ਕੋਟਫੱਤਾ, 21 ਜੂਨ (ਰਣਜੀਤ ਸਿੰਘ ਬੁੱਟਰ)-ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਭਾਈ ਬਖਤੌਰ ਬਣੇ ਓਵਰ ਬਿ੍ਜ ਨਜ਼ਦੀਕ ਸੂਏ ਵਿਚ ਤੈਰਦੀ ਇਕ ਗਲੀ ਸੜੀ ਲਾਸ਼ ਮਿਲਣ ਦੀ ਸੂਚਨਾ ਥਾਣਾ ਕੋਟਫੱਤਾ ਮੁਖੀ ਜਸਵਿੰਦਰ ਕੌਰ ਨੂੰ ਮਿਲੀ ਜਿਨ੍ਹਾਂ ਮੌਕੇ 'ਤੇ ਪਹੁੰਚਕੇ ਪੜ੍ਹਤਾਲ ਕੀਤੀ ਤਾਂ ਪਤਾ ਲੱਗਾ ਕਿ ਲਾਸ਼ ਕਈ ਦਿਨ ਪੁਰਾਣੀ ਹੈ ਤੇ ਬਿਲਕੁੱਲ ਗੜ ਸੜ ਚੁੱਕੀ ਹੈ | ਮਿ੍ਤਕ ਵਿਅਕਤੀ ਨਗਨ ਹਾਲਤ ਵਿਚ ਸੀ ਜਿਸ ਦੀ ਉਮਰ 45 ਸਾਲ ਕੱਦ ਪੰਜ ਫੁੱਟ ਛੇ ਇੰਚ ਤੇ ਸੱਜੇ ਹੱਥ ਵਿਚ ਲਾਲ ਰੰਗ ਦੀ ਮਣਕਿਆਂ ਵਾਲੀ ਰੱਖੜੀ ਬੰਨ੍ਹੀ ਹੋਈ ਸੀ | ਲਾਸ਼ ਦੀ ਸ਼ਨਾਖਤ ਨਾ ਹੋਣ ਤੇ ਉਸ ਨੂੰ 72 ਘੰਟੇ ਲਈ ਸਿਵਿਲ ਹਸਪਤਾਲ ਬਠਿੰਡਾ ਦੀ ਮੌਰਚਰੀ ਵਿਚ ਰਖਵਾਇਆ ਗਿਆ ਹੈ | ਥਾਣਾ ਕੋਟ ਫੱਤਾ ਮੁਖੀ ਜਸਵਿੰਦਰ ਕੌਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਲਾਸ਼ ਦੇ ਬਾਰੇ ਪਤਾ ਲੱਗਦਾ ਹੈ ਤਾਂ ਥਾਣਾ ਕੋਟਫੱਤਾ ਨਾਲ ਸੰਪਰਕ ਕਰੇ |