03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਾਬਕਾ ਕੌਂਸਲਰ ਤੋਂ ਅਣਪਛਾਤਾ ਲੁਟੇਰਾ ਨਕਦੀ ਅਤੇ ਸੋਨੇ ਦਾ ਕੜਾ ਖੋਹ ਕੇ ਹੋਇਆ ਫਰਾਰ

ਅਜੀਤ ਡੈਸਕ 18-10-2025
ਬਠਿੰਡਾ, 17 ਅਕਤੂਬਰ (ਪੱਤਰ ਪ੍ਰੇਰਕ)-ਬਠਿੰਡਾ ਦੇ ਬੀਬੀ ਵਾਲਾ ਰੋਡ 'ਤੇ ਇਕ ਅਣਪਛਾਤਾ ਵਿਅਕਤੀ ਸਾਬਕਾ ਕੌਂਸਲਰ ਕੋਲੋਂ 10 ਹਜ਼ਾਰ ਨਕਦੀ ਅਤੇ ਹੱਥ ਵਿਚ ਪਾਇਆ ਸੋਨੇ ਦਾ ਕੜਾ ਖੋਹ ਕੇ ਫਰਾਰ ਹੋ ਗਿਆ ਹੈ | ਇਸ ਮਾਮਲੇ ਦੀ ਸ਼ਿਕਾਇਤ ਪੀੜ੍ਹਤ ਵਲੋਂ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਥਾਣਾ ਸਿਵਲ ਲਾਈਨ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਜਗਰਾਜ ਸਿੰਘ ਸਾਬਕਾ ਕੌਂਸਲਰ ਵਾਸੀ ਅਮਰਪੁਰਾ ਬਸਤੀ ਨੇ ਦੱਸਿਆ ਕਿ 16 ਅਕਤੂਬਰ 2025 ਨੂੰ ਬੀਬੀ ਵਾਲਾ ਰੋਡ ਬਠਿੰਡਾ ਵਿਖੇ ਅਣਪਛਾਤਾ ਵਿਅਕਤੀ ਉਸ ਕੋਲ ਆਇਆ ਤੇ ਉਸ ਦੀ ਜੇਬ ਵਿਚੋਂ 10 ਹਜ਼ਾਰ ਰੁਪਏ ਦੀ ਨਕਦੀ ਅਤੇ ਉਸ ਦਾ ਸੋਨੇ ਦਾ ਕੜਾ ਖੋਹ ਕੇ ਫਰਾਰ ਹੋ ਗਿਆ ਹੈ | ਥਾਣਾ ਸਿਵਲ ਲਾਈਨ ਦੇ ਜਾਂਚ ਅਧਿਕਾਰੀ ਗੁਰਸਾਹਿਬ ਸਿੰਘ ਵਲੋ ਪੀੜ੍ਹਤ ਦੇ ਬਿਆਨ ਦਰਜ ਕਰਨ ਤੋਂ ਬਾਦ ਮਾਮਲੇ ਦੀ ਜਾਂਚ ਕਰਦੇ ਹੋਏ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਅਣਪਛਾਤੇ ਵਿਅਕਤੀਆਂ ਨੇ ਦੋ ਵਿਅਕਤੀਆਂ ਨੂੰ ਕੀਤਾ ਜ਼ਖਮੀ ਅਗਲੀ ਖ਼ਬਰ ਬੁਰਜ ਮਹਿਮਾ (ਬਠਿੰਡਾ) ਨਰਸਿੰਗ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।