02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕਾਂਗਰਸ ਪਾਰਟੀ ਦੀ ਮੀਟਿੰਗ ਵਿਚ ਨਵੇਂ ਕੋਆਰਡੀਨੇਟਰਾਂ ਦਾ ਸਨਮਾਨ <br/>

ਅਜੀਤ ਡੈਸਕ 19-06-2025
ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਬਲਾਕ ਕਾਂਗਰਸ ਕਮੇਟੀ ਖੰਨਾ ਦੇ ਦਫ਼ਤਰ ਵਿਚ ਬਲਾਕ ਕਾਂਗਰਸ ਕਮੇਟੀ ਖੰਨਾ ਸ਼ਹਿਰੀ ਅਤੇ ਦਿਹਾਤੀ ਦੀ ਮੀਟਿੰਗ ਰਾਜੀਵ ਰਾਏ ਮਹਿਤਾ ਐਡਵੋਕੇਟ ਅਤੇ ਹਰਜਿੰਦਰ ਸਿੰਘ ਇਕੋਲਾਹਾ ਦੀ ਰਹਿਨੁਮਾਈ ਹੇਠ ਕੀਤੀ ਗਈ | ਮੀਟਿੰਗ ਵਿਚ ਖ਼ਾਸ ਤੌਰ 'ਤੇ ਕਾਂਗਰਸ ਪਾਰਟੀ ਵੱਲੋਂ ਨਵੇ ਬਣਾਏ ਗਏ ਕੋਆਰਡੀਨੇਟਰ ਮਨਜੀਤ ਸ਼ਰਮਾ ਅਤੇ ਰਣਜੀਤ ਸਿੰਘ ਤਰਖਾਣ ਮਾਜਰਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਇਹਨਾਂ ਦੋਵਾਂ ਨੂੰ ਕੋਆਰਡੀਨੇਟਰ ਬਣਨ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹਨਾਂ ਦੋਨਾਂ ਦੇ ਹਲਕਾ ਖੰਨਾ ਦੇ ਕੋਆਰਡੀਨੇਟਰ ਬਣਨ ਨਾਲ ਹਲਕਾ ਖੰਨਾ ਵਿਚ ਕਾਂਗਰਸ ਪਾਰਟੀ ਮਜ਼ਬੂਤ ਹੋਵੇਗੀ | ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੀਆਂ ਕੌਂਸਲ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਲਈ ਮਨਜੀਤ ਸ਼ਰਮਾ ਅਤੇ ਰਣਜੀਤ ਸਿੰਘ ਤਰਖਾਣ ਮਾਜਰਾ ਦੀ ਅਗਵਾਈ ਵਿਚ ਕਾਂਗਰਸ ਬਹੁਤ ਮਜ਼ਬੂਤ ਹੋ ਕੇ ਸਾਹਮਣੇ ਆਵੇਗੀ | ਦੋਵਾਂ ਕੋਆਰਡੀਨੇਟਰਾਂ ਨੇ ਕਾਂਗਰਸ ਪਾਰਟੀ ਨੂੰ ਹਲਕਾ ਖੰਨਾ ਵਿਚ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਦੱਸਿਆਂ ਕਿ ਉਹ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ | ਉਹ ਕਾਂਗਰਸ ਪਾਰਟੀ ਨੂੰ ਹਲਕਾ ਖੰਨਾ ਵਿਚ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਨਗੇ | ਇਸ ਮੌਕੇ ਸਤਨਾਮ ਸਿੰਘ ਸੋਨੀ ਸਾਬਕਾ ਚੇਅਰਮੈਨ, ਹੀਰਾ ਲਾਲ, ਅਨਿਲ ਸ਼ੁਕਲਾ, ਬਲਵੀਰ ਸਿੰਘ ਭੱਟੀ, ਵੇਦ ਪ੍ਰਕਾਸ਼ ਸਾਬਕਾ ਐਮ. ਸੀ., ਹਰਪਾਲ ਸਿੰਘ, ਕਰਮਜੀਤ ਸਿਫਤੀ, ਨਿਤਿਨ ਕੌਸ਼ਲ, ਸੁਧੀਰ ਜੋਸ਼ੀ, ਗੁਰਦੀਪ ਜੋਸ਼ੀ, ਗੋਲਡੀ ਸ਼ਰਮਾ, ਸੰਜੂ ਕੋਹਲੀ, ਬਲਜਿੰਦਰ ਕੌਰ ਪ੍ਰਧਾਨ ਮਹਿਲਾ ਕਾਂਗਰਸ, ਜਸਪਾਲ ਸਿੰਘ ਚੇਅਰਮੈਨ ਐਸ. ਡੀ. ਡਿਪਾਰਟਮੈਂਟ, ਏਕਮਕਾਰ ਸਿੰਘ ਹੋਲ, ਦਲਜੀਤ ਸਿੰਘ ਨਰਾਇਣਗੜ੍ਹ, ਬਲਜੀਤ ਸਿੰਘ ਕਿਸ਼ਨਗੜ੍ਹ, ਅਵਤਾਰ ਸਿੰਘ ਹੈਪੀ, ਗੁਰਮੀਤ ਸਿੰਘ ਹੋਲ, ਜਤਿੰਦਰ ਸਿੰਘ ਬੀਬੀਪੁਰ ਅਤੇ ਜਰਨੈਲ ਸਿੰਘ ਬੀਬੀਪੁਰ ਆਦਿ ਹਾਜਰ ਸਨ |

ਪਿਛਲੀ ਖ਼ਬਰ ਪਿੰਡ ਰੁਪਾਲੋਂ ਦੇ ਸੂਏ ਵਿਚ ਇਕ ਵਾਰ ਤੋਂ ਫਿਰ ਪਾੜ ਪੈਣ ਨਾਲ ਖੇਤਾਂ 'ਚ ਭਰਿਆ ਪਾਣੀ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਲਿਆ ਕੇ ਲੋਕ ਪਛਤਾ ਰਹੇ ਹਨ- ਗਿੱਲ ਬੇਰ ਕਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।