20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿੰਡ ਰਾਮਾਂ ਦੇ ਸਮਾਜ ਸੇਵੀਆਂ ਨੇ ਹੜ੍ਹ ਪੀੜਤਾਂ ਦੀ ਇਲਾਕੇ ਵਿਚ ਜਾ ਕੇ ਕੀਤੀ ਮਦਦ

ਅਜੀਤ ਡੈਸਕ 22-09-2025
ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ): ਨੇੜਲੇ ਪਿੰਡ ਰਾਮਾਂ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਕੌਰ ਸਿੰਘ ਸਿੱਧੂ ਅਤੇ ਪਿੰਡ ਦੇ ਹੋਰ ਸਮਾਜਸੇਵੀ ਗੁਰਪਿੰਦਰ ਸਿੰਘ ਸਹਾਰਣ, ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ, ਰਣਜੀਤ ਰੌਣੀ, ਅਮਨਦੀਪ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ, ਸੁਖਪਾਲ ਸਿੰਘ, ਜਲੌਰ ਗਿੱਲ, ਗੁਰਪ੍ਰੀਤ ਸਿੰਘ ਸਿੱਧੂ, ਗਾਜੀ ਨੰਬਰਦਾਰ, ਜੱਸਾ ਨੰਬਰਦਾਰ, ਮਹਿਕ ਵਿਰਕ, ਭੋਲਾ ਸਿੰਘ, ਸੰਦੀਪ ਗੈਰੀ ਟਰਾਂਸਪੋਰਟ ਨੇ ਇਲਾਕਾ ਵਾਸੀਆਂ ਦੇ ਵੱਡੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਦਾਨ ਰਾਸ਼ੀ ਅੱਜ ਹੜ੍ਹ ਪੀੜਤ ਪਿੰਡ ਡੇਰਾ ਬਾਬਾ ਨਾਨਕ ਨੇੜੇ ਠੇਠਰਕੇ ਵਿਖੇ ਪਹੁੰਚ ਕੇ ਹੜ੍ਹ ਪੀੜਤਾਂ ਨਾਲ ਗੱਲਬਾਤ ਕੀਤੀ, ਉੱਥੇ ਵੱਡੀ ਗਿਣਤੀ ਵਿਚ ਸੈਂਕੜੇ ਟਰੈਕਟਰ ਸੇਵਾ ਦੇ ਕੰਮਾਂ ਵਿਚ ਲੱਗੇ ਹੋਏ ਸਨ, ਟਰੈਕਟਰਾਂ ਵਿਚ ਡੀਜ਼ਲ ਭਰਣ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਉੱਥੇ ਸਥਿਤ ਪੈਟਰੋਲ ਪੰਪ ਨੂੰ ਦੇ ਦਿੱਤੀ ਅਤੇ ਟਰੈਕਟਰ ਚਾਲਕਾਂ ਨੂੰ ਬੇਨਤੀ ਕੀਤੀ ਕਿ ਉਹ ਲੋੜ ਅਨੁਸਾਰ ਆਪਣੇ ਟਰੈਕਟਰ ਵਿਚ ਪੰਪ ਤੋਂ ਡੀਜ਼ਲ ਭਰਵਾ ਸਕਦੇ ਹਨ | ਪੰਪ ਦੇ ਮਾਲਕ ਨੇ ਵੀ ਸਮਾਜ ਸੇਵੀਆਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਡੀਜ਼ਲ ਦੇ ਰੇਟ ਵਿਚ ਇੱਕ ਰੁਪਈਆ ਪ੍ਰਤੀ ਲੀਟਰ ਦੀ ਰਿਆਇਤ ਦੇ ਦਿੱਤੀ | ਇਸ ਤੋਂ ਇਲਾਵਾ ਸਮਾਜ ਸੇਵੀਆਂ ਨੇ ਪਿੰਡ ਵਿਚ ਪਹੁੰਚ ਕੇ ਕੁਝ ਜ਼ਰੂਰਤਮੰਦ ਲੋਕਾਂ ਨੂੰ ਨਕਦੀ ਅਤੇ ਦੋ ਲੜਕੀਆਂ ਜਿਨ੍ਹਾਂ ਦੇ ਮਾਪੇ ਨਹੀਂ ਸਨ, ਦੇ ਵਿਆਹ ਰੱਖੇ ਹੋਏ ਸਨ, ਨੂੰ ਵੀ ਸਹਾਇਤਾ ਰਾਸ਼ੀ ਦਿੱਤੀ | ਹੜ੍ਹ ਪੀੜਤਾਂ ਨੇ ਸਮਾਜ ਸੇਵੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਦੇਸ਼ ਭਰ 'ਚ ਕੁੱਤਿਆਂ ਦੇ ਕੱਟਣ ਦੇ 6 ਕਰੋੜ 88 ਲੱਖ 46 ਹਜ਼ਾਰ 253 ਮਾਮਲੇ ਆਏ ਸਾਹਮਣੇ ਅਗਲੀ ਖ਼ਬਰ ਹਲਕੇ 'ਚ ਪੁੱਜੀ ਕਾਂਗਰਸ ਆਬਜ਼ਰਵਰ ਮਮਤਾ ਭੁਪੇਸ਼ ਨਾਲ ਜੀਤਮਹਿੰਦਰ ਸਿੰਘ ਸਿੱਧੂ ਤੇ ਗੁਰਬਾਜ਼ ਸਿੱਧੂ ਵਲੋਂ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।