14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਾਬਾ ਬਿ੍ਜ ਲਾਲ ਦੀ ਯਾਦ ਵਿਚ ਲਗਾਇਆ ਖ਼ੂਨਦਾਨ ਕੈਂਪ <br/>

ਅਜੀਤ ਡੈਸਕ 23-10-2025
ਰਾਮਪੁਰਾ ਫੂਲ, 22 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਸ਼ਹਿਰ ਦੇ ਕੌਂਸਲਰ ਸੂਰਜ ਰਾਜੌਰਾ ਅਤੇ ਬੱਬੂ ਰਾਜੌਰਾ ਦੇ ਪਿਤਾ ਸਵਰਗਵਾਸੀ ਬਾਬਾ ਬਿ੍ਜ ਲਾਲ ਦੀ ਯਾਦ ਵਿਚ ਖ਼ੂਨਦਾਨ ਕੈਂਪ ਸਮੂਹ ਕਾਂਵੜ ਸੰਗ ਐਮਰਜੈਂਸੀ ਬਲੱਡ ਸੇਵਾ ਸੰਗ ਅਤੇ ਸ਼ਿਰਡੀ ਸਾਈਾ ਮੰਦਰ, ਰਾਮਪੁਰਾ ਫੂਲ ਦੇ ਸਹਿਯੋਗ ਨਾਲ ਲਗਾਇਆ ਗਿਆ | ਸੰਘ ਦੇ ਪ੍ਰਧਾਨ ਨੀਰਜ ਚੌਧਰੀ ਦੀ ਪ੍ਰੇਰਣਾ ਨਾਲ ਅਤੇ ਐੱਸ.ਕੇ.ਐੱਸ. ਐਮਰਜੈਂਸੀ ਬਲੱਡ ਸੇਵਾ ਦੇ ਡਾਇਰੈਕਟਰ ਅਭਿਸ਼ੇਕ ਬਾਂਸਲ ਦੀ ਅਗਵਾਈ ਹੇਠ ਲਗਾਏ ਕੈਂਪ ਵਿਚ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਸਹਿਯੋਗ ਦਿੱਤਾ | ਕੈਂਪ ਦੌਰਾਨ ਕੁੱਲ 21 ਯੂਨਿਟ ਖੂਨ ਇਕੱਠਾ ਕੀਤਾ ਗਿਆ | ਇਸ ਮੌਕੇ ਗ੍ਰੀਨ ਮਿਸ਼ਨ ਵੈੱਲਫ਼ੇਅਰ ਸੋਸਾਇਟੀ ਵਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ | ਸਮਾਗਮ ਵਿਚ ਸਮੂਹ ਕਾਂਵੜ ਸੰਘ ਰਾਮਪੁਰਾ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਵਪਾਰ ਮੰਡਲ ਰਾਮਪੁਰਾ, ਵਪਾਰ ਮੰਡਲ ਬੱਸ ਸਟੈਂਡ ਅਤੇ ਕਈ ਹਸਤੀਆਂ ਹਾਜ਼ਰ ਰਹੀਆਂ | ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਸਮਾਜ ਸੇਵੀ ਮਨਜੀਤ ਸਿੰਘ ਬਿੱਟੀ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਖਾਦੀ ਬੋਰਡ ਦੇ ਚੇਅਰਮੈਨ ਇੰਦਰਜੀਤ ਮਾਨ, ਨਗਰ ਕੌਂਸਲ ਰਾਮਪੁਰਾ ਦੀ ਪ੍ਰਧਾਨ ਕਿਰਨਦੀਪ ਕੌਰ ਬਰਾੜ, ਬਲਾਕ ਪ੍ਰਧਾਨ ਰੌਬੀ ਬਰਾੜ, ਕਸ਼ਮੀਰੀ ਲਾਲ ਤੰਵਰ ਪ੍ਰਧਾਨ ਖਟੀਕ ਸਮਾਜ, ਸਮੂਹ ਪੱਤਰਕਾਰ ਭਾਈਚਾਰਾ, ਕੌਂਸਲਰ ਸੁਰਜੀਤ ਕੰਡਾ, ਜਸਪਾਲ ਸਿੰਘ ਜੱਸੂ, ਬਲਜਿੰਦਰ ਸਿੰਘ, ਮਨਦੀਪ ਸ਼ਰਮਾ, ਦਿਨੇਸ਼ ਬਾਂਸਲ ਅਤੇ ਨਗਰ ਕੌਂਸਲ ਦੇ ਸਾਰੇ ਕੌਂਸਲਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |

ਪਿਛਲੀ ਖ਼ਬਰ ਅਨਾਜ ਮੰਡੀਆਂ ਵਿਚ ਬੈਠ ਕੇ ਕਿਸਾਨਾਂ ਨੇ ਮਨਾਈ ਦੀਵਾਲੀ ਪਿਛਲੇ ਡੇਢ ਹਫ਼ਤੇ ਤੋਂ ਝੋਨੇ ਦੀ ਫ਼ਸਲ ਵੇਚਣ ਲਈ ਅਨਾਜ ਮੰਡੀਆ... ਅਗਲੀ ਖ਼ਬਰ ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਦੀਵਾਲੀ ਨੂੰ ਸਮਰਪਿਤ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।