21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਅਸਲ ਖ਼ੁਸ਼ੀ ਸਿਰਫ਼ ਚਾਨਣ ਕਰਨ 'ਚ ਹੀ ਨਹੀਂ, ਸਗੋਂ ਅੰਧੇਰੇ ਨੂੰ ਦੂਰ ਕਰਨ ਵਿਚ ਹੈ -ਡਾ. ਰਾਜੇਸ਼

ਅਜੀਤ ਡੈਸਕ 24-10-2025
ਰਾਮਾਂ ਮੰਡੀ, 23 ਅਕਤੂਬਰ (ਤਰਸੇਮ ਸਿੰਗਲਾ): ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਪਿੰਡ ਜੱਜਲ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਵਿਹੜੇ ਨੂੰ ਰੰਗ-ਬਿਰੰਗੀਆਂ ਲਾਈਟਾਂ, ਦੀਵਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ | ਸਕੂਲ ਦੇ ਡਾਇਰੈਕਟਰ ਰਾਜੇਸ਼ ਸਿੰਗਲਾ ਨੇ ਆਪਣੇ ਸੰਬੋਧਨ ਵਿਚ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਸਲ ਖ਼ੁਸ਼ੀ ਸਿਰਫ਼ ਚਾਨਣ ਕਰਨ ਵਿਚ ਹੀ ਨਹੀਂ, ਸਗੋਂ ਅੰਧੇਰੇ ਨੂੰ ਦੂਰ ਕਰਨ ਵਿਚ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਜੀਵਨ ਵਿਚ ਸੱਚਾਈ, ਇਮਾਨਦਾਰੀ ਅਤੇ ਦੂਜਿਆਂ ਦੀ ਸੇਵਾ ਦੇ ਰਾਹ 'ਤੇ ਚੱਲਣ | ਸਕੂਲ ਦੀ ਪਿ੍ੰਸੀਪਲ ਸੁਧਾਬਾਨੀ ਚੌਧਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਦੀਵਾਲੀ ਦਾ ਅਸਲ ਅਰਥ ਹੈ ਆਪਣੇ ਮਨ ਤੇ ਆਤਮਾ ਵਿਚ ਚਾਨਣ ਕਰਨਾ | ਇਹ ਤਿਉਹਾਰ ਸਾਨੂੰ ਨੇਕੀ ਤੇ ਸੱਚਾਈ ਦੇ ਰਾਹ 'ਤੇ ਤੁਰਨ ਲਈ ਪ੍ਰੇਰਿਤ ਕਰਦਾ ਹੈ | ਐੱਸ.ਐਮ.ਸੀ. ਮੈਂਬਰ ਡਾ. ਰਾਜੇਸ਼ ਸਿੰਗਲਾ ਡਾਇਰੈਕਟਰ, ਨਰਿੰਦਰ ਗੋਯਲ, ਜੈਪਾਲ ਗਰਗ ਵਲੋਂ ਵੀ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਵਿਦਿਆਰਥੀਆਂ ਵਿਚ ਥਾਲ਼ੀ ਸਜਾਉਣਾ, ਦੀਵੇ ਸਟੈਂਡ, ਦੀਵੇ ਬਣਾਉਣ, ਹਸਤਕਲਾ, ਪੇਪਰ ਕਰਾਫ਼ਟ ਅਤੇ ਕਲਾਸ ਸਜਾਵਟ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਵਿਦਿਆਰਥੀਆਂ ਵਲੋਂ 'ਇੰਟਰ ਹਾਊਸ' ਕੰਪੀਟੀਸ਼ਨ ਵਿਚ ਵੀ ਭਾਗ ਲਿਆ ਗਿਆ ਅਤੇ ਵਿਦਿਆਰਥੀਆਂ ਵਲੋਂ ਰਿਸੈੱਪਸ਼ਨ ਏਰੀਆ 'ਤੇ ਵੱਖ-ਵੱਖ ਤਰੀਕੇ ਦੀ ਰੰਗੋਲੀ ਬਣਾਈ ਗਈ | ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਆਤਮਿਕ ਪੱਖ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਕਿ ਤਿਉਹਾਰ ਮਨਾਉਂਦੇ ਹੋਏ ਸਾਨੂੰ ਪ੍ਰਦੂਸ਼ਣ ਤੋਂ ਬਚਣਾ ਚਾਹੀਦਾ ਹੈ ਅਤੇ ਘਰ ਤੇ ਸਕੂਲ ਦੋਹਾਂ ਥਾਵਾਂ 'ਤੇ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ |
ਪਿਛਲੀ ਖ਼ਬਰ ਕਾਰ ਸਵਾਰ ਇਕ ਵਿਅਕਤੀ 36 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਨਾਬਾਲਗਾ ਨੂੰ ਵਰਗਲਾਉਣ ਦੇ ਦੋਸ਼ 'ਚੋਂ ਇਕ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।