19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪ੍ਰੈਗਮਾ ਮੈਡੀਕਲ ਇੰਸਟੀਚਿਊਟ ਦੇ ਮਾਹਿਰਾਂ ਨੇ 'ਸਲਫ਼ਾਸ' ਖਾਧੇ ਮਰੀਜ਼ ਨੂੰ ਮੌਤ ਦੇ ਮੂੰਹ 'ਚੋਂ ਬਚਾਇਆ

ਅਜੀਤ ਡੈਸਕ 22-06-2025
ਬਠਿੰਡਾ, 21 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਬੀਤੇ ਦਿਨੀਂ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਦੇ ਸਿਹਤ ਮਾਹਿਰਾਂ ਦੀ ਟੀਮ ਨੇ ਮੌਤ ਦੇ ਮੂੰਹ ਵਿਚ ਜਾ ਰਹੇ ਇਕ ਮਰੀਜ਼ ਨੂੰ ਬਚਾ ਕੇ ਇਕ ਵੱਡੀ ਸਫਲਤਾ ਹਾਸਿਲ ਕੀਤੀ | ਪ੍ਰੈਗਮਾ ਮੈਡੀਕਲ ਇੰਸਟੀਚਿਊਟ ਦੀ ਡਾਇਰੈਕਟਰ ਡਾ. ਸਵਰਨਜੀਤ ਕੌਰ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਮਰੀਜ਼ ਉਨ੍ਹਾਂ ਕੋਲ ਐਮਰਜੈਂਸੀ ਵਿਚ ਦਾਖਲ ਹੋਇਆ ਜਿਸ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ | ਮਰੀਜ਼ ਦੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਿਕ ਉਸ ਨੇ ਸਲਫਾਸ ਨਾਮਕ ਜ਼ਹਿਰ ਦੀਆਂ ਗੋਲੀਆਂ ਖਾ ਲਈਆਂ ਸਨ | ਸਲਫਾਸ ਦੀ ਇਕ ਗੋਲੀ ਹੀ ਵਿਅਕਤੀ ਦੀ ਜਾਨ ਲੈਣ ਲਈ ਕਾਫੀ ਹੈ | ਮਰੀਜ਼ ਦੀ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮੇਜਰ ਥਰੈਪੀ 'ਹੀਮੋ ਪ੍ਰਫਿਊਜ਼ਨ' ਦਿੱਤੀ ਗਈ, ਜਿਸ ਨਾਲ ਮਰੀਜ਼ ਦੇ ਖੂਨ ਵਿਚ ਮੌਜੂਦ ਜ਼ਹਿਰ ਵਾਲੇ ਟੋਕਸਿਨ ਨੂੰ ਖੂਨ 'ਚੋਂ ਦੂਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਜੇਕਰ ਮਰੀਜ਼ ਜ਼ਹਿਰ ਲੈਣ ਤੋਂ 4 ਤੋਂ 6 ਘੰਟਿਆਂ ਅੰਦਰ ਹਸਪਤਾਲ ਪਹੁੰਚ ਜਾਂਦਾ ਹੈ ਅਤੇ ਉਸ ਦੀ 'ਹੀਮੋ ਪਰਫਿਊਜਨ' ਸ਼ੁਰੂ ਕਰ ਦਈਏ ਤਾਂ ਜਿਹੜਾ ਵੀ ਟੋਕਸਿਨ ਬਲੱਡ ਦੇ ਅੰਦਰ ਹੁੰਦਾ ਤਾਂ ਇਹ ਥਰੈਪੀ ਸਾਰੇ ਟੋਕਸਿਨ ਨੂੰ ਬਾਹਰ ਕੱਢ ਦਿੰਦੀ ਹੈ, ਜਿਸ ਨਾਲ ਟਾਕਸਿਨ ਦਾ ਅਸਰ ਬਾਕੀ ਸਰੀਰ ਦੇ ਅੰਗਾਂ ਤੇ ਘੱਟ ਜਾਂਦਾ ਹੈ | ਉਸ ਵੇਲੇ ਮਰੀਜ਼ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਸੀ ਤੇ ਇੰਨੇ ਘੱਟ ਬਲੱਡ ਪੈ੍ਰਸ਼ਰ ਤੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਿਸ ਕਾਰਨ ਸਰੀਰ ਦੇ ਬਲੱਡ ਅੰਦਰ ਬਹੁਤ ਜ਼ਹਿਰ ਬਣਨੇ ਸ਼ੁਰੂ ਹੋ ਜਾਂਦੇ ਹਨ | ਇਸ ਤਰ੍ਹਾਂ ਦੀ ਸਥਿਤੀ 'ਚ ਅਸੀਂ ਆਮ ਡਾਇਲੈਸਿਸ ਨਹੀਂ ਕਰ ਸਕਦੇ, ਇਕ ਸਪੈਸ਼ਲ ਡਾਇਲੈਸਿਸ ਜਿਸ ਨੂੰ ਅਸੀਂ 'ਸੀਆਰਆਰਆਟੀ' ਕਹਿੰਦੇ ਹਾਂ ਇਹ ਮਸ਼ੀਨ ਲਗਾਈ ਜਿਹੜੀ ਇਨ੍ਹਾਂ ਤੇ ਦੋ ਦਿਨ ਲੱਗੀ | ਇਸ ਨਾਲ ਗੁਰਦਿਆਂ ਦੀ ਖ਼ਰਾਬੀ ਕਰਕੇ ਜਿਹੜੇ ਵੀ ਅੰਦਰ ਜ਼ਹਿਰ ਬਣ ਰਹੇ ਸੀ ਉਸ ਮਸ਼ੀਨ ਨੇ ਉਹ ਸਾਰੇ ਜ਼ਹਿਰ ਸਾਫ਼ ਕੀਤੇ ਜਿਸ ਦੇ ਨਾਲ ਇਨ੍ਹਾਂ ਦਾ ਗੁਰਦੇ ਦਾ ਫੰਕਸ਼ਨ ਦੋ ਦਿਨ ਤੱਕ ਰੀਪਲੇਸ ਹੁੰਦਾ ਰਿਹਾ | ਦਿਲ ਦੇ ਰੋਗਾਂ ਦੇ ਵਿਭਾਗ ਮੁਖੀ ਡਾ. ਪ੍ਰਸ਼ਾਂਤ ਸੇਵਤਾ ਨੇ ਕਿਹਾ ਕਿ 'ਐਕਮੋ ਮਸ਼ੀਨ' ਇਕ ਅਜਿਹੀ ਤਕਨੀਕ ਹੈ ਜਿਸ ਨਾਲ ਮਰੀਜ਼ ਦੇ ਦਿਲ ਅਤੇ ਫੇਫੜੇ ਫ਼ੇਲ੍ਹ ਹੋਣ ਦੀ ਸਥਿਤੀ ਵਿਚ ਐਕਮੋ ਮਸ਼ੀਨ ਨਾਲ ਸਪੋਰਟ ਕਰਦੇ ਹਾਂ | ਜ਼ਹਿਰ ਦੇ ਸੇਵਨ ਤੋਂ ਬਾਅਦ ਸਰੀਰ ਵਿਚ ਖੂਨ ਦਾ ਸਰਕੁਲੇਸ਼ਨ ਸਹੀ ਨਹੀਂ ਰਹਿੰਦਾ | ਇਸ ਮਰੀਜ਼ ਦੇ ਆਉਣ ਤੇ ਅਸੀਂ ਤੁਰੰਤ ਉਸ ਨੂੰ 'ਐਕਮੋ ਮਸ਼ੀਨ' ਦੀ ਸਪੋਰਟ ਤੇ ਲੈ ਲਿਆ ਅਤੇ ਵੈਂਟੀਲੇਟਰ ਦੀ ਸਪੋਰਟ ਨਾਲ ਫੇਫੜਿਆਂ ਨੂੰ ਸਪਰੋਟ ਮਿਲੀ | ਹਸਪਤਾਲ ਦੇ ਡਾਇਰੈਕਟਰ ਡਾ. ਜੀ ਐਸ ਗਿੱਲ ਨੇ ਕਿਹਾ ਕਿ ਸਾਡੇ ਹਸਪਤਾਲ ਵਿਚ ਬਹੁਤ ਹੀ ਉੱਨਤ ਮਸ਼ੀਨਾਂ ਦੇ ਨਾਲ-ਨਾਲ ਤਜਰਬੇਕਾਰ ਸਿਹਤ ਮਾਹਿਰਾਂ ਦੀ ਟੀਮ ਕੰਮ ਕਰ ਰਹੀ ਹੈ ਜਿਸ ਨਾਲ ਰੋਜ਼ਾਨਾ ਹੀ ਮੌਤ ਤੇ ਮੂੰਹ ਵਿਚ ਜਾ ਰਹੇ ਮਰੀਜ਼ਾਂ ਨੂੰ ਬਚਾਇਆ ਜਾ ਰਿਹਾ ਹੈ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ |
ਪਿਛਲੀ ਖ਼ਬਰ ਖੇਤਾਂ ਦੀਆਂ ਮੋਟਰਾਂ ਲਾਗੇ ਬੈਠੇ ਪਰਵਾਸੀ ਮਜ਼ਦੂਰਾਂ ਦੇ ਫੋਨ ਚੋਰੀ ਅਗਲੀ ਖ਼ਬਰ -ਮਾਮਲਾ 15 ਲੱਖ ਲੁੱਟੇ ਜਾਣ ਦਾ- ਸਾਬਕਾ ਫ਼ੌਜੀ ਨੇ ਖ਼ੁਦ ਹੀ ਘੜੀ ਸੀ ਲੁੱਟ ਹੋਣ ਦੀ ਮਨਘੜਤ ਕਹਾਣੀ, ਪੁਲਿਸ ਨੇ ਕੀਤਾ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।