' ਦੀ ਘੁੰਢ ਚੁਕਾਈ ਅਗਲੀ ਖ਼ਬਰ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਣੇ ਸਾਂਸਦ ਘੁਬਾਇਆ ਨੇ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।