02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਕਾਮਯਾਬ ਕਰਨ ਲਈ ਸੂਬਾ ਇੰਚਾਰਜ ਨੇ ਆਗੂਆਂ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 19-06-2025
ਬੀਜਾ, 18 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਬਹੁਜਨ ਸਮਾਜ ਪਾਰਟੀ ਦੇਹਾਤੀ 2 ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੁਲਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਨੈਸ਼ਨਲ ਕੋਆਰਡੀਨੇਟਰ ਵਿਪੁਲ ਕੁਮਾਰ ਕੁਮਾਰ, ਜਦਕਿ ਵਿਸ਼ੇਸ਼ ਤੌਰ 'ਤੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਜਰਹੇੜੀ ਤੇ ਕੁਲਵੰਤ ਸਿੰਘ ਮੇਹਤੋਂ ਅਤੇ ਸਕੱਤਰ ਗੁਰਮੀਤ ਸਿੰਘ ਚੋਬਦਾਰਾਂ ਪੁੱਜੇ | ਮੀਟਿੰਗ ਦੌਰਾਨ ਵਿਧਾਨ ਸਭਾ ਹਲਕਾ ਪਾਇਲ, ਖੰਨਾ, ਸਾਹਨੇਵਾਲ, ਰਾਏਕੋਟ ਅਤੇ ਸਮਰਾਲਾ ਦੀ ਲੀਡਰਸ਼ਿਪ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ | ਵਿਪੁਲ ਕੁਮਾਰ ਨੇ ਹਰੇਕ ਹਲਕੇ ਤੋਂ ਬੂਥ ਪੱਧਰ ਤੱਕ ਕੀਤੇ ਕੰਮ ਦੀ ਲਿਖਤੀ ਰਿਪੋਰਟ ਹਾਸਲ ਕਰਨ ਉਪਰੰਤ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ ਬਸਪਾ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪਾਰਟੀ ਦਾ ਜਥੇਬੰਦਕ ਢਾਂਚਾ ਬੂਥ ਪੱਧਰ ਤੱਕ ਮਜ਼ਬੂਤ ਕਰ ਲੈਣਗੇ ਤਾਂ 2027 'ਚ ਪੰਜਾਬ 'ਚ ਬਸਪਾ ਦੀ ਸਰਕਾਰ ਬਣਨ ਤੋਂ ਕੋਈ ਵੀ ਤਾਕਤ ਰੋਕ ਨਹੀਂ ਸਕਦੀ | ਉਨ੍ਹਾਂ ਇਹ ਵੀ ਆਦੇਸ਼ ਦਿੱਤਾ ਕਿ ਬੂਥ ਲੈਵਲ ਤੋਂ ਉੱਪਰ ਤੱਕ ਬਣਨ ਵਾਲੇ ਜਥੇਬੰਦਕ ਢਾਂਚੇ 'ਚ ਹਰ ਧਰਮ ਅਤੇ ਜਾਤ ਦੇ ਵਿਅਕਤੀ ਨੂੰ ਲਿਆ ਜਾਵੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ 2027 'ਚ ਪੰਜਾਬ 'ਚ ਬਣੇਗੀ ਬਸਪਾ ਦੀ ਸਰਕਾਰ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਕੇ ਬਸਪਾ ਨਾਲ ਜੋੜਨ ਦੀ 'ਪੰਜਾਬ ਸੰਭਾਲੋ ਮੁਹਿੰਮ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਗੁਰੂ ਰਵਿਦਾਸ ਜੀ ਨਾਲ ਸਬੰਧਿਤ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਉੱਤੇ ਧੜਾ ਧੜਾ ਖੋਲੇ ਜਾ ਰਹੇ ਸ਼ਰਾਬ ਦੇ ਠੇਕਿਆਂ ਅਤੇ ਉਸ ਇਲਾਕੇ 'ਚ ਨਜਾਇਜ਼ ਤੌਰ 'ਤੇ ਵੇਚੀ ਜਾ ਰਹੀ ਦੇਸੀ ਸ਼ਰਾਬ ਨੂੰ ਬੰਦ ਕਰਵਾਉਣ ਲਈ ਵੀ 18 ਜੂਨ ਨੂੰ ਗੜ੍ਹਸ਼ੰਕਰ ਪਹੁੰਚਣ ਦਾ ਸੱਦਾ ਦਿੱਤਾ | ਇਸ ਮੌਕੇ ਹਲਕਾ ਸਾਹਨੇਵਾਲ ਦੇ ਇੰਚਾਰਜ ਜਗਤਾਰ ਸਿੰਘ ਕੈਂਥ ਤੇ ਪ੍ਰਧਾਨ ਹਰਜਿੰਦਰ ਸਿੰਘ ਸੁਜਾਤਵਾਲ, ਪਾਇਲ ਤੋਂ ਕੁਲਜਿੰਦਰ ਸਿੰਘ ਤੇ ਤੇਜਿੰਦਰਪਾਲ ਸਿੰਘ, ਖੰਨਾ ਤੋਂ ਦਲਬਾਰਾ ਸਿੰਘ ਤੇ ਸੁਖਵਿੰਦਰ ਸਿੰਘ, ਰਾਏਕੋਟ ਤੋਂ ਸੁਰਿੰਦਰ ਸਪਰਾ ਤੇ ਹਰਸ਼ਮਿੰਦਰ ਸਿੰਘ ਅਤੇ ਸਮਰਾਲਾ ਤੋਂ ਦਲਬੀਰ ਸਿੰਘ ਮੰਡਿਆਲਾ, ਹਰਭਜਨ ਸਿੰਘ ਦੁਲਵਾਂ, ਕੁਲਵੰਤ ਸਿੰਘ ਮਹੇਤੋਂ, ਗੁਰਮੀਤ ਸਿੰਘ ਚੋਂਬਦਰਾਂ, ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ, ਸੁਖਵਿੰਦਰ ਸਿੰਘ ਹਲਕਾ ਇੰਚਾਰਜ ਖੰਨਾ, ਹਰਜਿੰਦਰ ਸਿੰਘ ਭਾਦਲਾ, ਮਹਿੰਦਰ ਸਿੰਘ ਖੰਨਾ, ਸੂਬੇਦਾਰ ਜਸਵੰਤ ਸਿੰਘ ਖੰਨਾ, ਦਿਲਬਾਗ ਸਿੰਘ ਲੱਖਾ, ਫਿਰੋਜ਼ ਖਾਨ ਨਰੈਣਗੜ੍ਹ, ਦੀਦਾਰ ਸਿੰਘ ਰਾਮਗੜ੍ਹ, ਗੁਰਵਿੰਦਰ ਸਿੰਘ ਜਸਪਾਲੋਂ, ਗੁਰਪਾਲ ਸਿੰਘ ਬੀਜਾ, ਤੇਜਿੰਦਰਪਾਲ ਸਿੰਘ ਪਾਇਲ, ਕੁਲਜਿੰਦਰ ਸਿੰਘ ਲਹਿਲ, ਜਗਤਾਰ ਸਿੰਘ ਸਾਹਨੇਵਾਲ, ਹਰਜਿੰਦਰ ਪਾਲ ਸਿੰਘ, ਸੁਰਿੰਦਰ ਸਿੰਘ ਸਪਰਾ ਰਾਏਕੋਟ, ਹਰਸਮਿੰਦਰ ਸਿੰਘ, ਦਲਵੀਰ ਸਿੰਘ ਮੰਡਿਆਲਾ, ਮੁਖਤਿਆਰ ਸਿੰਘ, ਜਰਨੈਲ ਸਿੰਘ ਹਰਬੰਸਪੁਰਾ ਤੋਂ ਇਲਾਵਾ ਹੀ ਵੀ ਵੱਡੀ ਤਾਦਾਦ ਵਿਚ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਲਿਆ ਕੇ ਲੋਕ ਪਛਤਾ ਰਹੇ ਹਨ- ਗਿੱਲ ਬੇਰ ਕਲਾਂ <br/> ਅਗਲੀ ਖ਼ਬਰ ਵਾਤਾਵਰਨ ਸੰਤੁਲਨ ਬਣਾਈ ਰੱਖਣ ਲਈ ਹਰੇਕ ਵਿਅਕਤੀ ਨੂੰ ਬੂਟਾ ਲਗਾਉਣਾ ਚਾਹੀਦਾ ਹੈ-ਬਾਬਾ ਦਰਸ਼ਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।