06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬੈਂਕਾਂ ਦੇ ਬਾਹਰ ਰੱਖੇ ਵੱਡੇ ਜਨਰੇਟਰ ਬਣੇ ਨਗਰ ਨਿਗਮ ਦੇ ਗਲੇ ਦੀ ਹੱਡੀ

ਅਜੀਤ ਡੈਸਕ 02-09-2025
ਬਠਿੰਡਾ, 1 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਦੇ ਬਾਜ਼ਾਰਾਂ 'ਚ ਬਣੇ ਫੁੱਟਪਾਥਾਂ ਉੱਪਰ ਬੈਂਕ ਦੇ ਬਾਹਰ ਜਨਰੇਟਰ ਰੱਖ ਕੇ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ | ਜਿਨ੍ਹਾਂ ਸੰਬੰਧੀ ਵਾਰ-ਵਾਰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਵੀ ਪਿਛਲੇ 7 ਸਾਲਾਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਨਗਰ ਨਿਗਮ ਇਨ੍ਹਾਂ ਵੱਡੇ ਜਨਰੇਟਰਾਂ ਨੂੰ ਚੁਕਵਾਉਣ ਵਿਚ ਅਸਮਰੱਥ ਰਿਹਾ ਹੈ | ਨਗਰ ਨਿਗਮ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਬੈਂਕਾਂ ਦੇ ਬਾਹਰ ਰੱਖੇ ਜਾਣ ਵਾਲੇ ਜਨਰੇਟਰਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਨਜ਼ਰ ਆ ਰਹੀ ਹੈ ਅਤੇ ਫੁੱਟਪਾਥਾਂ/ਸੜਕਾਂ ਉਪਰ ਕਬਜ਼ੇ ਕੀਤੇ ਜਾ ਰਹੇ ਹਨ | ਇਨ੍ਹਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣਾ ਨਗਰ ਨਿਗਮ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ | ਨਗਰ ਨਿਗਮ ਅਧਿਕਾਰੀ ਕੁੰਭਕਰਨੀ ਨੀਂਦ ਸੋ ਰਹੇ ਹਨ | ਇਸ ਮਾਮਲੇ ਸੰਬੰਧੀ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਕਈ ਮਹੀਨੇ ਪਹਿਲਾ ਬੈਂਕ ਬਾਜ਼ਾਰ ਵਿਚ ਸਰਕਾਰੀ ਬੈਂਕ ਦੇ ਬਾਹਰ ਫੁੱਟਪਾਥ 'ਤੇ ਇਕ ਵੱਡਾ ਜਨਰੇਟਰ ਰੱਖ ਕੇ ਫੁੱਟਪਾਥ ਉੱਪਰ ਕਬਜ਼ਾ ਕੀਤਾ ਗਿਆ ਸੀ, ਜਿਸ ਦੀ ਸ਼ਿਕਾਇਤ ਕਰਨ ਦੇ ਬਾਦ ਉਸ ਵੱਡੇ ਜਨਰੇਟਰ ਨੂੰ ਫੁੱਟਪਾਥ ਤੋਂ ਚੁੱਕ ਕੇ ਸੜਕ 'ਤੇ ਟਾਇਰਾਂ ਉੱਪਰ ਖੜ੍ਹਾ ਕੀਤਾ ਗਿਆ ਹੈ, ਉਹ ਵੀ ਸਰਕਾਰੀ ਪ੍ਰਾਪਰਟੀ/ਸੜਕ 'ਤੇ ਹੀ ਕਈ ਮਹੀਨੀਆਂ ਤੋਂ ਖੜਾ ਹੈ | ਸੰਜੀਵ ਗੋਇਲ ਨੇ ਕਿਹਾ ਕਿ ਉਸ ਵਲੋਂ ਨਿਗਮ ਨੂੰ ਸਾਲ 2018 ਤੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਾਲ 2018 'ਚ ਡਿਪਟੀ ਕਮਿਸ਼ਨਰ ਵਲੋਂ ਨਿਗਮ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਬਕਾਇਦਾ ਲਿਖਿਆ ਗਿਆ ਸੀ | ਜਿਸ ਤੋਂ ਬਾਦ ਨਿਗਮ ਅਧਿਕਾਰੀਆਂ ਨੇ ਬੈਂਕਾਂ ਨੂੰ ਨੋਟਿਸ ਕੱਢਦੇ ਹੋਏ ਜਲਦ ਹੀ ਇਨ੍ਹਾਂ ਨਜਾਇਜ਼ ਕਬਜ਼ੇ ਨੂੰ ਹਟਾਉਣ ਦੇ ਲਈ ਕਿਹਾ ਗਿਆ ਸੀ, ਪਰ 7 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਵੀ ਬੈਂਕ ਦੇ ਬਾਹਰ ਪਏ ਜਨਰੇਟਰਾਂ ਨੂੰ ਨਹੀ ਚੁਕਵਾਇਆ ਗਿਆ | ਉਨ੍ਹਾਂ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੂੰ ਚਾਹੀਦੀ ਹੈ, ਕਿ ਬਠਿੰਡਾ ਸ਼ਹਿਰ 'ਚ ਜੋ ਦਿਨੋ ਦਿਨ ਲੋਕਾਂ ਦੇ ਵਲੋਂ ਫੁੱਟਪਾਥਾਂ/ਸੜਕਾਂ ਉੱਪਰ ਨਾਜਾਇਜ਼ ਕਬਜ਼ੇ ਕੀਤੇ ਗਏ ਹਨ | ਉਨ੍ਹਾਂ ਨੂੰ ਸਮੇਂ-ਸਮੇਂ ਸਿਰ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇ ਅਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਪਿੰਡ ਜੰਗੀਰਾਣਾ ਤੋਂ ਹੜ੍ਹ ਪੀੜਤਾਂ ਲਈ ਚਾਰ ਟਰਾਲੀਆਂ ਰਾਹਤ ਸਮੱਗਰੀ ਭੇਜੀ ਅਗਲੀ ਖ਼ਬਰ ਰਾਮਪੁਰਾ ਫੂਲ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਵਿਗੜੀ ਟਰੈਫ਼ਿਕ ਵਿਵਸਥਾ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।