01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕੈਨੇਡੀਅਨ ਕਵਿੱਤਰੀ ਰਮਿੰਦਰ ਕੌਰ ਰੰਮੀ ਵਾਲੀਆ ਦੀ ਪੁਸਤਕ 'ਤੇਰੀ ਚਾਹਤ' ਦੀ ਘੁੰਢ ਚੁਕਾਈ

ਅਜੀਤ ਡੈਸਕ 21-06-2025
ਮੁੱਦਕੀ, 20 ਜੂਨ (ਭਾਰਤ ਭੂਸ਼ਨ ਅਗਰਵਾਲ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਕਾਈ ਮਾਲਵਾ ਜ਼ੋਨ (ਪੰਜਾਬ) ਦੇ ਪ੍ਰਧਾਨ ਰਾਜਵੀਰ ਸਿੰਘ ਸੰਧੂ ਦੀ ਅਗਵਾਈ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਸਾਹਿੱਤਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਿਸ਼ਵ ਪੱਧਰੀ ਕੈਨੇਡੀਅਨ ਕਵਿੱਤਰੀ ਅਤੇ ਅੰਤਰ ਰਾਸ਼ਟਰੀ ਸਾਹਿੱਤਿਕ ਸਾਂਝਾ ਸੰਸਥਾ ਕੈਨੇਡਾ ਦੇ ਮੁੱਖ ਪ੍ਰਬੰਧਕ ਰਮਿੰਦਰ ਕੌਰ ਉਰਫ਼ ਰੰਮੀ ਵਾਲੀਆ ਦੀ ਦੂਸਰੀ ਪੁਸਤਕ 'ਤੇਰੀ ਚਾਹਤ' ਦੀ ਘੁੰਢ ਚੁਕਾਈ ਕੀਤੀ ਗਈ | ਉੱਘੇ ਮੰਚ ਸੰਚਾਲਕ ਜਸਬੀਰ ਜੱਸੀ ਅਤੇ ਡਾ. ਮਨਜੀਤ ਸਿੰਘ ਢਿੱਲੋਂ ਨੇ ਪੁਸਤਕ ਰੰਮੀ ਵਾਲੀਆ ਦੀ ਪੁਸਤਕ 'ਤੇਰੀ ਚਾਹਤ' ਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ | ਰਾਜਵੀਰ ਸੰਧੂ ਨੇ ਕਵਿੱਤਰੀ ਰੰਮੀ ਵਾਲੀਆ ਬਾਰੇ ਹਾਜ਼ਰੀਨਾਂ ਨੂੰ ਵਿਸਥਾਰ ਨਾਲ ਦੱਸਿਆ | ਪੋ੍ਰਗਰਾਮ ਦੀ ਸ਼ੁਰੂਆਤ ਗੀਤਕਾਰ ਅਤੇ ਗਾਇਕ ਤਰਸੇਮ ਖ਼ਾਨ ਅਸ਼ਰਫ਼ੀ ਲੰਡਿਆਂ ਵਾਲੇ ਨੇ ਆਪਣੇ ਗੀਤ ਨਾਲ ਕੀਤੀ | ਉਪਰੰਤ ਐੱਸ.ਡੀ.ਐਮ ਹਰਕੰਵਲਜੀਤ ਸਿੰਘ, ਡੀ.ਐੱਸ.ਪੀ. ਦਲਬੀਰ ਸਿੰਘ, ਸਬ ਰਜਿਸਟਰਾਰ ਗੁਰਚਰਨ ਸਿੰਘ, ਬਲਾਕ ਸਿੱਖਿਆ ਅਫ਼ਸਰ ਦੇਵੀ ਪ੍ਰਸ਼ਾਦ, ਐੱਸ.ਐੱਚ.ਓ. ਜਨਕ ਰਾਜ ਨੇ ਵਿਚਾਰ ਪੇਸ਼ ਕੀਤੇ ਅਤੇ ਕਿਤਾਬਾਂ ਬਾਰੇ ਆਪੋ-ਆਪਣੇ ਤਜਰਬੇ ਸਾਂਝੇ ਕੀਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਹੱਥਾਂ ਵਿਚੋਂ ਮੋਬਾਈਲ ਦੇਣ ਦੀ ਬਜਾਏ ਕਿਤਾਬਾਂ ਦੇਣ | ਉਪਰੰਤ ਗੀਤਕਾਰ ਅਤੇ ਗਾਇਕ ਗਿੱਲ ਸੁਰਜੀਤ ਅਤੇ ਲੋਕ ਗਾਇਕ ਹਰਿੰਦਰ ਸੰਧੂ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲਿਆ | ਹਰਿੰਦਰ ਸੰਧੂ ਨੇ 'ਗੁੱਡ ਟਾਈਮ' ਗੀਤ ਪੇਸ਼ ਕਰਕੇ ਸਾਡੇ ਬਚਪਨ ਦੀਆਂ ਛੇਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਚੰਗੇ ਸਮੇਂ ਨੂੰ ਅੱਖਾਂ ਸਾਹਮਣੇ ਤਰਜਮਾਨ ਕੀਤਾ | ਇਸ ਮੌਕੇ 'ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਆਏ ਹੋਏ ਮਹਿਮਾਨਾਂ ਨੂੰ 35 ਅੱਖਰੀ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਅਰਸ਼ ਵਿਰਕ ਨੇ ਆਏ ਹੋਏ ਮਹਿਮਾਨਾਂ, ਅਫ਼ਸਰ ਸਾਹਿਬਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਐੱਸ.ਡੀ.ਐਮ ਹਰਕੰਵਲਜੀਤ ਸਿੰਘ, ਡੀ.ਐੱਸ.ਪੀ. ਦਲਬੀਰ ਸਿੰਘ, ਸਬ ਰਜਿਸਟਰਾਰ ਗੁਰਚਰਨ ਸਿੰਘ, ਬਲਾਕ ਸਿੱਖਿਆ ਅਫ਼ਸਰ ਦੇਵੀ ਪ੍ਰਸਾਦ, ਐੱਸ.ਐੱਚ.ਓ. ਜਨਕ ਰਾਜ, ਉੱਘੇ ਸਮਾਜ ਸੇਵੀ ਅਤੇ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ, ਰਾਜ ਕੁਮਾਰ ਥਾਪਰ ਡਾਇਰੈਕਟਰ ਐੱਸ.ਐਮ.ਡੀ. ਵਿੱਦਿਅਕ ਸੰਸਥਾਵਾਂ ਕੋਟ ਸੁਖੀਆ, ਹਰਮਿੰਦਰਪਾਲ ਸਿੰਘ ਗਿੱਲ ਚੇਅਰਮੈਨ ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ, ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ, ਗੁਰਜੀਤ ਸਿੰਘ ਘੁਮਾਣ, ਬਲਜੀਤ ਸਿੰਘ ਖੂਹ ਵਾਲਾ, ਮਿਲਨਜੀਤ ਸਿੰਘ, ਲਾਡੀ ਸਰਵਰਪੁਰ, ਸਮਾਜ ਸੇਵੀ ਜਗਪਾਲ ਸਿੰਘ ਮਾਹਲਾ, ਬਲਵਿੰਦਰ ਸਿੰਘ ਖ਼ਾਲਸਾ ਮਾਹਲਾ, ਪਿ੍ੰਸੀਪਲ ਗੁਰਮੀਤ ਸਿੰਘ ਭਲੂਰ, ਸੂਬੇਦਾਰ ਜਸਵੀਰ ਸਿੰਘ, ਕਾਕਾ ਮਾਸਟਰ ਆਦਿ ਤੋਂ ਇਲਾਵਾ ਪਿੰਡ ਭਲੂਰ ਦੀ ਮੌਜੂਦਾ ਸਾਬਕਾ ਪੰਚਾਇਤ, ਪਿੰਡ ਦੇ ਪਤਵੰਤੇ ਸਾਹਿੱਤਕਾਰ ਅਤੇ ਸਾਹਿੱਤ ਪੇ੍ਰਮੀ ਵੱਡੀ ਗਿਣਤੀ 'ਚ ਹਾਜ਼ਰ ਸਨ |
ਪਿਛਲੀ ਖ਼ਬਰ ਨੀਰਜ ਸ਼ਰਮਾ ਨੇ ਖੇਤੀਬਾੜੀ ਅਫ਼ਸਰ ਸਦਰ ਮੁਕਾਮ ਫ਼ਿਰੋਜ਼ਪੁਰ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ 30 ਜੁਲਾਈ ਤੱਕ ਹਲਕਾ ਜ਼ੀਰਾ ਤੋਂ 20 ਹਜ਼ਾਰ ਮੈਂਬਰ ਬਣਾਵਾਂਗੇ-ਪੀਰ ਮੁਹੰਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।