ਤਲਵੰਡੀ ਸਾਬੋ, 21 ਸਤੰਬਰ (ਰਾਜੂ)- ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਦੀ ਚੋਣ ਲਈ ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਆਬਜ਼ਰਵਰ ਲਾਏ ਗਏ ਸ੍ਰੀਮਤੀ ਮਮਤਾ ਭੁਪੇਸ਼ ਸਾਬਕਾ ਮੰਤਰੀ ਰਾਜਸਥਾਨ ਵੱਲੋਂ ਅੱਜ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀਆਂ ਨਾਲ ਮੀਟਿੰਗ ਦੌਰਾਨ ਸੈਂਕੜੇ ਸਮੱਰਥਕਾਂ ਸਮੇਤ ਪੁੱਜੇ ਸੀਨੀਅਰ ਕਾਂਗਰਸੀ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਸਮੇਤ ਮਮਤਾ ਭੁਪੇਸ਼ ਨਾਲ ਮੁਲਾਕਾਤ ਕਰਦਿਆਂ ਵੀਚਾਰ ਚਰਚਾ ਕੀਤੀ | ਟੀਮ ਸਿੱਧੂ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਸਿੱਧੂ ਅਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਮਮਤਾ ਭੁਪੇਸ਼ ਨਾਲ ਮੁਲਾਕਾਤ ਦੌਰਾਨ ਉਨਾਂ ਨੂੰ ਹਲਕੇ ਦੇ ਰਾਜਨੀਤਿਕ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੇ ਸੰਗਠਨ ਨਿਰਮਾਣ ਵਾਸਤੇ ਆਪਣੇ ਨਾਲ ਪੁੱਜੇ ਵੱਡੀ ਗਿਣਤੀ ਵਰਕਰਾਂ ਦੀਆਂ ਦਿਲੀ ਭਾਵਨਾਵਾਂ ਤੋਂ ਜਾਣੂੰ ਕਰਵਾਇਆ | ਉੱਧਰ ਮਿਲੀ ਜਾਣਕਾਰੀ ਅਨੁਸਾਰ ਮੀਟਿੰਗ 'ਚ ਸਿੱਧੂ ਨਾਲ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਨਵਇੰਦਰ ਸਿੰਘ ਨਵੀ ਸਾਬਕਾ ਚੇਅਰਮੈਨ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਗਦੇਵ ਸਿੰਘ ਜੱਜਲ ਮੈਂਬਰ ਬਲਾਕ ਸੰਮਤੀ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਕੇਵਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਬਚਿੱਤਰ ਸਿੰਘ ਸਾਬਕਾ ਉੱਪ ਚੇਅਰਮੈਨ, ਐਡਵੋਕੇਟ ਜਗਦੀਪ ਸਿੰਘ ਪੂਨੀਆ, ਭਾਗ ਸਿੰਘ ਕਾਕਾ ਗੁਰੂਸਰ, ਭੋਲਾ ਕਲਾਲਵਾਲਾ, ਤਰਸੇਮ ਸਿੰਘ ਲਾਲੇਆਣਾ, ਸੁਰਜੀਤ ਸ਼ਿੰਦੀ ਜਗਾ, ਡਾ.ਮਲਕੀਤ ਸਿੰਘ ਮਿਰਜ਼ੇਆਣਾ, ਸੁੱਖੀ ਮੈਨੂੰਆਣਾ, ਬਲਵੰਤ ਸਿੰਘ ਲੇਲੇਵਾਲਾ, ਬਹਾਦੁਰ ਸਿੰਘ ਸਾਬਕਾ ਸਰਪੰਚ, ਡੂੰਗਰ ਸਿੰਘ ਸੀਂਗੋ, ਗੋਰਾ ਵਕੀਲ ਲਾਲੇਆਣਾ, ਹਰਪਾਲ ਪੰਚ ਗਾਟਵਾਲੀ, ਦਰਸ਼ਨ ਗਿੱਲ, ਕ੍ਰਿਸ਼ਨ ਯਾਦਵ, ਹੈਪੀ ਬਹਿਮਣ, ਚਰਨਜੀਤ ਸਿੰਘ ਕੋਟਬਖਤੂ, ਜਗਤਾਰ ਨੰਬਰਦਾਰ ਭਾਗੀਵਾਂਦਰ, ਮਨਪ੍ਰੀਤ ਧਾਲੀਵਾਲ, ਹਰਜਿੰਦਰ ਜਿੰਦਾ ਜੀਵਨ ਸਿੰਘ ਵਾਲਾ, ਜਸਪਾਲ ਭਗਵਾਨਪੁਰਾ, ਜੱਗਾ ਬੰਗੀ, ਸੇਵਕ ਤੰਗਰਾਲੀ, ਗੁਲਾਬ ਸਿੰਘ ਕੈਲੇਵਾਂਦਰ, ਬੂਟਾ ਸਿੰਘ ਮਿਰਜ਼ੇਆਣਾ, ਗੁਰਮੀਤ ਤਿਉਣਾ ਪੁਜਾਰੀਆਂ, ਅੰਮਿ੍ਤਪਾਲ ਜੀਵਨ ਸਿੰਘ ਵਾਲਾ,ਬਾਬੂ ਸਿੰਘ ਗੋਲੇਵਾਲਾ, ਸਤਨਾਮ ਸਿੰਘ ਲੇਲੇਵਾਲਾ, ਗੁਰਾਂਦਿੱਤਾ ਸੀਂਗੋ ਸਮੇਤ ਵੱਡੀ ਗਿਣਤੀ ਵਰਕਰਾਂ ਨੇ ਹਾਜ਼ਰੀ ਲਵਾਈ |