01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੀ ਖਿਡਾਰਨ ਜਸ਼ਨਪ੍ਰੀਤ ਕੌਰ ਦੀ ਵੁਸ਼ੂ ਅਤੇ ਕਿੱਕ ਬਾਕਸਿੰਗ 'ਚ ਰਾਜ ਪੱਧਰੀ ਖੇਡਾਂ 'ਚ ਚੋਣ

ਅਜੀਤ ਡੈਸਕ 24-09-2025
ਸੀਂਗੋ ਮੰਡੀ, 23 ਸਤੰਬਰ (ਲੱਕਵਿੰਦਰ ਸ਼ਰਮਾ)-ਵਿੱਦਿਆ ਦੇ ਨਾਲ-ਨਾਲ ਖੇਡਾਂ 'ਚ ਮੱਲਾਂ ਮਾਰਨ ਵਾਲੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੀ ਇਕ ਖਿਡਾਰਨ ਨੇ ਜ਼ਿਲ੍ਹਾ ਪੱਧਰੀ ਖੇਡਾਂ ਵੁਸ਼ੂ ਅਤੇ ਕਿੱਕ ਬਾਕਸਿੰਗ 'ਚ ਗੋਲਡ ਮੈਡਲ ਪ੍ਰਾਪਤ ਕਰਕੇ ਬਲਾਕ, ਮਾਪਿਆਂ ਅਤੇ ਸਕੂਲ ਦਾ ਨਾਂਅ ਚਮਕਾਉਣ ਦੇ ਨਾਲ ਹੀ ਉਕਤ ਖਿਡਾਰਨ ਦੀ ਰਾਜ ਪੱਧਰੀ ਖੇਡਾਂ 'ਚ ਸਿਲੈਕਸ਼ਨ ਹੋਣ 'ਤੇ ਖੁਸ਼ੀ ਦਾ ਮਾਹੌਲ ਸਿਰਜਿਆ ਗਿਆ | ਸਕੂਲ ਪਿ੍ੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਿੱਥੇ ਕਬੱਡੀ ਵਿਚ ਉਮਰ ਵਰਗ ਦੇ ਅਨੁਸਾਰ 13 ਲੜਕੇ ਲੜਕੀਆਂ ਦੀ ਚੋਣ ਹੋ ਗਈ ਅਤੇ ਹੁਣ ਸਕੂਲ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਪਿੰਡ ਲਹਿਰੀ ਨੇ ਦੀ ਖੇਡਾਂ ਵੁਸ਼ੂ ਅਤੇ ਕਿੱਕ ਬਾਕਸਿੰਗ ਵਿਚ ਦਿਨ ਰਾਤ ਲਗਾਤਾਰ ਮਿਹਨਤ ਕਰਦਿਆਂ ਬਲਾਕ ਪੱਧਰ ਤੋਂ ਲੈਕੇ ਜਿਲ੍ਹੇ ਤੱਕ ਮਿਹਨਤ ਕਰਦਿਆਂ ਆਪਣੀ ਕਲਾ ਦੇ ਜੌਹਰ ਦਿਖਾ ਕੇ ਦੋਵੇਂ ਖੇਡਾਂ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ ਹਨ | ਏਸੇ ਮਿਹਨਤ ਦੇ ਚਲਦਿਆਂ ਅੱਜ ਉਕਤ ਵਿਦਿਆਰਥਣ ਦੀ ਸਿਲੇਕਸ਼ਨ ਦੋਵੇਂ ਖੇਡਾਂ ਵੁਸ਼ੂ ਅਤੇ ਕਿੱਕ ਬਾਕਸਿੰਗ ਵਿਚ ਹੋ ਗਈ ਹੈ | ਓੁਨਾਂ ਕਿਹਾ ਕਿ ਲੜਕੀਆਂ ਵੀ ਲੜਕਿਆਂ ਤੋਂ ਘੱਟ ਨਹੀਂ ਹਨ, ਇਸਦੀ ਮਿਸਾਲ ਜਸ਼ਨਪ੍ਰੀਤ ਕੌਰ ਹੈ ਜਿਸਨੇ ਦੀ ਖੇਡਾਂ ਵਿਚ ਗੋਲਡ ਮੈਡਲ ਜਿੱਤੇ ਹਨ ਅਤੇ ਰਾਜ ਪੱਧਰੀ ਖੇਡਾਂ 'ਚ ਚੋਣ ਹੋ ਚੁੱਕੀ ਹੈ | ਇਸ ਮੌਕੇ ਸਕੂਲ ਕਮੇਟੀ ਪ੍ਰਧਾਨ ਸ਼੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ਼੍ਰੀਮਤੀ ਪਰਮਜੀਤ ਕੌਰ ਨੇ ਜਸ਼ਨਪ੍ਰੀਤ ਕੌਰ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਸੂਬਾ ਪੱਧਰੀ ਖੇਡਾਂ ਵਿੱਚ ਪੁਜੀਸ਼ਨ ਪ੍ਰਾਪਤ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਭੁੱਚੋ ਖ਼ੁਰਦ ਵਿਖੇ ਯੂਥ ਪਬਲਿਕ ਲਾਇਬਰੇਰੀ ਦਾ ਉਦਘਾਟਨ ਅਗਲੀ ਖ਼ਬਰ ਸੰਧੂ ਖੁਰਦ ਵਿਖੇ 'ਖ਼ੂਨਦਾਨ ਕੈਂਪ' ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।