ਬਠਿੰਡਾ, 23 ਅਕਤੂਬਰ (ਅਵਤਾਰ ਸਿੰਘ ਕੈਂਥ)- ਅੱਜ ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਧੰਨਜਲ ਦੀ ਅਗਵਾਈ ਵਿਚ ਥਰਮਲ ਪੈਨਸ਼ਨਰਜ਼ ਵਲੋਂ ਪੰਜਾਬ ਵਿਚ ਆਏ ਹੜ੍ਹਾਂ ਨਾਲ ਲੋਕਾਂ ਦੇ ਹੋਏ ਮਾਲੀ ਨੁਕਸਾਨ ਲਈ ਸਹਾਇਤਾ ਫ਼ੰਡ ਜੋ ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਆਪਣੀ ਪੈਨਸ਼ਨ ਵਿਚੋਂ ਯੋਗਦਾਨ ਪਾਇਆ ਗਿਆ ਸੀ ਉਸ ਨੂੰ ਖ਼ਾਲਸਾ ਏਡ ਹੈੱਡ ਆਫ਼ਿਸ ਪਟਿਆਲਾ ਦੇ ਐਮ.ਡੀ. ਦਵਿੰਦਰਪਾਲ ਸਿੰਘ ਨੂੰ ਸੌਂਪਿਆ¢ ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਦੋ ਲੱਖ ਰੁਪਏ (2 ਲੱਖ) ਸਹਾਇਤਾ ਫ਼ੰਡ ਦਾ ਚੈੱਕ ਉਨ੍ਹਾਂ ਨੂੰ ਸੌਂਪਿਆ ਗਿਆ ਕਿਉਂਕਿ ਹਰ ਅÏਖੀ ਘੜੀ ਵਿਚ ਇਹ ਖ਼ਾਲਸਾ ਏਡ ਸੰਸਥਾ ਸਭ ਤੋਂ ਪਹਿਲਾ ਅਜਿਹੀ ਕੁਦਰਤੀ ਆਫ਼ਤ ਸਮੇਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਸਹਾਇਤਾ ਕਰਨ ਲਈ ਵਲੰਟੀਅਰਜ਼ ਅਤੇ ਲੋੜੀਂਦਾ ਸਮਾਨ ਭੇਜਦੀ ਹੈ¢ ਇਸ ਸਮੇਂ ਖ਼ਾਲਸਾ ਏਡ ਦੇ ਐਮ.ਡੀ. ਦਵਿੰਦਰ ਪਾਲ ਸਿੰਘ ਇੰਚਾਰਜ ਪੰਜਾਬ ਅਤੇ ਖ਼ਾਲਸਾ ਏਡ ਜ਼ਿਲ੍ਹਾ ਬਠਿੰਡਾ ਦੇ ਗੁਰਤੇਜ ਸਿੰਘ ਮੰਡੀ ਖ਼ੁਰਦ, ਭਾਈ ਮਤੀ ਦਾਸ ਗੁਰਦੁਆਰਾ ਕਮੇਟੀ ਵਲੋਂ ਭਾਈ ਜਗਤਾਰ ਸਿੰਘ, ਨਗਰ ਪੰਚਾਇਤ ਰਾਏਕੇ ਕਲਾਂ, ਪਿੰਡ ਕੋਟਸਮੀਰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਗੁਰਮੇਲ ਸਿੰਘ ਨੇ ਆਪਣੇ ਵਿਚਾਰ ਰੱਖੇ ਇਨ੍ਹਾਂ ਤੋ ਇਲਾਵਾ ਇਸ ਸਮੇਂ ਪ੍ਰਧਾਨ ਮਨਜੀਤ ਸਿੰਘ ਧੰਨਜਲ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ, ਸਕੱਤਰ ਗੁਰਮੇਲ ਸਿੰਘ, ਸੂਬਾ ਸਿੰਘ ਮੱਤਾ, ਵੇਦ ਪ੍ਰਕਾਸ਼, ਸੱਤ ਦੇਵ ਸ਼ਰਮਾ, ਬਿਕਰਮਜੀਤ ਸ਼ਰਮਾ ਅਤੇ ਨਵਤੇਜ ਸਿੰਘ ਗਰੇਵਾਲ ਹਾਜ਼ਰ ਸਨ¢ ਪ੍ਰੋਗਰਾਮ ਦੇ ਅਖੀਰ ਵਿਚ ਖ਼ਾਲਸਾ ਏਡ ਸੰਸਥਾ ਵਲੋਂ ਥਰਮਲ ਪੈਨਸ਼ਨਰਜ਼ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਰਾਸ਼ੀ ਦੇਣ ਲਈ ਵਿਸ਼ੇਸ਼ ਸਨਮਾਨ ਮੁਮੈਂਟੋ ਭੇਟ ਕੀਤਾ¢ ਸਮੂਹ ਪੈਨਸ਼ਨਰਜ਼ ਕਾਰਜਕਾਰਨੀ ਕਮੇਟੀ ਵਲੋਂ ਸਾਰੇ ਪੈਨਸ਼ਨਰਜ਼ ਮੈਂਬਰਾਂ ਦਾ ਹੜ੍ਹ ਪੀੜਤਾਂ ਦੀ ਸਹਾਇਤਾ ਵਿਚ ਯੋਗਦਾਨ ਪਾਉਣ ਲਈ ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ¢
ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਨੇ ਖ਼ਾਲਸਾ ਏਡ ਸੰਸਥਾ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ 2 ਲੱਖ ਦਾ ਚੈੱਕ ਸੌਂਪਿਆ
ਅਜੀਤ ਡੈਸਕ
24-10-2025