15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਨਿਰਮਲ ਡੇਰਾ ਖ਼ੂਹਾਂ ਵਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 23-10-2025
ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਦੇ ਨਿਰਮਲ ਡੇਰਾ ਖੂਹਾਂ ਵਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸ 'ਚ ਗੁਰੂ ਨਾਨਕ ਆਈ ਹਸਪਤਾਲ ਭੁੱਚੋ ਮੰਡੀ ਤੋਂ ਡਾਕਟਰਾਂ ਦੀ ਸਮੁੱਚੀ ਟੀਮ ਨੇ ਆਧੁਨਿਕ ਵੈਨ ਰਾਹੀਂ ਸੇਵਾਵਾਂ ਦਿੱਤੀਆਂ | ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਤੋਂ ਨਿਰਮਲ ਡੇਰਾ ਖੂਹਾਂ ਵਾਲਾ ਵਿਖੇ ਜੇ. ਕੇ. ਕੇਅਰ ਲਾਈਫ਼ ਆਯੂਰਵੇਦਾ ਸਮੁੱਚੀ ਟੀਮ ਦੇ ਸਹਿਯੋਗ ਨਾਲ ਦੇਸੀ ਕਾੜਿ੍ਹਆਂ ਦੀ ਸੇਵਾ ਹਰ ਐਤਵਾਰ ਨਿਰੰਤਰ ਚੱਲ ਰਹੀ ਹੈ ਨਾਲ ਹੀ ਸੰਗਤ ਵਲੋਂ ਚੌਪਹਿਰਾ ਸਾਹਿਬ ਦੇ ਪਾਠ ਵੀ ਕੀਤੇ ਜਾਂਦੇ ਹਨ ਅਤੇ ਲੰਗਰ ਸੇਵਾ ਹਰ ਐਤਵਾਰ ਸਵੇਰੇ 9 ਵਜੇ ਤੋਂ 5 ਵਜੇ ਤੱਕ ਨਿਰੰਤਰ ਚੱਲ ਰਹੀ ਹੈ | ਇਸ ਐਤਵਾਰ ਸੇਵਾ ਵਿਚ ਹੋਰ ਵਾਧਾ ਕਰਦਿਆਂ ਬਾਬਾ ਪ੍ਰਮਿੰਦਰ ਸਿੰਘ ਕੁਲਾਰ ਵਲੋਂ ਗੁਰੂ ਨਾਨਕ ਆਈ ਹਸਪਤਾਲ ਭੁੱਚੋ ਮੰਡੀ ਤੋਂ ਡਾਕਟਰਾਂ ਦੀ ਸਮੁੱਚੀ ਟੀਮ ਨੇ ਆਧੁਨਿਕ ਵੈਨ ਰਾਹੀਂ ਸੇਵਾਵਾਂ ਨਾਲ ਅੱਖਾਂ ਦੇ ਮੁਕਤ ਜਾਂਚ ਕੈਂਪ ਵੀ ਲਗਾਏ ਗਏ, ਜਿਸ ਵਿਚ ਬਹੁਤ ਸਾਰੇ ਮਰੀਜ਼ਾਂ ਦੇ ਅੱਖਾਂ ਦੇ ਮੁਫ਼ਤ ਜਾਂਚ ਕੀਤੀ ਗਏ ਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ ਜਦਕਿ ਐਨਕਾਂ ਵੀ ਅੱਧੇ ਰੇਟ 'ਤੇ ਬਣਾ ਕੇ ਦਿੱਤੀਆਂ ਗਈਆਂ | ਸਮੂਹ ਸੇਵਾਦਾਰਾਂ ਅਤੇ ਜੇ. ਕੇ. ਕੇਅਰ ਲਾਈਫ਼ ਦੇ ਸਮੁੱਚੇ ਮੁਲਾਜ਼ਮਾਂ ਨੂੰ ਦੀਵਾਲੀ ਦੇ ਤਿਉਹਾਰ ਅਤੇ ਬੰਦੀਛੋੜ ਦਿਹਾੜੇ ਨੂੰ ਮੁੱਖ ਰੱਖਦਿਆਂ ਮਿੱਠੇ ਉਪਹਾਰ ਵੀ ਵੰਡੇ ਗਏ | ਇਸ ਸਮੇਂ ਨਿਰਮਲ ਡੇਰਾ ਖੂਹਾਂ ਵਾਲਾ ਦੇ ਮੁੱਖ ਸੇਵਾਦਾਰ ਬਾਬਾ ਪਰਮਿੰਦਰ ਸਿੰਘ ਨਾਲ ਡਾ: ਜਗਰਾਜ ਸਿੰਘ, ਡਾ: ਪਦਮ ਦੀਕਸ਼ਤ, ਡਾ: ਗੁਰਤੇਜ ਸਿੰਘ, ਧਰਮ ਸਿੰਘ ਖਾਲਸਾ, ਗੁਰਚਰਨ ਸਿੰਘ ਫੌਜੀ, ਬਲਜੀਤ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਨੰਨ੍ਹੇ-ਮੁੰਨੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਬੀ ਪੀ ਈ ਓ ਭਗਤਾ ਨੇ ਕੀਤੀ... ਅਗਲੀ ਖ਼ਬਰ 'ਬੰਦੀ ਛੋੜ ਦਿਵਸ' ਨੂੰ ਸਮਰਪਿਤ ਸਰਕਾਰੀ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਨੂੰ ਫ਼ਲ ਅਤੇ ਲੰਗਰ ਵਰਤਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।