02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪਿੰਡ ਰੁਪਾਲੋਂ ਦੇ ਸੂਏ ਵਿਚ ਇਕ ਵਾਰ ਤੋਂ ਫਿਰ ਪਾੜ ਪੈਣ ਨਾਲ ਖੇਤਾਂ 'ਚ ਭਰਿਆ ਪਾਣੀ <br/>

ਪਿੰਡ ਰੁਪਾਲੋਂ ਵਿਖੇ ਸੂਏ ਦੇ ਵਿਚ ਪਾੜ ਪੈਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਪੂਰਬਾ, ਹਰਪਾਲ ਸਿੰਘ ਰੁਪਾਲੋਂ ਤੇ ਹੋਰ ਕਿਸਾਨ | ਅਜੀਤ ਤਸਵੀਰ <br/> 19-06-2025
ਬੀਜਾ, 18 ਜੂਨ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਹਿਰੀ ਪਾਣੀ ਖੇਤਾਂ ਨੂੰ ਦੇਣ ਲਈ ਕੱਚੇ ਸੂਇਆਂ ਨੂੰ ਪੱਕਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਪੱਕੇ ਕੀਤੇ ਸੂਇਆਂ ਵਿਚ ਜਦੋਂ ਪਾਣੀ ਛੱਡੇ ਜਾਣ ਤੇ ਥਾਂ ਥਾਂ ਪਾੜ ਪੈਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ | ਬੀ. ਕੇ. ਯੂ. ਰਾਜੇਵਾਲ ਸਮਰਾਲਾ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ ਨੇ ਦੱਸਿਆ ਕਿ ਪਿੰਡ ਰੁਪਾਲੋਂ ਸੂਏ ਵਿਚ ਦੋ ਚਾਰ ਦਿਨਾਂ ਵਿਚ ਹੀ ਪਾਣੀ ਛੱਡਣ ਉਪਰੰਤ ਦੋ ਵਾਰ ਪਾੜ ਪੈ ਚੁੱਕਿਆ ਹੈ ਜੋ ਕਿ ਠੇਕੇਦਾਰ ਵੱਲੋਂ ਘਟੀਆ ਮੈਟੀਰੀਅਲ ਵਰਤਣ ਦੇ ਸੰਕੇਤ ਦੇ ਰਿਹਾ ਹੈ | ਅਜੇ ਲੰਘੇ ਕੱਲ੍ਹ ਹੀ ਬੌਂਦਲ ਉਟਾਲਾਂ ਰੇਲਵੇ ਪੁਲ ਕੋਲੋਂ ਪਾਣੀ ਲੀਕ ਹੋਣ ਕਾਰਨ ਪਾਣੀ ਖੇਤਾਂ ਵਿਚ ਜਾਣ ਦੀ ਬਜਾਏ ਸੜਕ ਉੱਤੇ ਖੜ੍ਹਾ ਨਜ਼ਰ ਆਇਆ | ਭਿ੍ਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਕਮਿਸ਼ਨ ਉਤੇ ਕੰਮ ਕਰਨ ਵਾਲਿਆਂ ਨੂੰ ਸਰਕਾਰ ਦੁਹਾਈ ਦਿੰਦੀ ਤਿੰਨ ਸਾਲ ਤੋਂ ਨਜ਼ਰ ਆ ਰਹੀ ਹੈ ਕਿ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ, ਪਰ ਇਨ੍ਹਾਂ ਸੂਇਆਂ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਪਿੰਡ ਰੁਪਾਲੋਂ ਸੂਏ ਵਿਚ ਪਏ ਪਾੜ ਕਾਰਨ ਕਿਸਾਨ ਅਵਤਾਰ ਸਿੰਘ ਦੇ ਖੇਤਾਂ ਵਿਚ ਪਾਣੀ ਭਰ ਕੇ ਸਬਮਰਸੀਬਲ ਮੋਟਰ ਵਿਚ ਪਾੜ ਕੇ ਪਾਣੀ ਪੈ ਚੁੱਕਿਆ ਹੈ ਅਤੇ ਮੋਟਰ ਵਾਲੇ ਕੋਠੇ ਵਿਚ ਪਈ ਖਾਦ ਦੇ ਥੈਲੇ ਖ਼ਰਾਬ ਹੋ ਚੁੱਕੇ ਹਨ | ਸਬਮਰਸੀਬਲ ਬੋਰ ਕਰਨ ਉਤੇ ਦੋ ਲੱਖ ਰੁਪਏ ਖ਼ਰਚ ਆ ਜਾਂਦੇ ਹਨ | ਨਹਿਰੀ ਵਿਭਾਗ ਨੂੰ ਬੇਨਤੀ ਹੈ ਕਿ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਰੁਪਾਲੋਂ ਸੂਏ ਬਾਰੇ ਜੇ. ਈ. ਨਹਿਰੀ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਕਿ ਬਰਮਾ ਦੁਆਲੇ ਮਿੱਟੀ ਨੂੰ ਚੰਗੀ ਤਰ੍ਹਾਂ ਲਾਇਆ ਜਾਵੇ ਅਤੇ ਰਸਤੇ ਨੂੰ ਚੰਗੀ ਤਰ੍ਹਾਂ ਪੱਧਰ ਕੀਤਾ ਜਾਵੇ ਤਾਂ ਕਿ ਉੱਤੇ ਲੰਘਣ ਵਾਲੇ ਰਾਹਗੀਰਾਂ ਨੂੰ ਕੋਈ ਦਿੱਕਤ ਨਾ ਆਵੇ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ | ਜਿਸ ਦਾ ਨਤੀਜਾ ਦੋ ਵਾਰ ਪਏ ਪਾੜ ਤੋਂ ਸਾਫ਼ ਨਜ਼ਰ ਆਉਂਦਾ ਹੈ | ਐਸ. ਡੀ. ਓ. ਨਹਿਰੀ ਵਿਭਾਗ ਨੂੰ ਵੀ ਇਸ ਬਾਰੇ ਜਦੋਂ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਮਿੱਟੀ ਦੱਬ ਗਈ ਹੈ, ਜਿਸ ਕਰਕੇ ਪਾੜ ਪਿਆ ਹੈ | ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਸ ਨੂੰ ਜਲਦ ਠੀਕ ਕਰ ਦਿੱਤਾ ਜਾਵੇਗਾ | ਰੁਪਾਲੋਂ ਸੂਏ ਦਾ ਜੋ ਪੁਲ ਹੈ ਉਹ ਵੀ ਪਈ ਬਰਸਾਤ ਕਾਰਨ ਦੱਬਦਾ ਨਜ਼ਰ ਆ ਰਿਹਾ ਹੈ ਅਤੇ ਪਈਆਂ ਤਰੇੜਾਂ ਸਾਫ਼ ਨਜ਼ਰ ਆ ਰਹੀਆਂ ਹਨ | ਕੱਲ੍ਹ ਨੂੰ ਕੋਈ ਘਟਨਾ ਨਾ ਵਾਪਰੇ ਇਸ ਨੂੰ ਧਿਆਨ ਵਿਚ ਲਿਆਂਦਾ ਜਾਵੇ | ਮੌਕੇ 'ਤੇ ਹੋਰਨਾਂ ਤੋਂ ਇਲਾਵਾ ਜਗਦੇਵ ਸਿੰਘ ਮੁੱਤੋ, ਸਤਿੰਦਰ ਸਿੰਘ ਰੁਪਾਲੋਂ, ਹਰਪਾਲ ਸਿੰਘ ਰੁਪਾਲੋ, ਕਰਮਵੀਰ ਰੁਪਾਲੋਂ, ਤਪਿੰਦਰ ਸਿੰਘ, ਗੁਰਮੀਤ ਫੌਜੀ, ਕਾਕਾ ਸਿੰਘ, ਮਨਜਿੰਦਰ ਸਿੰਘ, ਬੱਵਰ ਰੁਪਾਲੋਂ ਅਤੇ ਰਾਜੇਵਾਲ ਜਥੇਬੰਦੀ ਦੇ ਹੋਰ ਵੀ ਵਰਕਰ ਮੌਜੂਦ ਸਨ |
ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਐਸ. ਡੀ. ਓ. ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੂਏ ਵਿਚ ਅੰਦਰ ਗਰਾੳਾੂਡ ਕਿਸਾਨਾਂ ਵੱਲੋਂ ਪਹਿਲਾਂ ਹੀ ਪਾਈਪਾਂ ਪਾਈਆਂ ਹੋਈਆਂ ਨੇ ਜੋ ਕਿ ਅੰਡਰ ਗਰਾੳਾੂਡ ਪਾਈਪਾਂ ਲੀਕੇਜ ਕਾਰਨ ਕਾਰਨ ਇਹ ਕੁੱਝ ਵਾਪਰਿਆ ਹੈ | ਪਰ ਅਸੀਂ ਫਿਰ ਵੀ ਆਪਣੇ ਮਹਿਕਮੇ ਵੱਲੋਂ ਇਸ ਨੂੰ ਸਹੀ ਕਰਵਾ ਦਿੱਤਾ ਤੇ ਆਮ ਤਰ੍ਹਾਂ ਦੀ ਸੂਏ ਵਿਚ ਹੀ ਪਾਣੀ ਚਾਲੂ ਕੀਤਾ ਗਿਆ |


ਪਿਛਲੀ ਖ਼ਬਰ ਨਗਰ ਕੌਂਸਲ ਸਮਰਾਲਾ ਦੇ ਖ਼ੁਦ ਦਾ ਦਫ਼ਤਰ ਹੀ ਪਾਣੀ ਨਾਲ ਭਰਿਆ ਤਾਂ ਬਾਕੀ ਸ਼ਹਿਰ ਹੁਣ ਹੋਵੇਗਾ ਰੱਬ ਆਸਰੇ <br/> ਸ਼ਹ... ਅਗਲੀ ਖ਼ਬਰ ਕਾਂਗਰਸ ਪਾਰਟੀ ਦੀ ਮੀਟਿੰਗ ਵਿਚ ਨਵੇਂ ਕੋਆਰਡੀਨੇਟਰਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।