ਡੇਹਲੋਂ, 21 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਤੋਂ ਸਾਹਨੇਵਾਲ ਸੜਕ ਸਥਿਤ ਦੁਕਾਨਦਾਰਾਂ ਵਲੋਂ ਕੁਲਦੀਪ ਸਿੰਘ ਬੀਲ੍ਹਾ ਦੀ ਅਗਵਾਈ ਹੇਠ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ ਦੌਰਾਨ ਸਮੂਹ ਦੁਕਾਨਦਾਰਾਂ ਵਲੋਂ ਸੇਵਾ ਨਿਭਾਈ ਗਈ¢ ਇਸ ਸਮੇਂ ਵਿਸ਼ੇਸ਼ ਕਰ ਕੇ ਸੇਵਾ ਵਿਚ ਪੁੱਜੇ ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ ਨੇ ਕਿਹਾ ਕਿ ਅੱਤ ਦੀ ਗਰਮੀ ਵਿਚ ਦੁਕਾਨਦਾਰਾਂ ਵਲੋਂ ਮਿਲ ਕੇ ਰਾਹਗੀਰਾਂ ਲਈ ਛਬੀਲ ਲਗਾਈ ਹੈ, ਜਿਸ ਨਾਲ ਰਾਹਗੀਰਾਂ ਨੂੰ ਰਾਹਤ ਮਿਲਦੀ ਹੈ¢ ਇਸ ਸਮੇਂ ਮਹਾਂ ਸਿੰਘ ਰੁੜਕਾ, ਕੁਲਦੀਪ ਸਿੰਘ ਬੀਹਲਾ, ਕੁਲਦੀਪ ਸਿੰਘ ਗਿੱਲ ਮਾਰਟ, ਜਸਪਾਲ ਸਿੰਘ ਸ਼ੰਕਰ, ਸੁਮਿਤ ਮਲਹੋਤਰਾ, ਬਲਵੰਤ ਸਿੰਘ ਪਨੇਸਰ, ਪ੍ਰਮਿੰਦਰ ਸਿੰਘ ਚੀਮਾ, ਹਰਵਿੰਦਰ ਸਿੰਘ ਚੀਮਾ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ¢