ਮੰਡੀ ਅਰਨੀਵਾਲਾ, 16 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ) - ਗੁਰੂ ਗੋਬਿੰਦ ਇੰਟਰਨੈਸ਼ਨਲ ਸਕੂਲ ਅਰਨੀਵਾਲਾ ਸ਼ੇਖ਼ ਸੁਭਾਨ ਦੀ ਰੱਸਾਕਸ਼ੀ ਤੇ ਸਰਕਲ ਕਬੱਡੀ ਅੰਡਰ 11 ਮੁੰਡਿਆਂ ਦੀ ਟੀਮ ਯਸ਼ਰਾਜਵੀਰ, ਕਵਲਜੀਤ, ਸ਼ੁਭਮ, ਪਰਮਵੀਰ, ਜਸਵਿੰਦਰ, ਏਕਮਜੋਤ, ਗੈਰਿਸ਼, ਮਨਰਾਜ, ਨੈਤਿਕ, ਨਵਜੋਤ, ਰਿਤਿਕ, ਜੈਵਿਸ਼, ਯੁਵਰਾਜ ਨੇ ਅਰਨੀਵਾਲਾ ਵਿਖੇ ਹੋਈਆਂ ਸੈਂਟਰ ਖੇਡਾਂ ਵਿਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦੇ ਤਗਮੇ ਜਿੱਤੇ | ਸ਼ਾਟਪੁੱਟ ਵਿਚ ਯਸ਼ਰਾਜਵੀਰ ਤੇ ਆਰਿਅਨ ਨੇ ਦੂਜਾ ਸਥਾਨ ਹਾਸਲ ਕੀਤਾ ਤੇ ਚੈੱਸ ਵਿਚ ਵਾਰਿਸ ਕੰਬੋਜ ਤੇ ਤਨਿਸ਼ਕ ਨਾਰੰਗ ਨੇ ਵੀ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦੇ ਤਗਮੇ ਜਿੱਤੇ | ਸਕੂਲ ਪਹੁੰਚਣ ਤੇ ਸਮੂਹ ਸਟਾਫ਼ ਤੇ ਬੱਚਿਆਂ ਵੱਲੋਂ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਮੈਡਮ ਰਮਨਪ੍ਰੀਤ ਕੌਰ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਪੀ.ਟੀ.ਆਈ. ਅਧਿਆਪਕ ਸਰਬਜੀਤ ਸਿੰਘ, ਅਧਿਆਪਕ ਸੁਨੀਲ ਕੁਮਾਰ, ਕੁਲਵਿੰਦਰ ਸਿੰਘ, ਮੈਡਮ ਮਮਤਾ ਅਤੇ ਸਮੂਹ ਸਟਾਫ਼ ਹਾਜ਼ਰ ਸਨ |