ਰਾਮਪੁਰਾ ਫੂਲ, 23 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਸੂਬੇ ਅੰਦਰ ਝੋਨੇ ਦੀ ਫ਼ਸਲ ਵਢਾਈ ਦਾ ਸੀਜ਼ਨ ਇਸ ਸਮੇਂ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਚੱਲਦਿਆਂ ਅਗੇਤੀ ਕਿਸਮ ਦੇ ਝੋਨੇ ਵਾਲੀ ਫ਼ਸਲ ਮੰਡੀਆਂ 'ਚ ਪੁੱਜ ਰਹੀ ਹੈ¢ ਉੱਥੇ ਹੀ ਝੋਨੇ ਦੀ ਫ਼ਸਲ ਦੌਰਾਨ ਪਰਾਲੀ ਦੀ ਸੰਭਾਲ ਨੂੰ ਲੈ ਕੇ ਸਰਕਾਰ ਵਲੋਂ ਲੋੜੀਂਦੇ ਪ੍ਰਬੰਧਾਂ ਦੀ ਘਾਟ ਕਰਕੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ¢ ਇਸ ਸਾਰੇ ਮਸਲੇ ਦੇ ਢੁਕਵੇਂ ਹੱਲ ਲਈ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਇਕ ਮੁਹਿੰਮ ਵਿੱਢੀ ਹੋਈ ਹੈ ਜਿਸ ਦਾ ਮੁੱਖ ਮਕਸਦ ਪਰਾਲੀ ਦੀ ਸੰਭਾਲ ਨੂੰ ਲੈ ਕੇ ਸਰਕਾਰ ਪਾਸੋਂ ਲੋੜੀਂਦੇ ਪ੍ਰਬੰਧਾਂ ਜਿਨ੍ਹਾਂ 'ਚ ਖ਼ਾਸਕਰ ਮਸ਼ੀਨਰੀ ਦੀ ਪੂਰਤੀ ਨੂੰ ਲੈ ਕੇ ਹੈ¢ ਇਸ ਸਾਰੇ ਮਸਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਕਿਸਾਨ ਨੂੰ ਉਦੋਂ ਮਜਬੂਰੀ ਬਣ ਜਾਂਦੀ ਹੈ ਜਦ ਸਰਕਾਰ ਵਲੋਂ ਲੋੜੀਂਦੇ ਢੁਕਵੇਂ ਪ੍ਰਬੰਧ ਨਾ ਕੀਤੇ ਜਾਣ ਕਰਕੇ ਕਿਸਾਨ ਲਈ ਆਪਣੀ ਅਗਲੀ ਸਾਉਣੀ ਦੇ ਸੀਜ਼ਨ ਦੀ ਬਿਜਾਈ ਵਾਲੀ ਫ਼ਸਲ ਦਾ ਸਮਾਂ ਲੰਘਣ ਦੀ ਕਗਾਰ ਉਪਰ ਆ ਜਾਂਦਾ ਹੈ ਤੇ ਅਜਿਹੇ ਸਮੇਂ 'ਚ ਕਿਸਾਨ ਸਰਕਾਰੀ ਪ੍ਰਬੰਧਾਂ ਦੀ ਉਡੀਕ ਕਰਦਾ ਕਰਦਾ ਉਸ ਕੋਲ ਪਰਾਲੀ ਨੂੰ ਅੱਗ ਲਗਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ¢ ਅਗਲੇ 5 ਦਿਨ ਦਾ ਸਮਾਂ ਲਿਖ ਕੇ ਉਸ ਨੂੰ ਸਥਾਨਕ ਤਹਿਸੀਲਦਾਰ ਦਫ਼ਤਰ ਜਾਂ ਹੋਰ ਵੀ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਕੋਲ ਜਮਾਂ ਕਰਵਾਏਗਾ ਤੇ ਇਸ ਦੇ ਤਹਿਤ ਜੇਕਰ ਅਰਜ਼ੀ ਜਮਾਂ ਕਰਾਉਣ ਦੇ 5 ਦਿਨਾਂ ਬਾਅਦ ਵੀ ਪਰਾਲੀ ਦੀ ਸੰਭਾਲ ਲਈ ਕੋਈ ਸਰਕਾਰੀ ਪ੍ਰਬੰਧ ਮੁਕੰਮਲ ਨਹੀਂ ਹੁੰਦੇ ਤਾਂ ਉਸ ਤੋਂ ਉਪਰੰਤ ਕਿਸਾਨ ਆਪਣੇ ਪੱਧਰ ਉਪਰ ਆਪਣੇ ਨਿੱਜੀ ਵਿੱਤ ਮੁਤਾਬਿਕ ਪਰਾਲੀ ਦੇ ਨਿਪਟਾਰੇ ਲਈ ਮਜਬੂਰ ਹੋਵੇਗਾ ਤੇ ਇਸ ਸਭ ਦੌਰਾਨ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਕਤ ਕਿਸਾਨ ਖਿਲਾਫ ਕਿਸੇ ਵੀ ਕਿਸਮ ਦੀ ਜੇਕਰ ਕੋਈ ਕਾਰਵਾਈ ਕੀਤੀ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ¢ ਪ੍ਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਬੀਤੀ 20 ਅਕਤੂਬਰ ਨੂੰ ਪਿੰਡ ਢਿਪਾਲੀ ਅਤੇ ਫੂਲ ਦੇ ਸੈਂਕੜੇ ਕਿਸਾਨਾਂ ਨੇ ਇਹ ਅਰਜ਼ੀਆਂ ਨੂੰ ਭਰ ਕੇ ਤਹਿਸੀਲਦਾਰ ਫੂਲ ਕੋਲ ਜਮਾਂ ਕਰਵਾਏ ਹਨ ਜਦੋਂ ਕਿ ਅੱਜ ਵੀਰਵਾਰ ਨੂੰ ਵੀ ਪਿੰਡ ਸੇਲਬਰਾਹ, ਢਿਪਾਲੀ ਤੇ ਫੂਲ ਨਾਲ ਸੰਬੰਧਿਤ ਹੋਰਨਾਂ ਕਿਸਾਨਾਂ ਨੇ ਵੀ ਇਹ ਅਰਜ਼ੀਆਂ ਨੂੰ ਭਰ ਕੇ ਸਥਾਨਕ ਤਹਿਸੀਲਦਾਰ ਦਫ਼ਤਰ ਨੂੰ ਜਮਾਂ ਕਰਾਈਆਂ ਗਈਆਂ ਹਨ¢ ਇਸ ਮੌਕੇ ਅੱਜ ਦੇ ਕਾਰਵਾਈ ਏਜੰਡੇ ਦੀ ਅਗਵਾਈ ਜ਼ਿਲ੍ਹਾ ਸੀ: ਮੀਤ ਪ੍ਰਧਾਨ ਦਰਸ਼ਨ ਢਿੱਲੋਂ ਫੂਲ ਤੇ ਬਲਾਕ ਫੂਲ ਆਗੂ ਤੀਰਥ ਰਾਮ ਸੇਲਬਰਾਹ ਨੇ ਕੀਤੀ ਜਦੋਂ ਕਿ ਫੂਲ ਬਲਾਕ ਪ੍ਰਧਾਨ ਗੁਰਪ੍ਰੀਤ ਢਿਪਾਲੀ, ਗੁਰਨਾਮ ਜਥੇਦਾਰ ਢਿਪਾਲੀ, ਰੁਲਦੂ ਸਿੰਘ ਫੂਲ, ਹਰਜਿੰਦਰ ਸ਼ਰਮਾ ਫੂਲ, ਕÏਰ ਸਿੰਘ ਪ੍ਰਧਾਨ ਢਿਪਾਲੀ, ਸ਼ੰਮੀ ਫੂਲ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ¢
ਭਾਕਿਯੂ ਕ੍ਰਾਂਤੀਕਾਰੀ ਪੰਜਾਬ ਨੇ ਪਰਾਲੀ ਦੀ ਸੰਭਾਲ ਲਈ ਢੁਕਵੇਂ ਪ੍ਰਬੰਧਾਂ ਨੂੰ ਲੈ ਕੇ ਅਰਜ਼ੀਆਂ ਜਮ੍ਹਾਂ ਕਰਾਈਆਂ
ਅਜੀਤ ਡੈਸਕ
24-10-2025