15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਨੰਨ੍ਹੇ-ਮੁੰਨੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਬੀ ਪੀ ਈ ਓ ਭਗਤਾ ਨੇ ਕੀਤੀ ਇਨਾਮਾਂ ਦੀ ਵੰਡ <br/>

ਅਜੀਤ ਡੈਸਕ 23-10-2025
ਭਗਤਾ ਭਾਈਕਾ, 22 ਅਕਤੂਬਰ (ਸੁਖਪਾਲ ਸਿੰਘ ਸੋਨੀ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਅੱਡਾ ਵਿਖੇ ਸਮੂਹ ਸੈਂਟਰ ਮੁਖੀ ਸਿੱਖਿਆ ਬਲਾਕ ਭਗਤਾ ਭਾਈਕਾ ਦੀ ਅਗਵਾਈ ਵਿਚ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ (ਅੰਡਰ-11) ਕਰਵਾਈਆਂ ਗਈਆਂ | ਖੇਡਾਂ ਵਿਚ ਛੇ ਕਲੱਸਟਰਾਂ ਦੇ ਤਕਰੀਬਨ 800 ਬੱਚਿਆਂ ਨੇ ਭਾਗ ਲਿਆ | ਸੀ ਐਚ ਟੀ ਜਗਸੀਰ ਸਿੰਘ ਪੰਮਾ ਨੇ ਦੱਸਿਆ ਕਿ ਖੇਡਾਂ ਦੇ ਨਤੀਜਿਆਂ ਦੌਰਾਨ ਲੜਕਿਆਂ ਦੀ 100 ਮੀਟਰ ਦੌੜ ਵਿਚ ਨਹੀਮ ਸੈਂਟਰ ਅੱਡਾ ਭਗਤਾ ਨੇ ਪਹਿਲਾ, ਹਰਮਨ ਸਿੰਘ ਕੋਠਾਗੁਰੂ ਨੇ ਦੂਸਰਾ, ਜਦਕਿ ਲੜਕੀਆਂ ਦੇ 100 ਮੀਟਰ ਮੁਕਾਬਲਿਆਂ ਦੌਰਾਨ ਸਿਮਰਨਜੀਤ ਕੌਰ ਢਪਾਲੀ ਨੇ ਪਹਿਲਾ ਤੇ ਕਾਸਿਫ਼ਾ ਪ੍ਰਵੀਨ ਅੱਡਾ ਭਗਤਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਦੌੜਾਂ ਦੇ 200 ਮੀਟਰ (ਲੜਕੇ) ਵਿਚ ਕਰਨ ਸਿੰਘ ਆਕਲੀਆ ਜਲਾਲ ਨੇ ਪਹਿਲਾ ਤੇ ਏਕਮ ਸਿੰਘ ਸਲਾਬਤਪੁਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ 200 ਮੀਟਰ ਦੌੜਾਂ ਦੇ ਮੁਕਾਬਲਿਆਂ ਦੌਰਾਨ ਸਿਮਰਨ ਕੌਰ ਢਪਾਲੀ ਨੇ ਪਹਿਲਾ, ਰੁਤਮਜੀਤ ਕੌਰ ਕੋਠਾਗੁਰੂ ਨੇ ਦੂਸਰਾ, 400 ਮੀਟਰ (ਲੜਕੇ) ਵਿਚ ਨਹੀਮ ਅੱਡਾ ਭਗਤਾ ਨੇ ਪਹਿਲਾ ਤੇ ਯੁਵਰਾਜ ਸਿੰਘ ਆਕਲੀਆ ਜਲਾਲ ਨੇ ਦੂਸਰਾ, 400 ਮੀਟਰ (ਲੜਕੀਆਂ) ਦੇਮੁਕਾਬਲੇ ਦੌਰਾਨ ਅਸ਼ਮੀਤ ਕੌਰ ਨੇ ਪਹਿਲਾ ਤੇ ਸਰਮਿਨ ਕੌਰ ਬੱਜੋਆਣਾ ਨੇ ਦੂਸਰਾ, ਦੌੜਾਂ ਦੇ 600 ਮੀਟਰ (ਲੜਕੇ) ਵਿੱਚ ਸਹਿਜ ਸਿੰਘ ਢਪਾਲੀ ਨੇ ਪਹਿਲਾ ਤੇ ਸਤਿਨਾਮ ਸਿੰਘ ਬੱਜੋਆਣਾ ਨੇ ਦੂਸਰਾ, 600 ਮੀਟਰ (ਲੜਕੀਆਂ) ਸਿਮਰਨ ਕੌਰ ਢਪਾਲੀ ਨੇ ਪਹਿਲਾ ਤੇ ਸੁਖਮਨਕੌਰ ਢਪਾਲੀ ਨੇ ਦੂਸਰਾ, ਰਿਲੇਅ ਰੇਸ (ਲੜਕੇ) ਵਿੱਚ ਅੱਡਾ ਭਗਤਾ ਨੇ ਪਹਿਲਾ ਤੇ ਢਪਾਲੀ ਨੇ ਦੂਸਰਾ, ਰਿਲੇਅ ਰੇਸ (ਲੜਕੀਆਂ) ਢਪਾਲੀ ਨੇ ਪਹਿਲਾ ਤੇ ਅੱਡਾ ਭਗਤਾ ਨੇ ਦੂਸਰਾ, ਲੜਕਿਆਂ ਦੀ ਲੰਬੀ ਛਾਲ ਵਿਚ ਸਲਮਾਨ ਖਾਨ ਅੱਡਾ ਭਗਤਾ ਨੇ ਪਹਿਲਾ ਤੇ ਜਸਕੀਰਤ ਸਿੰਘ ਬੱਜੋਆਣਾ ਨੇ ਦੂਸਰਾ, ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਦੌਰਾਨ ਨਵਨੀਤ ਕੌਰ ਅੱਡਾ ਭਗਤਾ ਨੇ ਪਹਿਲਾ ਤੇ ਰਮਨਦੀਪ ਕੌਰ ਕੋਠਾ ਗੁਰੂ ਨੇਦੂਸਰਾ, ਸ਼ਾਟ ਪੁੱਟ (ਗੋਲਾ) ਮੁਕਾਬਲਿਆਂ ਵਿੱਚ ਪ੍ਰਭਜੋਤ ਸਿੰਘ ਢਪਾਲੀ ਪਹਿਲਾ ਤੇ ਅਰਮਾਨ ਦੀਪ ਸਿੰਘ ਕੋਠਾ ਗੁਰੂ ਨੇ ਦੂਜਾ, ਗੋਲਾ(ਲੜਕੀਆਂ) ਨਵਜੋਤ ਕੌਰ ਅੱਡਾ ਭਗਤਾ ਨੇ ਪਹਿਲਾ ਤੇ ਰਮਨਦੀਪ ਕੌਰ ਕੋਠਾ ਗੁਰੂ ਨੇ ਦੂਜਾ, ਲੜਕਿਆਂ ਦੇ ਸ਼ਤਰੰਜ ਮੁਕਾਬਲਿਆਂ ਦੌਰਾਨਸਲਾਬਤਪੁਰਾ ਨੇ ਪਹਿਲਾ ਤੇ ਕੋਠਾ ਗੁਰੂ ਨੇ ਦੂਸਰਾ, ਲੜਕੀਆਂ ਵਿਚੋਂ ਸਲਾਬਤਪੁਰਾ ਨੇ ਪਹਿਲਾ ਤੇ ਅੱਡਾ ਭਗਤਾ ਦੂਸਰਾ, ਬੈਡਮਿੰਟਨ (ਲੜਕੇ) ਵਿਚੋਂ ਸਲਾਬਤਪੁਰਾ ਨੇ ਪਹਿਲਾ ਅਤੇ ਢਪਾਲੀ ਨੇ ਦੂਸਰਾ, ਬੈਡਮਿੰਟਨ (ਲੜਕੀਆਂ) ਵਿਚ ਸਲਾਬਤਪੁਰਾ ਨੇ ਪਹਿਲਾ ਅਤੇ ਕੋਠਾ ਗੁਰੂਦੂਸਰਾ, ਜਿਮਨਾਸਟਿਕ (ਲੜਕੇ) ਕੋਠਾਗੁਰੂ ਨੇ ਪਹਿਲਾ ਤੇ ਅੱਡਾ ਭਗਤਾ ਨੇ ਦੂਸਰਾ, ਜਿਮਨਾਸਟਿਕ (ਲੜਕੀਆਂ) ਕੋਠਾ ਗੁਰੂ ਨੇ ਪਹਿਲਾਅਤੇ ਸਲਾਬਤਪੁਰਾ ਦੂਸਰਾ, ਯੋਗਾ (ਲੜਕੇ, ਲੜਕੀਆਂ) ਢਪਾਲੀ ਨੇ ਪਹਿਲਾ ਤੇ ਬੱਜੋਆਣਾ ਨੇ ਦੂਸਰਾ, ਫੱਟਬਾਲ (ਲੜਕੇ) ਆਕਲੀਆਜਲਾਲ ਨੇ ਪਹਿਲਾ ਤੇ ਕੋਠਾ ਗੁਰੂ ਨੇ ਦੂਸਰਾ, ਖੋ ਖੋ (ਲੜਕੇ) ਸਲਾਬਤਪੁਰਾ ਨੇ ਪਹਿਲਾ ਤੇ ਅੱਡਾ ਭਗਤਾ ਨੇ ਦੂਸਰਾ, ਖੋ-ਖੋ (ਲੜਕੀਆਂ) ਅੱਡਾਭਗਤਾ ਨੇ ਪਹਿਲਾ ਤੇ ਸਲਾਬਤਪੁਰਾ ਨੇ ਦੂਸਰਾ, ਕਰਾਟੇ (ਲੜਕੇ-ਲੜਕੀਆਂ) ਬੱਜੋਆਣਾ ਨੇ ਪਹਿਲਾ, ਕੋਠਾਗੁਰੂ ਦੂਜ ਸਥਾਨ ਹਾਸਿਲ ਕੀਤਾ | ਹਾਕੀ ਵਿੱਚ ਕੋਠਾ ਗੁਰੂ ਦੇ ਲੜਕੇ ਤੇ ਲੜਕੀਆਂ ਜੇਤੂ ਰਹੀਆਂ | ਮਿੰਨੀ ਹੈਂਡਬਾਲ (ਲੜਕੇ-ਲੜਕੀਆਂ) ਅੱਡਾ ਭਗਤਾ ਨੇ ਪਹਿਲਾ ਸਥਾਨ ਪ੍ਰਾਪਤਕੀਤਾ | ਕਬੱਡੀ ਨੈਸ਼ਨਲ ਸਟਾਈਲ (ਲੜਕੇ) ਬੱਜੋਆਣਾ ਨੇ ਪਹਿਲਾ ਤੇ ਸਲਾਬਤਪੁਰਾ ਨੇ ਦੂਸਰਾ, ਕਬੱਡੀ ਨੈਸ਼ਨਲ ਸਟਾਈਲ (ਲੜਕੀਆਂ)ਅੱਡਾ ਭਗਤਾ ਨੇ ਪਹਿਲਾ ਤੇ ਬੱਜੋਆਣਾ ਨੇ ਦੂਸਰਾ, ਕਬੱਡੀ ਸਰਕਲ ਸਟਾਈਲ ਵਿੱਚ ਅੱਡਾ ਭਗਤਾ ਨੇ ਪਹਿਲਾ ਤੇ ਬੱਜੋਆਣਾ ਨੇ ਦੂਸਰਾ, ਕੁਸ਼ਤੀ 25 ਕਿਲੋ ਭਾਰ ਵਰਗ ਵਿਚ ਬੱਜੋਆਣਾ ਨੇ ਪਹਿਲਾ ਤੇ ਆਕਲੀਆ ਜਲਾਲ ਨੇ ਦੂਸਰਾ, ਕੁਸ਼ਤੀ 30 ਕਿਲੋ ਵਿਚ ਅੱਡਾ ਭਗਤਾ ਨੇਪਹਿਲਾ ਤੇ ਢਪਾਲੀ ਨੇ ਦੂਸਰਾ, ਕੁਸ਼ਤੀ 28 ਕਿਲੋ ਦੇ ਮੁਕਾਬਲਿਆਂ ਦੌਰਾਨ ਕੋਠਾ ਗੁਰੂ ਨੇ ਪਹਿਲਾ ਤੇ ਆਕਲੀਆ ਜਲਾਲ ਨੇ ਦੂਸਰਾ, ਕੁਸ਼ਤੀ (32 ਕਿਲੋ ) ਅੱਡਾ ਭਗਤਾ ਨੇ ਪਹਿਲਾ ਤੇ ਆਕਲੀਆ ਜਲਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸੁਖਦੇਵ ਸਿੰਘ ਤੇ ਗਗਨਦੀਪ ਕੁਮਾਰ ਦੀ ਕੰਮ ਪ੍ਰਤੀ ਸਮਰਪਿਤ ਭਾਵਨਾ ਦੀ ਸਲਾਘਾ ਕੀਤੀ ਗਈ | ਖੇਡਾਂ ਦੇ ਅਖੀਰਲੇ ਦਿਨਦਿਲਬਾਗ ਸਿੰਘ ਬੀ ਪੀ ਈ ਓ ਭਗਤਾ ਭਾਈ ਤੇ ਹਰਜਿੰਦਰ ਸਿੰਘ ਸੀ ਐਚ ਟੀ ਢਪਾਲੀ ਵਲੋਂ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਗੁਰਬਖਸ਼ ਸਿੰਘ, ਜਗਵਿੰਦਰ ਸਿੰਘ ਬਰਾੜ ਤੇ ਜਗਸੀਰ ਸਿੰਘ ਭਗਤਾ ਨੇ ਖਿਡਾਰੀਆਂ ਤੇ ਪ੍ਰਬੰਧਕਾਂ ਨੂੰ ਖੇਡਾਂ ਕਰਵਾਉਣ ਦੀ ਵਧਾਈ ਦਿੱਤੀ | ਇਨ੍ਹਾਂ ਖੇਡਾਂ 'ਚ ਹਰਜੀਤ ਸਿੰਘ ਸੀਐਚਟੀ, ਹਰਜਿੰਦਰ ਸਿੰਘ ਸੀ ਐੱਚ ਟੀ, ਗੁਰਬਖਸ਼ ਸਿੰਘ ਸੀ ਐਚ ਟੀ, ਜਗਵਿੰਦਰ ਸਿੰਘਬਰਾੜ ਸੀ ਐੱਚ ਟੀ, ਕਰਮਜੀਤ ਸਿੰਘ ਐਚ ਟੀ, ਬੂਟਾ ਸਿੰਘ ਆਕਲੀਆ, ਜਸਵਿੰਦਰ ਜਲਾਲ, ਸੁਖਦੇਵ ਸਿੰਘ ਸਿੱਧੂ, ਹਰਪ੍ਰੀਤ ਸਿੰਘ ਗੋਲਡੀ, ਸੁਰਜੀਤ ਸਿੰਘ ਐਚ ਟੀ, ਗੁਰਪ੍ਰੀਤ ਸਿੰਘ ਢਪਾਲੀ, ਗੁਰਵਿੰਦਰ ਕਾਂਗੜ, ਹਰਜੀਤ ਸਿੰਘ ਨਾਥਪੁਰਾ, ਲਖਵੀਰ ਸਿੰਘ ਐਚ ਟੀ, ਜਸਵੀਰ ਸਿੰਘ ਕਲਿਆਣ, ਸਿਕੰਦਰ ਸਿੰਘ ਐਚ ਟੀ, ਪਿ੍ਤਪਾਲ ਕੌਰ, ਆਰਤੀ ਦੇਵੀ, ਮਨਦੀਪ ਕੌਰ, ਗੁਰਮੀਤ ਕੌਰ, ਅੰਮਿ੍ਤਪਾਲ ਕਲੇਰ, ਰਜਿੰਦਰ ਕੌਰ, ਸ਼ਿੰਕੂ ਬਾਲਾ, ਬਲਜੀਤ ਸਿੰਘ, ਮੀਨਾ ਰਾਣੀ, ਚਰਨਜੀਤ ਕੌਰ, ਪਰਮਿੰਦਰ ਪਾਲ ਕੌਰ, ਸੁਖਦੀਪ ਸਿੰਘ, ਰਾਜਵਿੰਦਰ ਬਰਾੜ, ਜਸ਼ਨ ਚੰਮ, ਅਵਤਾਰ ਸਿੰਘ, ਬਲਜਿੰਦਰ ਸ਼ਰਮਾ, ਸੁਖਦੀਪ ਸਿੰਘ, ਸਵਰਨਜੀਤ ਭਗਤਾ ਤੇ ਬਲਾਕ ਭਗਤਾ ਦੇ ਸਮੂਹ ਅਧਿਆਪਕਾਂ ਦਾ ਯੋਗਦਾਨ ਰਿਹਾ |

ਪਿਛਲੀ ਖ਼ਬਰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਨਿਰਮਲ ਡੇਰਾ ਖ਼ੂਹਾਂ ਵਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।