18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਭ ਧਰਮ ਸੇਵਾ ਭਾਵਨਾ ਦਾ ਉਪਦੇਸ਼ ਦਿੰਦੇ ਹਨ- ਚੇਅਰਮੈਨ ਮਲੂਕਾ <br/>

ਅਜੀਤ ਡੈਸਕ 24-12-2025
ਭਗਤਾ ਭਾਈਕਾ, 23 ਦਸੰਬਰ (ਸੁਖਪਾਲ ਸਿੰਘ ਸੋਨੀ)- ਇਲਾਕੇ ਦੀ ਸਮਾਜ ਸੇਵੀ ਅਤੇ ਰਾਜਨੀਤਿਕ ਨਾਮੀ ਸ਼ਖ਼ਸੀਅਤ ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਵਲੋਂ ਪਿੰਡ ਮਲੂਕਾ ਵਿਖੇ ਗੁਰੂ ਰਵਿਦਾਸ ਜੀ ਮੰਦਰ ਦਾ ਲੈਂਟਰ ਪਵਾਉਣ ਦੀ ਸੇਵਾ ਕੀਤੀ ਗਈ ਹੈ¢ ਸ. ਮਲੂਕਾ ਨੇ ਕਿਹਾ ਕਿ ਉਹ ਸਭ ਧਰਮਾਂ ਦਾ ਆਦਰ ਸਤਿਕਾਰ ਕਰਦੇ ਹਨ, ਉਨ੍ਹਾਂ ਲਈ ਸਭ ਧਰਮ ਇੱਕ ਬਰਾਬਰ ਹਨ¢ ਸਮੂਹ ਧਰਮ ਸਾਨੂੰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਅਤੇ ਆਪਸੀ ਮਿਲਵਰਤਨ ਪਿਆਰ ਮੁਹੱਬਤ ਬਣਾਈ ਰੱਖਣ ਦਾ ਸੰਦੇਸ਼ ਦਿੰਦੇ ਹਨ¢ਉਨ੍ਹਾਂ ਦੱਸਿਆ ਕਿ ਪਿੰਡ ਮਲੂਕਾ ਦੇ ਨÏਜਵਾਨਾਂ ਵੱਲੋਂ ਗੁਰੂ ਰਵਿਦਾਸ ਜੀ ਦੇ ਸਥਾਨ ਦਾ ਲੈਂਟਰ ਪਾਉਣ ਲਈ ਬੇਨਤੀ ਕਰਨ ਉਪਰੰਤ ਉਨ੍ਹਾਂ ਵਲੋਂ ਤੁਰੰਤ ਸੇਵਾ ਕਾਰਜ ਅਰੰਭ ਕੀਤੇ ਗਏ¢ ਉਕਤ ਸੇਵਾ ਦੇ ਉਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਮੇਟੀ ਮੈਂਬਰਾਂ ਅਤੇ ਨÏਜਵਾਨਾਂ ਵਲੋਂ ਚੇਅਰਮੈਨ ਮਲੂਕਾ ਦਾ ਧੰਨਵਾਦ ਕੀਤਾ ਗਿਆ¢ ਹਾਜ਼ਰੀਨ ਸੰਗਤਾਂ ਨੇ ਕਿਹਾ ਕਿ ਚੇਅਰਮੈਨ ਮਲੂਕਾ ਹਮੇਸ਼ਾ ਉਨ੍ਹਾਂ ਨਾਲ ਖੜਦੇ ਹਨ, ਉਹ ਵੱਡੇ ਦਿਲ ਵਾਲੇ ਸਮਾਜ ਸੇਵੀ ਆਗੂ ਹਨ, ਮਲੂਕਾ ਤੇ ਬਹੁਤ ਮਾਣ ਹੈ¢

ਪਿਛਲੀ ਖ਼ਬਰ ਮਾਨ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰ ਜਥੇਬੰਦੀ ਨਾਲ ਵੋਟਾਂ ਸਮੇਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ-ਡਾ: ਘੁੱਦਾ <br/> ਅਗਲੀ ਖ਼ਬਰ ਵੋਟਰ ਨਵੀਂ ਵੋਟ ਲਈ 31 ਦਸੰਬਰ ਤੱਕ ਬੀ. ਐਲ. ਓ. ਜਾਂ ਸੰਬੰਧਿਤ ਈ.ਆਰ.ਓ. ਦਫ਼ਤਰ ਨਾਲ ਕਰਨ ਸੰਪਰਕ-ਜ਼ਿਲ੍ਹਾ ਚੋਣ ਅਫ਼ਸਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।