20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਫੂਸ ਮੰਡੀ 'ਚ ਪਾਣੀ ਦੀ ਨਿਕਾਸੀ ਤੇ ਬੇਬੇ ਨਾਨਕੀ ਪਾਰਕ ਦਾ ਸਫ਼ਾਈ ਪੱਖੋਂ ਬੁਰਾ ਹਾਲ

ਅਜੀਤ ਡੈਸਕ 22-09-2025
ਕੋਟਫਤਾ, 21 ਸਤੰਬਰ (ਪ. ਪ.)- ਬਠਿੰਡਾ ਦਿਹਾਤੀ ਦੇ ਪਿੰਡ ਫੂਸ ਮੰਡੀ ਵਿਖੇ ਨਵੀਂ ਬਣੀ ਪੰਚਾਇਤ ਇੱਕ ਡੇਢ ਸਾਲ ਦੇ ਵਕਫ਼ੇ ਵਿੱਚ ਹੀ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ¢ ਪਿੰਡ ਵਿੱਚ ਪਾਣੀ ਦੀ ਨਿਕਾਸੀ ਲਈ ਬਣੀਆਂ ਨਾਲੀਆਂ ਓਵਰਫਲੋਅ ਹੋ ਕੇ ਪਾਣੀ ਸੜਕਾਂ ਤੇ ਗਲੀਆਂ 'ਚ ਭਰ ਗਿਆ ਜਿੱਥੇ 15 ਦਿਨ ਦੇ ਕਰੀਬ ਬੀਤਣ ਦੇ ਬਾਵਜੂਦ ਵੀ ਉਸ ਦਾ ਕੋਈ ਹੱਲ ਨਹੀਂ ਹੋਇਆ ਤੇ ਲੋਕਾਂ ਨੂੰ ਲੰਘਣ ਵਿੱਚ ਡਾਢੀ ਮੁਸ਼ਕਿਲ ਪੇਸ਼ ਆ ਰਹੀ ਹੈ¢ ਪਿੰਡ ਦੇ ਸਾਬਕਾ ਸਰਪੰਚ ਲਖਵਿੰਦਰਜੀਤ ਹੈਪੀ ਅਤੇ ਨਗਰ ਨਿਵਾਸੀਆਂ ਵਲੋਂ ਪਿਛਲੇ ਪਲਾਨ ਸਰਪੰਚ ਰਹੀ ਗੁਰਵਿੰਦਰ ਕÏਰ ਪਤਨੀ ਗੁਰਤੇਜ ਸਿੰਘ ਦੇ ਕੰਮਾਂ ਅਤੇ ਰਵੱਈਏ ਨੂੰ ਯਾਦ ਕਰਦੇ ਹੋਏ ਦੱਸਿਆ ਕੇ ਗੁਰਤੇਜ ਸਿੰਘ ਤੇ ਸਮੂਹ ਪੰਚਾਇਤ ਨੇ ਮਿਲ ਕੇ ਪਿੰਡ 'ਚ ਲੱਖਾਂ ਰੁਪਏ ਦੀ ਲਾਗਤ ਨਾਲ ਬਹੁਤ ਹੀ ਸੁੰਦਰ ਬੇਬੇ ਨਾਨਕੀ ਪਾਰਕ ਦਾ ਨਿਰਮਾਣ ਕਰਵਾਇਆ ਸੀ ਜੋ ਸਾਂਭ-ਸੰਭਾਲ ਪੱਖੋ ਖੰਡਰ ਬਣਦਾ ਜਾ ਰਿਹਾ ਹੈ¢ ਪਾਰਕ ਵਿੱਚ ਲੱਗੇ ਫੁਹਾਰਿਆਂ ਦਾ ਸਮਾਨ ਟੁੱਟ ਕੇ ਪਾਣੀ ਵਿੱਚ ਡਿੱਗ ਕੇ ਖ਼ਰਾਬ ਹੋ ਰਿਹਾ ਹੈ ਜੋ ਕਿਸੇ ਨੇ ਸਮਾਨ ਪਾਣੀ 'ਚੋਂ ਬਾਹਰ ਕੱਢਣ ਦੀ ਜ਼ਹਿਮਤ ਨਹੀਂ ਉਠਾਈ¢ ਪਾਣੀ ਓਵਰਫਲੋਅ ਹੋਣ ਕਾਰਨ ਨਾਲੀ ਦੇ ਨਾਲ ਲੱਗਦੇ ਇੱਕ ਘਰ ਦੀਆਂ ਕੰਧਾਂ ਵਿੱਚ ਪਾਣੀ ਕਾਰਨ ਤਰੇੜਾਂ ਆ ਚੁੱਕੀਆਂ ਹਨ¢ ਜਦੋਂ ਸਾਰੇ ਮਾਮਲੇ 'ਚ ਸਰਪੰਚ ਕਿਰਨਾ ਕÏਰ ਮਰਾੜ ਦੀ ਦੇ ਪਤੀ ਜਗਸੀਰ ਸਿੰਘ ਮਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਕੋਈ ਫ਼ੰਡ ਨਹੀਂ ਮਿਲਿਆ ਜਿਸ ਕਰਕੇ ਮੁਸ਼ਕਿਲ ਪੇਸ਼ ਆ ਰਹੀ ਹੈ¢ ਪਾਣੀ ਦੀ ਨਿਕਾਸੀ ਸੰਬੰਧੀ ਉਨ੍ਹਾਂ ਕਿਹਾ ਕਿ ਇੱਕ ਘਰ ਨੇ ਨਾਲੀ ਵਿੱਚ ਬੰਨ੍ਹ ਮਾਰ ਕੇ ਪਾਣੀ ਨੂੰ ਓਵਰਫਲੋਅ ਕੀਤਾ ਹੈ ਜਿਸ ਕਾਰਨ ਇਹ ਮੁਸ਼ਕਿਲ ਆਈ ਹੈ¢
ਪਿਛਲੀ ਖ਼ਬਰ ਹਲਕੇ 'ਚ ਪੁੱਜੀ ਕਾਂਗਰਸ ਆਬਜ਼ਰਵਰ ਮਮਤਾ ਭੁਪੇਸ਼ ਨਾਲ ਜੀਤਮਹਿੰਦਰ ਸਿੰਘ ਸਿੱਧੂ ਤੇ ਗੁਰਬਾਜ਼ ਸਿੱਧੂ ਵਲੋਂ ਮੁਲਾਕਾਤ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਸਾਇੰਸ ਵਿਭਾਗ ਵਲੋਂ ਐਕਸਟੈਨਸ਼ਨ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।