31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ

ਅਜੀਤ ਡੈਸਕ 24-09-2025
ਰਾਮਪੁਰਾ ਫੂਲ, 23 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅੱਜ ਵਿਸ਼ਵ ਪੰਜਾਬੀ ਦਿਵਸ ਨੂੰ ਬਾਬਾ ਫਰੀਦ ਜੀ ਦੇ ਆਗਮਨ ਨੂੰ ਮੁੱਖ ਰੱਖ ਕੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਉਜਾਗਰ ਕੀਤਾ | ਸਮਾਗਮ ਵਿਚ ਪ੍ਰਭਜੋਤ ਕੌਰ (ਬੀ.ਏ. ਭਾਗ ਦੂਜਾ), ਮਹਿਕਦੀਪ ਕੌਰ (ਬੀ.ਏ. ਭਾਗ ਤੀਜਾ), ਹਰਮਨਪ੍ਰੀਤ ਕੌਰ (ਬੀ.ਏ. ਭਾਗ ਦੂਜਾ), ਮਨਦੀਪ ਕੌਰ (ਐਮ.ਏ. ਭਾਗ ਦੂਜਾ), ਅਰਸ਼ਦੀਪ ਕੌਰ (ਬੀ.ਐੱਡ. ਭਾਗ ਪਹਿਲਾ), ਪਰਵਿੰਦਰ ਕੌਰ (ਬੀ.ਐੱਡ. ਭਾਗ ਪਹਿਲਾ), ਕੋਮਲਪ੍ਰੀਤ ਕੌਰ (ਬੀ.ਏ. ਭਾਗ ਪਹਿਲਾ), ਜਸਪ੍ਰੀਤ ਕੌਰ (ਬੀ.ਏ. ਭਾਗ ਪਹਿਲਾ), ਮੁਸਕਾਨ (ਬੀ.ਏ. ਭਾਗ ਪਹਿਲਾ), ਜਸ਼ਨਪ੍ਰੀਤ ਸਿੰਘ (ਬੀ.ਏ. ਭਾਗ ਪਹਿਲਾ), ਪੁਸ਼ਪਿੰਦਰ (ਬੀ.ਏ. ਭਾਗ ਪਹਿਲਾ) ਅਤੇ ਪਵਨਪ੍ਰੀਤ ਕੌਰ (ਬੀ.ਏ. ਭਾਗ ਪਹਿਲਾ) ਨੇ ਹਿੱਸਾ ਲਿਆ | ਇਨ੍ਹਾਂ ਵਿਦਿਆਰਥੀਆਂ ਨੇ ਵਿਸ਼ਵ ਪੰਜਾਬੀ ਦਿਵਸ ਸਬੰਧੀ ਆਪਣੇ ਵਿਚਾਰ ਭਾਸ਼ਣਾਂ ਰਾਹੀਂ ਪੇਸ਼ ਕੀਤੇ | ਇਸ ਤੋਂ ਇਲਾਵਾ, ਵੱਖ-ਵੱਖ ਵਿਦਿਆਰਥੀਆਂ ਨੇ ਬਾਬਾ ਫਰੀਦ ਜੀ ਦੇ ਸਲੋਕ ਪੇਸ਼ ਕੀਤੇ ਅਤੇ ਕੁਝ ਵਿਦਿਆਰਥੀਆਂ ਨੇ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਰਾਹੀਂ ਸਭ ਨੂੰ ਮਨੋਰੰਜਨ ਕੀਤਾ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਰੋਬਿਨ ਮੰਗਲਾ ਨੇ ਨਿਭਾਈ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਬਘੇਲ ਸਿੰਘ ਨੇ ਪੰਜਾਬੀ ਭਾਸ਼ਾ ਦੇ ਹੋਂਦ ਵਿਚ ਆਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਸਹਾਇਕ ਡਾਇਰੈਕਟਰ ਪ੍ਰੋਫੈਸਰ ਜਸਵਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਦੀ ਉਤਪੱਤੀ ਬਾਰੇ ਵਿਚਾਰ ਚਰਚਾ ਕੀਤੀ ਜਦੋਂ ਕਿ ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ ਨੇ ਮਾਤ ਭਾਸ਼ਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਸਮਾਗਮ ਵਿਚ ਪੰਜਾਬੀ ਅਤੇ ਪ੍ਰੋ.ਕੁਮਾਰੀ ਸ਼ੈਲਜਾ, ਪ੍ਰੋ ਸੰਦੀਪ ਕੌਰ, ਪ੍ਰੋ ਹਰਜੀਤ ਕੌਰ, ਪ੍ਰੋ ਹਰਜੀਤ ਕੌਰ (ਮੰਡੀ ਕਲਾਂ), ਪ੍ਰੋਫੈਸਰ ਵਰਿੰਦਰ ਕੌਰ ਅਤੇ ਪ੍ਰੋ ਮਨਦੀਪ ਕੌਰ ਹਾਜ਼ਰ ਸਨ | ਇਸ ਸਮਾਗਮ ਨੇ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਅਤੇ ਸਤਿਕਾਰ ਨੂੰ ਵਧਾਇਆ |
ਪਿਛਲੀ ਖ਼ਬਰ ਸੰਧੂ ਖੁਰਦ ਵਿਖੇ 'ਖ਼ੂਨਦਾਨ ਕੈਂਪ' ਲਗਾਇਆ ਅਗਲੀ ਖ਼ਬਰ ਸਮੂਹ ਵਪਾਰ ਸੰਘ ਰਾਮਪੁਰਾ ਫੂਲ ਵਲੋਂ ਸਨਮਾਨ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।