02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਆਮ ਆਦਮੀ ਪਾਰਟੀ ਨੂੰ ਸੱਤਾ 'ਚ ਲਿਆ ਕੇ ਲੋਕ ਪਛਤਾ ਰਹੇ ਹਨ- ਗਿੱਲ ਬੇਰ ਕਲਾਂ <br/>

ਅਜੀਤ ਡੈਸਕ 19-06-2025
ਮਲੌਦ, 18 ਜੂਨ (ਦਿਲਬਾਗ ਸਿੰਘ ਚਾਪੜਾ)-ਬਲਾਕ ਕਾਂਗਰਸ ਮਲੌਦ ਦੀ ਮਹੀਨਾਵਾਰ ਮੀਟਿੰਗ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਦੀ ਯੋਗ ਅਗਵਾਈ ਹੇਠ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ ਦੇ ਫਾਰਮ 'ਤੇ ਹੋਈ | ਜਿਸ ਵਿਚ ਬਲਾਕ ਕਾਂਗਰਸ ਮਲੌਦ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ | ਪ੍ਰਧਾਨ ਗਿੱਲ ਬੇਰਕਲਾਂ ਨੇ ਮੀਟਿੰਗ ਦਾ ਏਜੰਡਾ ਦੱਸਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਇਕ ਬੂਥ 'ਤੇ 22 ਮੈਂਬਰ ਬਣਾਉਣੇ ਹਨ ਜੋ ਕਿ ਮਲੌਦ ਬਲਾਕ ਅਧੀਨ ਆਉਂਦੇ ਪਿੰਡਾਂ ਵਿਚ ਕਾਂਗਰਸੀ ਆਗੂ ਅਤੇ ਸਰਗਰਮ ਵਰਕਰ ਜਲਦੀ ਤੋਂ ਜਲਦੀ ਬਣਾਉਣ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਿਕੰਮੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਾ ਕੇ ਹੁਣ ਪਛਤਾ ਰਹੇ ਹਨ | ਇਸ ਮੌਕੇ ਸੁਰਿੰਦਰ ਕੁਮਾਰ ਢੀਂਗਰਾ ਸ਼ਹਿਰੀ ਪ੍ਰਧਾਨ, ਬਲਵਿੰਦਰ ਸਿੰਘ ਸ਼ੀਹਾਂ ਦੋਦ ਮੀਤ ਪ੍ਰਧਾਨ, ਕਿ੍ਸ਼ਨ ਦੇਵ ਜੋਗੀਮਾਜਰਾ ਮੀਤ ਪ੍ਰਧਾਨ, ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ੍ਹ ਬੁਲਾਰਾ, ਬਲਵੰਤ ਰਾਮ ਪੱਪੂ ਮੀਤ ਪ੍ਰਧਾਨ, ਜਤਿੰਦਰ ਸਿੰਘ ਚੋਮੋ ਚੇਅਰਮੈਨ ਕਿਸਾਨ ਸੈਲ ਆਦਿ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਡਾ. ਭਗਤ ਸਿੰਘ ਮਿੰਟੂ ਸਿਹੌੜਾ ਮੀਡੀਆ ਇੰਚਾਰਜ, ਨੰਬਰਦਾਰ ਰਾਮਦਾਸ ਸਿੰਘ ਸੋਮਲ ਖੇੜੀ ਪ੍ਰਧਾਨ ਐਸ. ਸੀ. ਸੈਲ, ਕੁਲਵੰਤ ਸਿੰਘ ਚੋਮੋ ਮੀਤ ਪ੍ਰਧਾਨ, ਪਰਮਜੀਤ ਸਿੰਘ ਕਾਲਾ ਝੱਮਟ ਮੀਤ ਪ੍ਰਧਾਨ, ਅਵਤਾਰ ਸਿੰਘ ਤਾਰੀ ਰਾਮਗੜ ਸਰਦਾਰਾ, ਹਰਵਿੰਦਰ ਸਿੰਘ ਬਿੰਦੀ ਕੂਹਲੀ ਕਲਾ ਜਨਰਲ ਸਕੱਤਰ, ਭਾਗ ਸਿੰਘ ਬੁਰਕੜਾ ਸਕੱਤਰ, ਜਸਵੀਰ ਸਿੰਘ ਸੀਹਾ ਦੋਦ ਸਕੱਤਰ, ਮੇਘ ਸਿੰਘ ਬੇਰਕਲਾਂ ਸਕੱਤਰ, ਬਲਜਿੰਦਰ ਸਿੰਘ ਬੁਰਕੜਾ ਸਕੱਤਰ, ਮਨਜੀਤ ਸਿੰਘ ਪੰਚ ਚੋਮੋ ਸਕੱਤਰ, ਮਲਕੀਤ ਸਿੰਘ, ਮਨਜੀਤ ਸਿੰਘ ਗੁਪਤਾ ਮਾਲੋ ਦੋਦ ਸਕੱਤਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਮੀਟਿੰਗ ਵਿਚ ਨਵੇਂ ਕੋਆਰਡੀਨੇਟਰਾਂ ਦਾ ਸਨਮਾਨ <br/> ਅਗਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਕਾਮਯਾਬ ਕਰਨ ਲਈ ਸੂਬਾ ਇੰਚਾਰਜ ਨੇ ਆਗੂਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।