27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਚੋਰੀ ਦੇ 80 ਲੀਟਰ ਡੀਜ਼ਲ ਸਮੇਤ ਇੱਕ ਕਾਬੂ

ਅਜੀਤ ਡੈਸਕ 23-06-2025
ਕੋਟਫੱਤਾ, 22 ਜੂਨ (ਰਣਜੀਤ ਸਿੰਘ ਬੁੱਟਰ): ਕੋਟਫੱਤਾ ਪੁਲਿਸ ਨੇ ਇੱਕ ਵਿਅਕਤੀ ਨੂੰ 80 ਲੀਟਰ ਚੋਰੀ ਕੀਤੇ ਡੀਜ਼ਲ ਸਮੇਤ ਗਿ੍ਫ਼ਤਾਰ ਕਰ ਲਿਆ | ਥਾਣਾ ਕੋਟਫੱਤਾ ਮੁਖੀ ਜਸਵਿੰਦਰ ਕੌਰ ਨੂੰ ਗੁਪਤ ਸੂਚਨਾ ਮਿਲੀ ਸੀ, ਕਿ ਮੁਹੰਮਦ ਅਖ਼ਤਰ ਪੁੱਤਰ ਸਾਲਮ ਵਾਸੀ ਹੁਸਨਪ੍ਰੀਤ ਢਾਬਾ, ਕੋਟਫੱਤਾ, ਜੋ ਕਿ ਆਪਣੇ ਢਾਬੇ 'ਤੇ ਖੜ੍ਹਦੀਆਂ ਗੱਡੀਆਂ ਦੇ ਡਰਾਈਵਰਾਂ ਨਾਲ ਮਿਲ ਕੇ ਗੱਡੀਆਂ 'ਚੋਂ ਡੀਜ਼ਲ ਚੋਰੀ ਕਰਦਾ ਹੈ | ਜਿਸ 'ਤੇ ਥਾਣਾ ਮੁਖੀ ਜਸਵਿੰਦਰ ਕੌਰ ਨੇ ਏ.ਐਸ.ਆਈ ਹਰਪਾਲ ਸਿੰਘ ਨੂੰ ਪੁਲਿਸ ਪਾਰਟੀ ਸਮੇਤ ਉਕਤ ਢਾਬੇ 'ਤੇ ਭੇਜਿਆ, ਜਿਸ ਨੇ ਮੁਹੰਮਦ ਅਖ਼ਤਰ ਨੂੰ ਡੀਜ਼ਲ ਚੋਰੀ ਕਰਦਿਆਂ ਫੜ ਲਿਆ ਤੇ ਉਸ ਖ਼ਿਲਾਫ਼ ਧਾਰਾ 303(2) ਬੀ.ਐਨ.ਐੱਸ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ |
ਪਿਛਲੀ ਖ਼ਬਰ ਗਿੱਦੜ ਦੇ ਖੇਤੀਂ ਤਿੰਨ ਕੱਸੀਆਂ, ਦੋ ਸੁੱਕੀਆਂ, ਇਕ ਵਗਦੀ ਨਹੀਂ ਅਗਲੀ ਖ਼ਬਰ ਸਰਕਾਰੀ ਖੇਤਰ ਦੇ ਤਾਪ ਘਰ ਲਹਿਰਾ ਮੁਹੱਬਤ ਤੇ ਰੋਪੜ ਦੇ 1-1 ਯੂਨਿਟ ਦਾ ਬਿਜਲੀ ਉਤਪਾਦਨ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।