31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸਮੂਹ ਵਪਾਰ ਸੰਘ ਰਾਮਪੁਰਾ ਫੂਲ ਵਲੋਂ ਸਨਮਾਨ ਸਮਾਰੋਹ ਕਰਵਾਇਆ

ਅਜੀਤ ਡੈਸਕ 24-09-2025
ਰਾਮਪੁਰਾ ਫੂਲ, 23 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਸਮੂਹ ਵਪਾਰ ਸੰਘ (ਪਟਿਆਲਾ ਮੰਡੀ) ਰਾਮਪੁਰਾ ਫੂਲ ਵਲੋਂ ਆਯੋਜਿਤ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਹ ਸਮਾਰੋਹ ਸਮੂਹ ਵਪਾਰੀ ਸੰਘ ਦੇ ਪ੍ਰਧਾਨ ਸੰਜੀਵ ਪਹਾੜੀਆ ਦੀ ਅਗਵਾਈ ਵਿਚ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸੰਘ ਦੇ ਚੇਅਰਮੈਨ ਵਰਿੰਦਰ ਭਾਟੀਆ ਨੇ ਮੁੱਖ ਮਹਿਮਾਨ ਸਮੇਤ ਆਏ ਮਹਿਮਾਨਾਂ ਦਾ ਧੰਨਵਾਦ ਕਰਕੇ ਕੀਤੀ | ਇਸ ਮੌਕੇ ਸਟੇਜ ਸਕੱਤਰ ਇੰਦਰਪਾਲ ਨੇ ਸੰਘ ਦੀਆ ਗਤੀਵਿਧੀਆਂ 'ਤੇ ਚਾਨਣਾ ਪਾਇਆ | ਜਿਸ ਵਿਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਸਮੇਤ ਥਾਣਾ ਸਿਟੀ ਦੇ ਐੱਸ.ਐੱਚ.ਓ ਹਰਬੰਸ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਰਵੀ ਸਿੰਗਲਾ, ਰੂਬੀ ਬਰਾੜ, ਗੁਰਭਜਨ ਢਿੱਲੋਂ ਸਮੇਤ ਕੌਂਸਲਰ ਹੈਪੀ ਬਾਂਸਲ, ਅੰਕੁਸ਼ ਰਾਈਆ, ਪੂਜਾ ਰਾਣੀ, ਰਾਕੇਸ਼ ਕੁਮਾਰ ਆਦਿ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵਪਾਰ ਸੰਘ ਦੇ ਆਗੂਆਂ ਨੇ ਕਿਹਾ ਕਿ ਲੋਕਲ ਬਾਡੀ ਵਿਭਾਗ ਦੇ ਹੁਕਮਾ 'ਤੇ ਨਗਰ ਕੌਂਸਲ ਵਲੋਂ ਸਰਕਾਰੀ ਦੁਕਾਨਾਂ ਦੇ ਕਿਰਾਏ ਵਿਚ ਅਚਾਨਕ ਕਈ ਗੁਣਾ ਵਾਧਾ ਕਰ ਦਿੱਤਾ ਗਿਆ ਸੀ | ਇਸ ਅਚਨਚੇਤ ਵਾਧੇ ਨਾਲ ਦੁਕਾਨਦਾਰਾਂ ਵਿਚ ਰੋਸ ਪੈਦਾ ਹੋਇਆ ਅਤੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੁਕਾਨਦਾਰਾਂ ਦੇ ਹੱਕ ਵਿਚ ਆਵਾਜ਼ ਦਿੱਤੀ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਇਆ | ਉਨ੍ਹਾਂ ਇਸ ਮੌਕੇ ਆਪਣੀਆਂ ਹੋਰਨਾਂ ਮੰਗਾਂ ਬਲਕਾਰ ਸਿੰਘ ਸਿੱਧੂ ਨੂੰ ਮੰਗ-ਪੱਤਰ ਦੇਣ ਕੇ ਦੁਕਾਨਾਂ ਦੇ ਬਕਾਏ ਕਿਰਾਇਆ ਉੱਪਰ ਲਗਾਏ ਗਏ ਵਿਆਜ ਦੀ ਮਾਫ਼ੀ ਸਮੇਤ ਦੁਕਾਨਾਂ ਨੂੰ ਸਬਲੇਟੀ ਵਿਅਕਤੀਆਂ ਦੇ ਨਾਮ ਕਰਨ ਦੀ ਮੰਗ ਕੀਤੀ | ਇਸ ਮੌਕੇ ਹੋਰਨਾ ਤੋਂ ਇਲਾਵਾ ਵਿਸੂ ਬਾਂਸਲ, ਰਾਜਨ ਮੈਡੀਕਲ, ਰਾਜ ਕੁਮਾਰ, ਰਜਨੀਸ਼ ਕਰਕਰਾ, ਗਗਨ ਬੱਲੋ੍ਹ, ਦਿਨੇਸ਼ ਬਾਂਸਲ, ਸਿਕੰਦਰ ਸਿੰਘ ਖੁਰਮੀ, ਓਮ ਪ੍ਰਕਾਸ਼, ਸ਼ਸੀ ਕੁਮਾਰ, ਟੇਕ ਚੰਦ ਫ਼ੌਜੀ, ਭੂਸ਼ਣ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਐਂਟੀ ਨਾਰਕੋਟਿਕਸ ਟਾਸਕ ਫੋਰਸ ਵਲੋਂ ਚਾਰ ਨੌਜਵਾਨ 299 ਗਰਾਮ ਹੈਰਇਨ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।