21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡਿਪੂ ਹੋਲਡਰ ਫੈਡਰੇਸ਼ਨ (118) ਵਲੋਂ ਡਾਇਰੈਕਟਰ ਫੂਡ ਸਪਲਾਈ ਪੰਜਾਬ ਨਾਲ ਮੰਗਾਂ ਸੰਬੰਧੀ ਮੀਟਿੰਗ <br/>

ਅਜੀਤ ਡੈਸਕ 28-12-2025
ਫਿਰੋਜ਼ਪੁਰ, 27 ਦਸੰਬਰ(ਰਾਕੇਸ਼ ਚਾਵਲਾ)-ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ (118) ਵਲੋਂ ਡਾਇਰੈਕਟਰ ਫੂਡ ਸਪਲਾਈ ਵਰਿੰਦਰ ਸ਼ਰਮਾ ਅਤੇ ਜੁਆਇੰਟ ਡਾਇਰੈਕਟਰ ਮੈਡਮ ਅੰਜ਼ੂਮ ਭਾਸਕਰ ਨਾਲ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਜਲਾ ਦੀ ਅਗਵਾਈ ਵਿਚ ਅਨਾਜ ਭਵਨ ਚੰਡੀਗੜ੍ਹ ਵਿਖੇ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਦਿੱਲੀ ਦੀ ਤਰਜ਼ 'ਤੇ 200 ਰੁਪਏ ਕੁਇੰਟਲ ਕਮਿਸ਼ਨ, ਲੋਡਿੰਗ, ਅਨਲੋਡਿੰਗ, ਟਰਾਂਸਫ਼ਰ ਅਤੇ ਲੇਬਰ ਦੀ ਰਕਮ ਜੋ ਠੇਕੇਦਾਰ ਨੂੰ ਦਿੱਤੀ ਜਾਂਦੀ ਹੈ ਉਹ ਡਿਪੂ ਹੋਲਡਰ ਨੂੰ ਦਿੱਤੀ ਜਾਵੇ | ਪੈੱ੍ਰਸ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਰਜਿੰਦਰ ਸਿੰਘ ਫੁੱਲਰਵੰਨ ਨੇ ਕਿਹਾ ਕਿ ਜੇ ਸਾਡੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਡਿਪੂ ਹੋਲਡਰਾਂ ਵਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਸੁਰਜੀਤ ਸਿੰਘ, ਪ੍ਰਧਾਨ ਧਰਮਾਲ ਸ਼ਰਮਾ, ਬਠਿੰਡਾ ਪ੍ਰਧਾਨ ਸੰਤੋਖ ਸਿੰਘ, ਬਿੱਟੂ, ਬਲਵਿੰਦਰ ਸਿਆਲ, ਹੁਸ਼ਿਆਰ ਸਿੰਘ, ਬਲਕਰਨਜੀਤ ਸਿੰਘ ਹਾਜ਼ੀ ਵਾਲਾ, ਬਲਕਾਰ ਸਿੰਘ, ਬਖਸ਼ੀਸ਼ ਮਹਿਮਾ, ਜਗਤਾਰ ਭੁੱਲਰ, ਰਾਜਿੰਦਰ ਅਰੋੜਾ, ਅਤੁੱਲ ਕੁਮਾਰ, ਤਲਵਿੰਦਰ ਉੱਪਲ, ਜਸਵਿੰਦਰ ਆਰਿਫ਼ ਕੇ, ਕੁਲਬੀਰ ਸਿੰਘ ਨੂਰਪੁਰ ਸੇਠਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦੁਕਾਨਦਾਰਾਂ ਨੇ ਸ਼ਹੀਦੀਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਐਸ.ਜੀ.ਪੀ.ਸੀ. ਵਲੋਂ ਗੁਰੂਘਰ ਹਾਜੀ ਬੇਟੂ ਨੂੰ ਭੇਟ ਕੀਤੇ ਬਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।