01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੀ. ਐਨ. ਬੀ. ਕਿਸਾਨ ਸਿਖਲਾਈ ਕੇਂਦਰ ਮਹਿਰਾਜ ਵਿਖੇ ਦੋ ਰੋਜ਼ਾ ਬੇਕਰੀ ਕੈਂਪ

ਅਜੀਤ ਡੈਸਕ 24-09-2025
ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)-ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਮਹਿਰਾਜ ਵਿਖੇ ਡਾਇਰੈਕਟਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਬੇਕਰੀ ਕੈਂਪ ਲਗਾਇਆ ਗਿਆ ਜਿਸ ਵਿਚ ਔਰਤਾਂ, ਕੁੜੀਆਂ ਨੇ ਹਿੱਸਾ ਲਿਆ | ਬੇਕਰੀ ਅਧਿਆਪਕਾ ਰਜਨੀ ਜੇਠੀ ਰਾਮਪੁਰਾ ਨੇ ਬਿਨਾਂ ਕੈਮੀਕਲ ਵਰਤੇ ਅਤੇ ਸਾਫ਼ ਸੁਥਰੇ ਢੰਗ ਨਾਲ ਪ੍ਰੋਡਕਟ ਬਣਾਉਣ ਦੀ ਬੇਕਰੀ ਦੀ ਟਰੇਨਿੰਗ ਦਿੱਤੀ | ਟਰੇਨਿੰਗ ਦੌਰਾਨ ਔਰਤਾਂ ਨੂੰ ਸਮੋਸੇ, ਵੱਖ-ਵੱਖ ਖਾਣੇ ਬਣਾਉਣ, ਅਚਾਰ, ਚਟਣੀ, ਬਿਸਕੁੱਟ, ਪੀਜ਼ਾ, ਬਰੈੱਡ ਆਦਿ ਦੇ ਨਾਲ ਨਾਲ ਹੋਰ ਪ੍ਰੋਡਕਟਸ ਦੀ ਸਿਖਲਾਈ ਦਿੱਤੀ ਗਈ | ਉਕਤ ਡਾਇਰੈਕਟਰ ਕੁਲਦੀਪ ਸਿੰਘ ਨੇ ਬੇਕਰੀ ਦੇ ਪ੍ਰੋਡਕਟਸ ਦੀ ਪੌਸ਼ਟਿਕਤਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ, ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਖੇਤੀਬਾੜੀ ਮਾਹਿਰ ਜਸਕਰਨ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਕਰਜ਼ਾ ਲੈਣ ਆਏ ਗਾਹਕ ਨੇ ਬੈਂਕ ਮੈਨੇਜਰ ਅਤੇ ਸੁਰੱਖਿਆ ਗਾਰਡ 'ਤੇ ਬਦ-ਸਲੂਕੀ ਦੇ ਲਗਾਏ ਦੋਸ਼-ਬੈਂਕ ਮੈਨੇਜਰ ਨੇ ਦੋਸ਼ ਨਕਾ... ਅਗਲੀ ਖ਼ਬਰ ਭੁੱਚੋ ਖ਼ੁਰਦ ਵਿਖੇ ਯੂਥ ਪਬਲਿਕ ਲਾਇਬਰੇਰੀ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।