31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੰਧੂ ਖੁਰਦ ਵਿਖੇ 'ਖ਼ੂਨਦਾਨ ਕੈਂਪ' ਲਗਾਇਆ

ਅਜੀਤ ਡੈਸਕ 24-09-2025
ਭਾਈਰੂਪਾ, 23 ਸਤੰਬਰ (ਵਰਿੰਦਰ ਲੱਕੀ)-ਸਹਾਰਾ ਜਨ ਸੇਵਾ ਕਲੱਬ ਸੰਧੂ ਖੁਰਦ ਵਲੋਂ ਬਲੱਡ ਡੌਨਰ ਕੌਂਸਲ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਖੂਨਦਾਨ ਲਹਿਰ ਦੇ ਬਾਨੀ ਸਵ: ਸ੍ਰੀ ਹਜ਼ਾਰੀ ਲਾਲ ਬਾਂਸਲ ਦੇ 91ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਸੰਧੂ ਖੁਰਦ ਵਿਖੇ ਲਗਾਇਆ ਗਿਆ | ਜਾਣਕਾਰੀ ਸਾਂਝੀ ਕਰਦਿਆਂ ਕਲੱਬ ਮੈਂਬਰ ਗੋਰਾ ਸੰਧੂ ਖੁਰਦ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਨਿਰਮਲਜੀਤ ਸਿੰਘ (ਮੁੱਖ ਅਫ਼ਸਰ ਥਾਣਾ ਟੱਲੇਵਾਲ) ਨੇ ਕੀਤਾ ਅਤੇ ਸੁਨੀਲ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਕੈਂਪ 'ਚ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਗੁਰੂ ਨਾਨਕ ਬਲੱਡ ਬੈਂਕ ਸੰਗਰੂਰ ਦੀ ਟੀਮ ਵਲੋਂ 33 ਯੂਨਿਟ ਬਲੱਡ ਇਕੱਤਰ ਕੀਤਾ ਗਿਆ | ਕਲੱਬ ਵਲੋਂ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪਿੰਡ ਸੰਧੂ ਖੁਰਦ ਵਿਚ ਸਵੈਇੱਛੁਕ ਖੂਨਦਾਨੀਆਂ ਦੀ ਕਾਫ਼ੀ ਗਿਣਤੀ ਹੈ ਇਹ ਕਿਸੇ ਵੀ ਐਮਰਜੈਂਸੀ 'ਚ ਦੂਰ-ਦੁਰਾਡੇ ਹਸਪਤਾਲਾਂ 'ਚ ਵੀ ਖੂਨਦਾਨ ਲਈ ਜਾਂਦੇ ਰਹਿੰਦੇ ਹਨ | ਇਸ ਕੈਂਪ ਮੌਕੇ ਪ੍ਰਧਾਨ ਮਨਮਿੰਦਰ ਸਿੰਘ, ਪਰਵਿੰਦਰ ਸਿੰਘ ਸੂਚ, ਡਾ: ਮਲਕੀਤ ਸਿੰਘ, ਗੁਰਮੀਤ ਬਦੇਸ਼ਾ, ਸਰਪੰਚ ਚਮਕੌਰ ਸਿੰਘ, ਸੁਰਿੰਦਰ ਗਰਗ, ਵਿਜੇ ਮਹਿਰਾਜ, ਬੂਟਾ ਮਹਿਰਾਜ, ਪਰਮਜੀਤ ਰਾਜਗੜ੍ਹ, ਪਰੀਤਮ ਆਰਟਿਸਟ, ਸਟਾਰ ਡੋਨਰ ਪਵਨ ਮਹਿਤਾ, ਹਰਦੀਪ ਰਾਈਆ, ਸਾਹਿਲਦੀਪ ਅਤੇ ਬੱਬੂ ਸੰਘੇੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੀ ਖਿਡਾਰਨ ਜਸ਼ਨਪ੍ਰੀਤ ਕੌਰ ਦੀ ਵੁਸ਼ੂ ਅਤੇ ਕਿੱਕ ਬਾਕਸਿੰਗ 'ਚ ਰਾਜ ਪੱਧਰੀ ਖੇਡਾ... ਅਗਲੀ ਖ਼ਬਰ ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।