27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਝੁਨੀਰ ਖੇਤਰ 'ਚ ਬਾਰਿਸ਼ ਨਾ ਹੋਣ ਕਾਰਨ ਝੋਨੇ ਦੀ ਲਵਾਈ ਦਾ ਕੰਮ ਪਿਆ ਮੱਠਾ

ਅਜੀਤ ਡੈਸਕ 23-06-2025
ਝੁਨੀਰ, 22 ਜੂਨ (ਸੰਜੀਵ ਸਿੰਗਲਾ)- ਝੁਨੀਰ ਇਲਾਕੇ ਵਿਚ ਬਰਸਾਤ ਨਾ ਹੋਣ ਕਾਰਨ ਝੋਨੇ ਦੀ ਲਵਾਈ ਦਾ ਕੰਮ ਮੱਠਾ ਪੈ ਗਿਆ ਹੈ | ਕਿਸਾਨ ਸਬਜ਼ੀਆਂ, ਪਸ਼ੂਆਂ ਲਈ ਬੀਜੇ ਹਰੇ-ਚਾਰੇ ਅਤੇ ਝੋਨੇ ਦੀ ਲਵਾਈ ਲਈ ਪਾਣੀ ਨਾ ਮਿਲਣ ਕਾਰਨ ਤਰਲੋ ਮੱਛੀ ਹੋ ਰਹੇ ਹਨ | ਕਿਸਾਨ ਬਿੰਦਰ ਸਿੰਘ ਬਾਸੀ, ਜਗਸੀਰ ਸਿੰਘ, ਨੈਬ ਸਿੰਘ, ਤਰਸੇਮ ਸਿੰਘ ਸਿੱਧੂ, ਜਗਸੀਰ ਸਿੰਘ, ਨਛੱਤਰ ਸਿੰਘ ਆਦਿ ਨੇ ਦੱਸਿਆ ਕਿ ਇਲਾਕੇ ਵਿਚ 15 ਜੂਨ ਤੋਂ ਝੋਨਾ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਇਆਂ ਸੀ ਪ੍ਰੰਤੂ ਇਲਾਕੇ ਵਿਚ ਬਰਸਾਤ ਨਾ ਹੋਣ ਕਾਰਨ ਹੁਣ ਝੋਨੇ ਦੀ ਲਵਾਈ ਦਾ ਕੰਮ ਮੱਠਾ ਗਿਆ ਹੈ ਕਿਉਂਕਿ ਬਾਰਸ਼ ਨਾ ਹੋਣ ਕਾਰਨ ਕਿਸਾਨ ਆਪਣੀਆਂ ਸਬਜ਼ੀਆਂ ਦੀ ਫ਼ਸਲਾਂ, ਪਸ਼ੂਆਂ ਲਈ ਬੀਜੇ ਗਏ ਹਰੇ ਚਾਰੇ ਅਤੇ ਪਹਿਲਾਂ ਲਾਈ ਗਈ ਫ਼ਸਲ ਨੂੰ ਪਾਣੀ ਦੇਣ ਲਈ ਮਜਬੂਰ ਹਨ | ਕਿਸਾਨਾਂ ਨੇ ਦੱਸਿਆ ਕਿ ਜੇਕਰ ਝੋਨੇ ਦੀ ਫ਼ਸਲ ਵਿਚ ਪਾਣੀ ਨਾ ਖੜੇ ਤਾਂ ਉਸ ਵਿਚ ਨਦੀਨ ਹੋ ਜਾਂਦਾ ਹੈ, ਜਿਸ ਤੋਂ ਬਾਅਦ ਇਸ ਨਦੀਨ ਨੂੰ ਖਤਮ ਕਰਨਾ ਬਹੁਤ ਔਖਾ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਦੋਂ ਬਾਰਿਸ਼ ਹੋਵੇਗੀ, ਉਸ ਸਮੇਂ 'ਚ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ |
ਪਿਛਲੀ ਖ਼ਬਰ ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ ਵਲੋਂ ਈਰਾਨ ਪ੍ਰਮਾਣੂ ਅੱਡਿਆਂ 'ਤੇ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਹਰਮਨਦੀਪ ਸਿੰਘ ਪੂਹਲੀ ਸਰਪੰਚ ਯੂਨੀਅਨ ਦੇ ਬਲਾਕ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।