21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਭਾਕਿਯੂ ਏਕਤਾ ਡਕੌਂਦਾ ਨੇ ਮੰਗਾਂ ਸੰਬੰਧੀ ਐੱਸ. ਡੀ. ਐਮ. ਜ਼ੀਰਾ ਨੂੰ ਮੰਗ ਪੱਤਰ ਸੌਂਪਿਆ <br/>

ਅਜੀਤ ਡੈਸਕ 17-10-2025
ਜ਼ੀਰਾ, 16 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਜ਼ੀਰਾ ਨੇ ਝੋਨੇ ਦੀ ਪਰਾਲੀ ਸਾਂਭਣ ਲਈ ਸੰਦ ਮੁਹੱਈਆ ਕਰਾਏ ਜਾਣ ਸਬੰਧੀ ਅਰਵਿੰਦਰਪਾਲ ਸਿੰਘ ਐੱਸ.ਡੀ.ਐਮ. ਜ਼ੀਰਾ ਨੂੰ ਮੰਗ ਪੱਤਰ ਦਿੱਤਾ ਗਿਆ | ਭਾਗ ਸਿੰਘ ਬਰਖਾਈ ਜ਼ਿਲ੍ਹਾ ਪ੍ਰਧਾਨ, ਗੁਰਦੇਵ ਸਿੰਘ ਮਰੂੜ ਜਨਰਲ ਸਕੱਤਰ, ਛਿੰਦਰ ਸਿੰਘ ਸਕੱਤਰ, ਸ਼ੇਰਜੰਗ ਸਿੰਘ ਬਲਾਕ ਪ੍ਰਧਾਨ ਨੇ ਦੱਸਿਆ ਕਿ 25 ਅਕਤੂਬਰ ਤੋਂ ਕਣਕ ਦੀ ਬਿਆਈ ਸ਼ੁਰੂ ਹੋ ਰਹੀ ਹੈ | ਉਹਨਾਂ ਮੰਗ ਕੀਤੀ ਕੇ ਕਿਸਾਨਾਂ ਨੂੰ ਪਰਾਲੀ ਸਾਂਭਣ ਲਈ ਛੰਦ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਈ ਜਾਵੇ | ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਜਲਦੀ ਤੋਂ ਜਲਦੀ ਸੰਦ ਮੁਹੱਈਆ ਕਰਵਾਏ ਜਾਣ | ਇਸ ਮੌਕੇ ਡਾਕਟਰ ਜਗਸੀਰ ਸਿੰਘ ਮੱਲੂ ਵਾਲਾ, ਜਸਵਿੰਦਰ ਸਿੰਘ ਹਰਦਾਸਾ, ਸੁਖਪਾਲ ਸਿੰਘ, ਜਥੇਦਾਰ ਗੁਰਮੇਲ ਸਿੰਘ, ਨਛੱਤਰ ਸਿੰਘ ਆਦਿ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਮੰਡੀਆਂ 'ਚ ਲਿਆਂਦੇ ਝੋਨੇ ਦੀ ਖ਼ਰੀਦ 1,95,964 ਮੀਟਿ੍ਕ ਟਨ ਹੋਈ- ਡੀ.ਸੀ. <br/> ਅਗਲੀ ਖ਼ਬਰ ਛੋਟੇ ਤੇ ਸੀਮਤ ਕਿਸਾਨ ਨੂੰ ਪਰਾਲੀ ਸਾਂਭਣ ਲਈ ਖੇਤੀਬਾੜੀ ਵਿਭਾਗ ਵਲੋਂ ਮਸ਼ੀਨਰੀ ਮੁਹੱਈਆ ਕਰਵਾਉਣ ਦਾ ਉਪਰਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।